23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਕੈਂਪ ਦੌਰਾਨ 120 ਲੋਕਾਂ ਨੇ ਕਰਵਾਈ ਜਾਂਚ <br/>

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨਾਲ ਪ੍ਰਬੰਧਕ | ਤਸਵੀਰ : ਮਨਿੰਦਰ ਸਿੰਘ <br/> 25-11-2025
ਜ਼ੀਰਕਪੁਰ, 24 ਨਵੰਬਰ (ਮਨਿੰਦਰ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਹ ਕੈਂਪ ਲੋਕ-ਹਿੱਤ ਸੇਵਾ ਸਮਿਤੀ ਵਲੋਂ ਜ਼ੀਰਕਪੁਰ ਨਗਰ ਕੌਂਸਲ ਦੇ ਵਾ. ਨੰ. 1 ਦੀ ਕੌਂਸਲਰ ਊਸ਼ਾ ਰਾਣਾ, ਲਿਵਾਸਾ ਹਸਪਤਾਲ ਮੁਹਾਲੀ, ਜੇ. ਪੀ. ਆਈ. ਹਸਪਤਾਲ ਜ਼ੀਰਕਪੁਰ, ਜੀ. ਪੀ. ਪਬਲਿਕ ਹਾਈ ਸਕੂਲ ਬਲਟਾਣਾ ਤੇ ਵੈੱਲਕੇਅਰ ਪਾਥ ਲੈਬ ਢਕੌਲੀ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਮਾਜ ਸੇਵੀ ਤੇ ਵਾਰਡ ਨੰ. 1 ਦੀ ਕੌਂਸਲਰ ਊਸ਼ਾ ਰਾਣਾ ਦੇ ਪਤੀ ਪ੍ਰਤਾਪ ਰਾਣਾ ਨੇ ਕੀਤਾ | ਇਸ ਮੌਕੇ ਭਾਜਪਾ ਪੰਜਾਬ ਦੀ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਮੁਕੇਸ਼ ਗਾਂਧੀ ਨੇ ਮੁੱਖ ਮਹਿਮਾਨ ਵਜੋਂ ਜਦਕਿ ਕੌਂਸਲਰ ਸੁਨੀਤਾ ਜੈਨ ਦੇ ਪਤੀ ਤੇ ਸਮਾਜ ਸੇਵੀ ਅਨਿਲ ਜੈਨ, ਕਿਸਾਨ ਸੰਚਾਰ ਕੇਂਦਰ ਦੇ ਡਾਇਰੈਕਟਰ ਕਮਲਜੀਤ ਸਿੰਘ, ਆਦਰਸ਼ ਇਨਕਲੇਵ ਦੇ ਪ੍ਰਧਾਨ ਜਨਕ ਰਾਜ ਸ਼ਰਮਾ, ਗੁਰੂ ਨਾਨਕ ਨਗਰ ਦੇ ਪ੍ਰਧਾਨ ਸਤੀਸ਼ ਸ਼ਰਮਾ ਤੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਸ਼ਹਿਰ ਸੰਪਰਕ ਮੁਖੀ ਬਲਵੀਰ ਕੁਮਾਰ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਲੁਆਈ | ਸੰਸਥਾ ਦੇ ਬੁਲਾਰੇ ਰਾਖੀ ਚੌਹਾਨ ਨੇ ਦੱਸਿਆ ਕਿ ਕੈਂਪ ਦੌਰਾਨ 120 ਤੋਂ ਵੱਧ ਲੋਕਾਂ ਨੇ ਜਨਰਲ ਮੈਡੀਸਨ ਮਾਹਿਰ ਡਾ. ਅੰਮਿ੍ਤਪਾਲ ਸਿੰਘ, ਨਿਊਰੋਲੋਜੀ ਮਾਹਿਰ ਡਾ. ਪ੍ਰਦੀਪ ਕੁਮਾਰ ਅਤੇ ਅੱਖਾਂ ਤੇ ਕੰਨਾਂ ਦੇ ਮਾਹਿਰਾਂ ਤੋਂ ਸਿਹਤ ਦੀ ਜਾਂਚ ਕਰਵਾਈ | ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਕੈਂਪ ਵਿਚ ਮੁਫ਼ਤ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਈ. ਸੀ. ਜੀ., ਯੂਰਿਕ ਐਸਿਡ, ਕੋਲੈਸਟ੍ਰੋਲ, ਬਿਲੀਰੂਬਿਨ (ਪੀਲੀਆ) ਤੇ ਕੰਨਾਂ ਦੀ ਵੀ ਜਾਂਚ ਕੀਤੀ ਗਈ | ਇਸ ਕੈਂਪ ਨੂੰ ਸਫ਼ਲ ਬਣਾਉਣ 'ਚ ਜੇ. ਆਰ. ਸ਼ਰਮਾ, ਸਤੀਸ਼ ਭਾਰਦਵਾਜ, ਕਮਲਜੀਤ ਸਿੰਘ, ਰਾਖੀ ਚੌਹਾਨ, ਡਿੰਪਲ ਰਾਵਤ, ਸੁਮਨ ਰਾਵਤ, ਨਿਧੀ ਧੀਮਾਨ, ਊਸ਼ਾ ਰਾਣਾ, ਗੁਰਨਾਮ ਸਿੰਘ, ਸ਼ਿਵ ਕੁਮਾਰ, ਜਗਦੇਸ਼ਵਰ ਰੈਡੀ, ਡਾ. ਅੰਮਿ੍ਤਪਾਲ ਸਿੰਘ ਅਤੇ ਡਾ. ਪ੍ਰਦੀਪ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |

ਪਿਛਲੀ ਖ਼ਬਰ ਰਤਵਾੜਾ ਸਾਹਿਬ ਸਕੂਲ ਵਿਖੇ ਨੌਵੇਂ ਪਾਤਿਸ਼ਾਹ ਦਾ 350ਵਾਂ ਸ਼ਹਾਦਤ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸ਼ਹੀਦੀ ਦਿਹਾੜਾ ਭਾਰਤ ਦੀ ਧਰਮ-ਨਿਰਪੇਖ ਤੇ ਸੱਭਿਅਤਾ ਦਾ ਪ੍ਰਤੀਕ : ਕੰਗ ਲੋਕਾਂ ਨੂੰ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।