18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਨੋਡਲ ਸੈਂਟਰ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਵਿਖੇ 'ਸਮਾਰਟ ਇੰਡੀਆ ਹੈਕਾਥਨ' ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ <br/>

ਨੋਡਲ ਕੇਂਦਰ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਵਿਖੇ 'ਸਮਾਰਟ ਇੰਡੀਆ ਹੈਕਾਥਨ-2025' ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਡਾ. ਵਾਈ. ਪੀ. ਐਸ. ਬੇਰਵਾਲ ਤੇ ਹੋਰ ਪਤਵੰਤੇ | ਅਜੀਤ ਤਸਵੀਰ <br/> 09-12-2025
ਐੱਸ. ਏ. ਐੱਸ. ਨਗਰ, 8 ਦਸੰਬਰ (ਪ੍ਰੋ. ਅਵਤਾਰ ਸਿੰਘ)-ਨੋਡਲ ਕੇਂਦਰ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀ. ਈ. ਸੀ.-ਸੀ. ਜੀ. ਸੀ.) ਲਾਂਡਰਾਂ ਵਿਖੇ 'ਸਮਾਰਟ ਇੰਡੀਆ ਹੈਕਾਥਨ-2025' ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਦਾ ਸ਼ਾਨਦਾਰ ਉਦਘਾਟਨ ਹੋਇਆ | ਪ੍ਰੋਗਰਾਮ 'ਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਸਲਾਹਕਾਰਾਂ ਸਮੇਤ ਲਗਪਗ 200 ਤੋਂ ਵੱਧ ਵਿਦਿਆਰਥੀਆਂ ਦੀਆਂ 25 ਟੀਮਾਂ ਵਲੋਂ ਭਾਗ ਲਿਆ | ਪ੍ਰੋਗਰਾਮ ਦੌਰਾਨ ਵੱਖ-ਵੱਖ ਮੰਤਰਾਲਿਆਂ ਦੇ ਭਿੰਨ-ਭਿੰਨ ਵਿਭਾਗਾਂ ਤੋਂ ਪ੍ਰਾਪਤ 271 ਸਮੱਸਿਆ ਬਿਆਨ (ਪ੍ਰੋਬਲਮ ਸਟੇਟਮੈਂਟਸ) ਪੇਸ਼ ਕੀਤੇ ਗਏ | ਪ੍ਰੋਗਰਾਮ ਦੌਰਾਨ ਦੋਵੇਂ ਦਿਨ ਭਾਗੀਦਾਰ ਲਗਾਤਾਰ 36 ਘੰਟਿਆਂ ਲਈ ਕੋਡਿੰਗ ਕਰਨਗੇ | ਇਸ ਸਾਲ ਗ੍ਰੈਂਡ ਫਿਨਾਲੇ ਲਈ 1,360 ਤੋਂ ਵੱਧ ਟੀਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ | ਅੱਜ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਵਾਈ. ਪੀ. ਐਸ. ਬੇਰਵਾਲ ਡਾਇਰੈਕਟਰ ਤਕਨੀਕੀ ਸਿੱਖਿਆ ਡਾਇਰੈਕਟੋਰੇਟ ਹਰਿਆਣਾ ਨੇ 'ਸਮਾਰਟ ਇੰਡੀਆ ਹੈਕਾਥਨ ਦੇ ਪਹਿਲੇ ਦਿਨ ਦਾ ਉਦਘਾਟਨ ਕੀਤਾ | ਇਸ ਮੌਕੇ ਗੈਸਟ ਆਫ਼ ਆਨਰ ਵਜੋਂ ਟੀ. ਆਈ. ਈ. ਚੰਡੀਗੜ੍ਹ ਦੇ ਉਪ ਪ੍ਰਧਾਨ ਅਤੇ ਇਨੋਵੇਟਿਵ ਇੰਸੈਂਟਿਵਜ਼ ਐਂਡ ਰਿਵਾਰਡਜ਼ ਪ੍ਰਾ. ਲਿ. ਦੇ ਪ੍ਰਬੰਧ ਨਿਰਦੇਸ਼ਕ ਬ੍ਰਹਮ ਅਲਰੇਜਾ, ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ, ਅਜਿੰਕਿਆ ਚਵਾਨ ਐਸ. ਆਈ. ਐਚ. ਨੋਡਲ ਸੈਂਟਰ ਹੈੱਡ ਏ. ਆਈ. ਸੀ. ਟੀ. ਈ., ਡਾ. ਸੁਸ਼ੀਲ ਕੰਬੋਜ ਐਸ. ਪੀ. ਓ. ਸੀ. ਨੋਡਲ ਸੈਂਟਰ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਅਤੇ ਸੰਸਥਾ ਦੇ ਡੀਨ ਤੇ ਡਾਇਰੈਕਟਰ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ | ਇਸ ਤੋਂ ਇਲਾਵਾ ਕੇਂਦਰੀ ਉਦਘਾਟਨ ਸਾਰੇ 60 ਨੋਡਲ ਕੇਂਦਰਾਂ 'ਚ ਵਰਚੁਅਲ ਤੌਰ 'ਤੇ ਕੀਤਾ, ਜਿਸ 'ਚ ਪ੍ਰੋਫੈਸਰ (ਡਾ.) ਟੀ. ਜੀ. ਸੀਤਾਰਾਮ ਚੇਅਰਮੈਨ ਏ. ਆਈ. ਸੀ. ਟੀ. ਈ. ਅਤੇ ਡਾ. ਅਭੈ ਜੇਰੇ ਵਾਈਸ ਚੇਅਰਮੈਨ ਏ. ਆਈ. ਸੀ. ਟੀ. ਈ. ਸਮੇਤ ਕਈ ਮਾਣਯੋਗ ਸ਼ਖ਼ਸੀਅਤਾਂ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਵਿਖੇ ਮੁਕਾਬਲਾ ਕਰਨ ਵਾਲੀਆਂ 25 ਟੀਮਾਂ ਨੂੰ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵਲੋਂ ਦਿੱਤੇ ਗਏ ਪੰਜ ਸਮੱਸਿਆ ਬਿਆਨ (ਪੀ. ਐਸ.) ਸੌਂਪੇ ਗਏ | ਇਨ੍ਹਾਂ ਸਮੱਸਿਆ ਬਿਆਨਾਂ (ਪੀ. ਐਸ.) 'ਤੇ ਕੰਮ ਕਰਨ ਵਾਲੇ ਵਿਸ਼ਿਆਂ 'ਚ ਸਕੂਲਾਂ ਤੇ ਕਾਲਜਾਂ ਲਈ ਇਕ ਐਜੂਕੇਸ਼ਨ ਡਿਜ਼ਾਸਟਰ ਤਿਆਰੀ ਅਤੇ ਪ੍ਰਤੀਕਿਰਿਆ ਸਿੱਖਿਆ ਪ੍ਰਣਾਲੀ ਸੰਬੰਧੀ ਵਿਚਾਰ ਪੇਸ਼ ਕਰਨਾ, ਗੇਮੀਫਾਈਡ ਵਾਤਾਵਰਨ ਸਿੱਖਿਆ ਪਲੇਟਫਾਰਮ, ਛੋਟੇ ਤੇ ਸੀਮਾਂਤ ਕਿਸਾਨਾਂ ਲਈ ਸਮਾਰਟ ਫ਼ਸਲ ਸਲਾਹਕਾਰ ਪ੍ਰਣਾਲੀ, ਸਮਾਰਟ ਪਾਠਕ੍ਰਮ ਗਤੀਵਿਧੀ ਤੇ ਹਾਜ਼ਰੀ ਐਪ ਤੇ ਪੇਂਡੂ ਸਕੂਲਾਂ ਲਈ ਸਵੈਚੱਲਿਤ ਹਾਜ਼ਰੀ ਪ੍ਰਣਾਲੀ ਆਦਿ ਸ਼ਾਮਿਲ ਸਨ | ਪ੍ਰੋਗਰਾਮ ਨੂੰ ਦੁਨੀਆ ਦਾ ਸਭ ਤੋਂ ਵੱਡਾ ਓਪਨ ਇਨੋਵੇਸ਼ਨ ਮਾਡਲ ਮੰਨਿਆ ਗਿਆ ਹੈ ਤੇ ਇਹ ਵਿਦਿਆਰਥੀਆਂ 'ਚ ਉਤਪਾਦ ਨਵੀਨਤਾ ਅਤੇ ਸਮੱਸਿਆ ਹੱਲ ਕਰਨ ਦੇ ਸੱਭਿਆਚਾਰ ਨੂੰ ਉਜਾਗਰ ਕਰਦਾ ਹੈ |

ਪਿਛਲੀ ਖ਼ਬਰ ਖਰੜ ਦੇ ਬੱਸ ਅੱਡੇ 'ਤੇ ਕਿਸਾਨਾਂ, ਮਜ਼ਦੂਰਾਂ ਤੇ ਬਿਜਲੀ ਕਾਮਿਆਂ ਨੇ ਸਾੜੀਆਂ ਬਿਜਲੀ ਸੋਧ ਬਿੱਲ-2025 ਦੀਆਂ ਕਾਪੀਆਂ... ਅਗਲੀ ਖ਼ਬਰ ਕੈਨੇਡਾ ਵਰਕ ਵੀਜ਼ਾ ਦੇ ਨਾਂਅ 'ਤੇ 6 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਟਰੈਵਲ ਏਜੰਸੀ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।