29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੁਲਿਸ ਦੇ ਹੂਟਰਾਂ ਨੇ ਪਿਆਕੜਾਂ ਨੂੰ ਪਾਈਆਂ ਭਾਜੜਾਂ <br/>

ਅਜੀਤ ਡੈਸਕ 30-12-2025
ਖਰੜ, 29 ਦਸੰਬਰ (ਜੰਡਪੁਰੀ)-ਨਵੇਂ ਸਾਲ ਦੀ ਆਮਦ ਨੂੰ ਲੈ ਕੇ ਖਰੜ ਪੁਲਿਸ ਵਲੋਂ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸ਼ਹਿਰੀ ਖੇਤਰ ਤੇ ਪੇਂਡੂ ਖੇਤਰਾਂ 'ਚ ਲਗਾਤਾਰ ਚੈਕਿੰਗ ਜਾਰੀ ਹੈ | ਇਸ ਕੜੀ ਤਹਿਤ ਦੇਰ ਸ਼ਾਮ ਜਦੋਂ ਸੰਨੀ ਇਨਕਲੇਬ ਦੀ 200 ਫੁੱਟੀ ਰੋਡ ਨੇੜੇ ਪੁਲਿਸ ਦੀਆਂ ਗੱਡੀਆਂ ਹੂਟਰ ਮਾਰਦੀਆਂ ਪਹੁੰਚੀਆਂ ਤਾਂ ਉਥੇ ਗੱਡੀ 'ਚ ਬੈਠੇ ਜਨਤਕ ਥਾਵਾਂ 'ਤੇ ਸ਼ਰਾਬ ਪੀ ਰਹੇ ਪਿਆਕੜਾਂ ਨੂੰ ਭਾਜੜਾਂ ਪੈ ਗਈਆਂ | ਇਸ ਸੰਬੰਧੀ ਥਾਣਾ ਸਦਰ ਦੇ ਇੰਚਾਰਜ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਜਨਤਕ ਥਾਵਾਂ 'ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਕੁਝ ਵਿਅਕਤੀਆਂ ਖਿਲਾਫ ਡਰਿੰਕ ਐਂਡ ਡਰਾਈਵ ਦੇ ਚਲਾਨ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਸਖਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਮੁੜ ਅਜਿਹਾ ਹੋਇਆ ਤਾਂ ਉਨ੍ਹਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਬਲੌਂਗੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਲਲਿਤ ਮੋਦੀ ਨੇ ਭਾਰਤ ਸਰਕਾਰ ਤੋਂ ਮੰਗੀ ਮੁਆਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।