28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬ੍ਰਹਮ ਕੁਮਾਰੀ ਆਸ਼ਰਮ 'ਚ ਮਨਾਇਆ ਦੀਵਾਲੀ ਦਾ ਤਿਉਹਾਰ ਬੌਬੀ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਅਜੀਤ ਡੈਸਕ 22-10-2025
ਭਗਤਾ ਭਾਈਕਾ, 21 ਅਕਤੂਬਰ (ਸੁਖਪਾਲ ਸਿੰਘ ਸੋਨੀ)- ਬ੍ਰਹਮ ਕੁਮਾਰੀ ਆਸ਼ਰਮ ਵਲੋਂ ਭੈਣ ਬੀ.ਕੇ. ਸੰਗੀਤਾ ਇੰਚਾਰਜ ਫਰੀਦਕੋਟ ਜੋਨ ਅਤੇ ਭੈਣ ਅਨੀਤਾ ਇੰਚਾਰਜ ਭਗਤਾ ਭਾਈਕਾ ਦੀ ਰਹਿਨੁਮਾਈ ਹੇਠ ਸ਼ਹਿਰ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਧਾਰਮਿਕ ਸਮਾਗਮ ਕਰਵਾਇਆ | ਸਮਾਗਮ ਦੀ ਸ਼ੁਰੂਆਤ ਸ਼ਾਂਤਿ ਪਾਠ ਅਤੇ ਦੀਪ ਜਲਾਕੇ ਕੀਤੀ ਗਈ | ਇਸ ਮੌਕੇ ਹਾਜ਼ਰ ਸੰਗਤ ਨੇ ਮਿਲ ਕੇ ਦੀਪਮਾਲਾ ਕੀਤੀ ਅਤੇ ਇਕ-ਦੂਜੇ ਨੂੰ ਦੀਵਾਲੀ ਦੀ ਵਧਾਈ ਦਿੱਤੀ | ਇਸ ਮੌਕੇ ਭੈਣ ਬੀਕੇ ਸੰਗੀਤਾ ਨੇ ਕਿਹਾ ਕਿ ਦੀਵਾਲੀ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ | ਇਹ ਤਿਉਹਾਰ ਸਦੀਆਂ ਤੋਂ ਚਲੀ ਆ ਰਹੀ ਪਰੰਪਰਾ, ਪ੍ਰਭੂ ਸ੍ਰੀ ਰਾਮ ਚੰਦਰ ਦੇ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਸ ਆਉਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਨੇ ਇਸ ਤਿਉਹਾਰ ਨੂੰ ਨਸ਼ਾ ਮੁਕਤ ਅਤੇ ਗਰੀਨ ਦੀਵਾਲੀ ਦੇ ਰੂਪ ਵਿਚ ਮਨਾਉਣ ਦਾ ਸੱਦੇ ਦਿੱਤਾ | ਤਿਉਹਾਰ ਪਰਿਵਾਰ ਸਮੇਤ ਸਮਾਜ ਨਾਲ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ | ਉਨ੍ਹਾਂ ਪਿਆਰ, ਨਿਮਰਤਾ, ਸਹਿਣਸ਼ੀਲਤਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਜਪਾ ਮੰਡਲ ਭਗਤਾ ਭਾਈਕਾ ਦੇ ਪ੍ਰਧਾਨ ਬਬਲੇਸ਼ ਕੁਮਾਰ ਬੋਬੀ ਸਿੰਗਲਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਬ੍ਰਹਮ ਕੁਮਾਰੀ ਆਸ਼ਰਮ ਦੇ ਸਮੂਹ ਮੈਂਬਰਾਂ ਵਲੋਂ ਧਾਰਮਿਕ ਭਜਨਾ ਰਾਹੀਂ ਮਾਹੌਲ ਨੂੰ ਅਧਿਆਤਮਿਕ ਰੰਗ ਵਿਚ ਰੰਗ ਦਿੱਤਾ | ਇਸ ਮੌਕੇ ਬਬਲੇਸ਼ ਕੁਮਾਰ ਬੌਬੀ ਸਿੰਗਲਾ ਨੇ ਭੈਣ ਬੀਕੇ ਸੰਗੀਤਾ ਅਤੇ ਭੈਣ ਅਨੀਤਾ ਸਮੇਤ ਸਮੂਹ ਹਾਜ਼ਰ ਸੰਗਤਾਂ ਨੂੰ ਦੀਵਾਲੀ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਨੇ ਬ੍ਰਹਮ ਕੁਮਾਰੀ ਆਸ਼ਰਮ ਭਗਤਾ ਭਾਈਕਾ ਵਲੋਂ ਚੰਗੇ ਸਮਾਜ ਦੀ ਸਿਰਜਣਾ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਸਿੰਗਲਾ ਨੇ ਕਿਹਾ ਕਿ ਪਟਾਕੇ ਚਲਾਉਣ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ ਉਥੇ ਪੈਸੇ ਦੀ ਬਰਬਾਦੀ ਵੀ ਹੁੰਦੀ ਹੈ | ਇਸ ਲਈ ਸਾਨੂੰ ਵਾਤਾਵਰਨ ਸਾਫ਼ ਰੱਖਣ ਲਈ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਸਮਾਗਮ ਉਪਰੰਤ ਸਮੂਹ ਸੰਗਤਾਂ ਨੂੰ ਬ੍ਰਹਮਭੋਜ (ਪ੍ਰਸ਼ਾਦ) ਵੰਡਿਆ | ਇਸ ਮੌਕੇ ਸੁਖਚੈਨ ਸਿੰਘ ਧੁੰਨਾ, ਰਾਧੇ ਸ਼ਾਮ ਗੋਇਲ, ਮਧੂ ਬਾਂਸਲ, ਨਰਿੰਦਰ ਗਰਗ ਨਿੰਦੀ, ਹਰੀਸ਼ ਕੁਮਾਰ ਤਾਇਲ, ਨਰਾਇਣ ਦਾਸ ਭਗਤਾ, ਕੌਂਸਲਰ ਸੁਨੀਤਾ ਕਟਾਰੀਆ, ਗੀਤਾ ਸਿੰਗਲਾ, ਰੀਆ ਸਿੰਗਲਾ, ਤਰੁਣ ਸਿੰਗਲਾ ਅਤੇ ਬ੍ਰਹਮ ਕੁਮਾਰੀ ਆਸ਼ਰਮ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਕੋਟ ਭਾਰਾ ਦੇ 95 ਪਰਿਵਾਰ ਹੋਏ ਭਾਜਪਾ 'ਚ ਸ਼ਾਮਿਲ ਸੋਢੀ ਤੇ ਮਲੂਕਾ ਨੇ ਪਾਰਟੀ 'ਚ ਜੀ ਆਇਆਂ ਕਹਿੰਦਿਆਂ ਕੀਤਾ ਸਨਮਾਨਿਤ ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਦਲਜੀਤ ਚੀਮਾ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।