29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਦਾ ਤਿਉਹਾਰ ਲੋਕਾਂ ਨੇ ਉਤਸ਼ਾਹ ਪੂਰਵਕ ਮਨਾਇਆ ਦੁਕਾਨਦਾਰਾਂ ਦੀ ਪਹਿਲੇ ਦਿਨ ਦੀਵਾਲੀ ਫ਼ਿੱਕੀ ਰਹੀ

ਅਜੀਤ ਡੈਸਕ 22-10-2025
ਸੀਂਗੋ ਮੰਡੀ, 21 ਅਕਤੂਬਰ (ਲਕਵਿੰਦਰ ਸ਼ਰਮਾ)-ਇਸ ਵਾਰ ਦੀਵਾਲੀ ਦਾ ਤਿਉਹਾਰ ਲੋਕਾਂ ਲਈ ਭੰਬਲ ਭੂਸਾ ਬਣਿਆ ਰਿਹਾ ਫਿਰ ਵੀ ਸੋਮਵਾਰ ਨੂੰ ਦਿਵਾਲੀ ਦਾ ਤਿਉਹਾਰ ਲੋਕਾਂ ਨੇ ਉਤਸ਼ਾਹ ਪੂਰਵਕ ਮਨਾਇਆ, ਪਰ ਇਸ ਮੌਕੇ ਦੁਕਾਨਦਾਰਾਂ ਦੀ ਦੀਵਾਲੀ ਫਿੱਕੀ ਹੀ ਨਜ਼ਰ ਆਈ | ਕਸਬੇ ਦੇ ਜ਼ਿਆਦਾਤਰ ਪਿੰਡਾਂ ਵਿਚ ਲੋਕਾਂ ਨੇ ਬਹੁਤ ਘੱਟ ਗਿਣਤੀ ਵਿਚ ਪਹਿਲੇ ਦਿਨ ਦੀ ਦੀਵਾਲੀ ਮਨਾਈ, ਪਰ ਦੂਸਰੇ ਦਿਨ ਦੀ ਦੀਵਾਲੀ ਤੇ ਬੰਦੀ ਛੋੜ ਦਿਵਸ ਦਾ ਲੋਕਾਂ ਵਿਚ ਬੜਾ ਉਤਸ਼ਾਹ ਦਿਖਾਈ ਦੇ ਰਿਹਾ ਸੀ | ਪਹਿਲੇ ਦਿਨ ਦੀ ਦਿਵਾਲੀ ਵਿਚ ਲੋਕਾਂ ਨੇ ਜਿੱਥੇ ਬਹੁਤ ਘੱਟ ਗਿਣਤੀ ਵਿਚ ਪਟਾਕੇ ਤੇ ਹੋਰ ਸਮਾਨ ਖਰੀਦਿਆ ਪਰ ਅੱਜ ਸਾਰਾ ਦਿਨ ਲੋਕ ਦੀਵਾਲੀ ਦੀ ਖਰੀਦੋ ਫਰੋਖਤ ਕਰਦੇ ਦੇਖੇ ਗਏ ਤੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਅੱਜ ਹੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ ਦੇ ਮੈਸੇਜ ਲਾਏ ਤੇ ਉਤਸ਼ਾਹ ਪੂਰਵਕ ਦੀਵਾਲੀ ਮਨਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ | ਇਸ ਮੌਕੇ ਦਸਮੇਸ਼ ਸਵੀਟ ਹਾਊਸ ਦੇ ਮਾਲਕ ਭਿੰਦਰਪਾਲ ਸਿੰਘ ਸਮੇਤ ਕੁਝ ਹੋਰ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸੋਮਵਾਰ ਨੂੰ ਉਨ੍ਹਾਂ ਦਾ ਸਾਮਾਨ ਮਠਿਆਈ ਤੇ ਪਟਾਕੇ ਬਹੁਤ ਹੀ ਘੱਟ ਵਿਕੇ ਹਨ ਪਰ ਅੱਜ ਦੁਕਾਨਾਂ 'ਤੇ ਗਾਹਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਮੰਗਲਵਾਰ ਨੂੰ ਸਾਰਾ ਦਿਨ ਦੁਕਾਨਦਾਰਾਂ ਦੀ ਚਾਂਦੀ ਬਣੀ ਰਹੀ | ਸੋਮਵਾਰ ਦੀ ਦੀਵਾਲੀ ਅਮਨ-ਅਮਾਨ ਨਾਲ ਲੰਘ ਗਈ ਤੇ ਕਸਬੇ ਦੇ ਪਿੰਡਾਂ ਤੋਂ ਕੋਈ ਵੀ ਅਣਸੁਖਾਵੀ ਘਟਨਾ ਹੋਣ ਦੀ ਖ਼ਬਰ ਨਹੀਂ ਮਿਲੀ |
ਪਿਛਲੀ ਖ਼ਬਰ ਰੇਲ ਗੱਡੀ 'ਚ ਲੁੱਟ ਦਾ ਸ਼ਿਕਾਰ ਜ਼ਖ਼ਮੀ ਅਗਲੀ ਖ਼ਬਰ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਦੁਕਾਨਾਂ, ਘਰਾਂ 'ਚ ਲਕਸ਼ਮੀ-ਗਣੇਸ਼ ਦੀ ਪੂਜਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।