28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਦਸਮੇਸ਼ ਵੈੱਲਫ਼ੇਅਰ ਕੌਂਸਲ ਮੁਹਾਲੀ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ <br/>

ਮੁਹਾਲੀ ਦੇ ਫੇਜ਼-3 ਸਥਿਤ ਮਦਨਪੁਰ ਚੌਕ ਵਿਖੇ ਲਗਾਏ ਲੰਗਰ ਦੀ ਅਰਦਾਸ ਕਰਕੇ ਆਰੰਭਤਾ ਕਰਵਾਉਂਦੇ ਹੋਏ ਬਾਬਾ ਸੁਰਿੰਦਰ ਸਿੰਘ ਗੁਰਦੁਆਰਾ ਧੰਨਾ ਭਗਤ ਵਾਲੇ ਤੇ ਕੌਂਸਲ ਦੇ ਅਹੁਦੇਦਾਰ | ਅਜੀਤ ਤਸਵੀਰ <br/> 30-12-2025
ਐੱਸ. ਏ. ਐੱਸ. ਨਗਰ, 29 ਦਸੰਬਰ (ਪ੍ਰੋ. ਅਵਤਾਰ ਸਿੰਘ)-ਦਸਮੇਸ਼ ਵੈੱਲਫ਼ੇਅਰ ਕੌਂਸਲ ਮੁਹਾਲੀ ਤੇ ਪ੍ਰਧਾਨ ਮਨਜੀਤ ਸਿੰਘ ਮਾਨ ਜੀ ਦੀ ਅਗਵਾਈ 'ਚ ਕੌਂਸਲ ਦੇ ਸਮੂਹ ਮੈਂਬਰਾਂ ਵਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ 'ਚ ਸਥਾਨਕ ਫੇਜ਼-3 ਸਥਿਤ ਮਦਨਪੁਰ ਚੌਕ ਵਿਖੇ ਸਾਲਾਨਾ ਲੰਗਰ ਲਗਾਇਆ | ਇਸ ਮੌਕੇ ਬਾਬਾ ਸੁਰਿੰਦਰ ਸਿੰਘ (ਗੁਰਦੁਆਰਾ ਧੰਨਾ ਭਗਤ ਵਾਲਿਆਂ) ਨੇ ਅਰਦਾਸ ਕਰਕੇ ਲੰਗਰ ਦੀ ਆਰੰਭਤਾ ਕਰਵਾਈ, ਉਪਰੰਤ ਸੰਗਤਾਂ ਨੇ ਪਿਆਰ ਨਾਲ ਗੁਰੂ ਕਾ ਲੰਗਰ ਛਕਿਆ | ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਮੌਕੇ ਲੰਗਰ ਦੀ ਸੇਵਾ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਤੇ ਸ਼ੁੱਧਤਾ ਲਈ ਬੂਟੇ ਵੀ ਵੰਡੇ ਗਏ | ਲੰਗਰ ਦੌਰਾਨ ਸੰਸਥਾ ਦੇ ਮੁੱਖ ਸਲਾਹਕਾਰ ਪ੍ਰਦੀਪ ਸਿੰਘ ਭਾਰਜ, ਕੰਵਰਦੀਪ ਸਿੰਘ ਮਣਕੂ, ਨਰਿੰਦਰ ਸਿੰਘ ਸੰਧੂ, ਬਹਾਦਰ ਸਿੰਘ, ਮੇਜਰ ਸਿੰਘ ਭੁੱਲਰ, ਤਰਸੇਮ ਸਿੰਘ ਖੋਖਰ, ਮਨਫੂਲ ਸਿੰਘ, ਭੁਪਿੰਦਰ ਸਿੰਘ ਮਾਨ, ਦਰਸ਼ਨ ਸਿੰਘ, ਹਰਜੀਤ ਸਿੰਘ ਤੇ ਬੀਬੀ ਰਾਮਦੀਪ ਕੌਰ ਸਮੇਤ ਸਮੂਹ ਮੈਂਬਰਾਂ ਵਲੋਂ ਸੇਵਾ ਕੀਤੀ ਗਈ | ਇਸ ਮੌਕੇ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜ੍ਹਾ, ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਸੂਰਤ ਸਿੰਘ ਕਲਸੀ, ਜਨਰਲ ਸਕੱਤਰ ਬਿਕਰਮਜੀਤ ਸਿੰਘ ਹੂੰਝਣ, ਰਾਮਗੜ੍ਹੀਆ ਸਭਾ ਮੁਹਾਲੀ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਭੁੱਲਰ, ਨਿਰਮਲ ਸਿੰਘ ਸੱਭਰਵਾਲ, ਕਰਮ ਸਿੰਘ ਬਬਰਾ, ਪ੍ਰਾਈਵੇਟ ਕੰਸ਼ਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਦੀਦਾਰ ਸਿੰਘ ਕਲਸੀ, ਜਨਰਲ ਸਕੱਤਰ ਬਲਵਿੰਦਰ ਸਿੰਘ ਕਲਸੀ, ਮੋਹਨ ਸਿੰਘ ਸਭਵਰਾਲ, ਸੁਰਿੰਦਰ ਸਿੰਘ ਜੰਡੂ, ਪਰਮਜੀਤ ਸਿੰਘ ਖੁਰਲ, ਇੰਦਰਜੀਤ ਸਿੰਘ ਖੋਖਰ, ਗੁਰਮੀਤ ਸਿੰਘ ਸਿਆਣ, ਸੁਰਜਣ ਸਿੰਘ, ਤੇਜਿੰਦਰ ਸਿੰਘ ਸਭਰਵਾਲ, ਚੰਨਪ੍ਰੀਤ ਸਿੰਘ, ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਸਿਮਰਨਜੀਤ ਸਿੰਘ ਚੰਦੂਮਾਜਰਾ, ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜਸਬੀਰ ਸਿੰਘ ਮਣਕੂ, ਕੁਲਦੀਪ ਕੌਰ ਕੰਗ, ਹਰਮਨਪ੍ਰੀਤ ਸਿੰਘ ਪਿ੍ੰਸ, ਕੰਵਲਜੀਤ ਸਿੰਘ ਰੂਬੀ, ਪਰਮਜੀਤ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸੋਹਲ, ਐਡਵੋਕੇਟ ਕਰਨਬੀਰ ਸਿੰਘ ਸਿੱਧੂ, ਇੰਜ. ਪਵਿੱਤਰ ਸਿੰਘ ਵਿਰਦੀ, ਰਜਿੰਦਰ ਸਿੰਘ ਟੌਹੜਾ, ਜੋਗਿੰਦਰ ਸਿੰਘ ਸੋਂਧੀ, ਅਮਰਜੀਤ ਸਿੰਘ ਪਾਹਵਾ, ਪ੍ਰੀਤਮ ਸਿੰਘ ਤੇ ਸੁਰਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਪੋਹ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।