05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕਮਿਊਨਿਟੀ ਸੈਂਟਰ ਨੇੜੇ ਤੋਂ ਨੌਜਵਾਨ ਗਿ੍ਫ਼ਤਾਰ, ਦੇਸੀ ਕੱਟਾ ਤੇ ਕਾਰਤੂਸ ਬਰਾਮਦ <br/>

ਅਜੀਤ ਡੈਸਕ 23-11-2025
ਚੰਡੀਗੜ੍ਹ, 22 ਨਵੰਬਰ (ਕਪਿਲ ਵਧਵਾ)–ਚੰਡੀਗੜ੍ਹ ਪੁਲਿਸ ਨੇ ਸਟਰੀਟ ਅਪਰਾਧ ਨੂੰ ਰੋਕਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਰੂਪੇਸ਼ ਉਰਫ਼ ਦੀਪਕ ਵਾਸੀ ਸੈਕਟਰ-25 ਚੰਡੀਗੜ੍ਹ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਟੀਮ ਨੇ ਉਸ ਨੂੰ ਸੈਕਟਰ 25 ਦੇ ਕਮਿਊਨਿਟੀ ਸੈਂਟਰ ਨੇੜੇ ਤੋਂ ਕਾਬੂ ਕੀਤਾ, ਜਿਥੇ ਤਲਾਸ਼ੀ ਲਏ ਜਾਣ ਤੇ ਉਸ ਦੇ ਕਬਜ਼ੇ 'ਚੋਂ ਇਕ ਦੇਸੀ ਕੱਟਾ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ | ਗ਼ੈਰ-ਕਾਨੂੰਨੀ ਹਥਿਆਰ ਰੱਖਣ ਦੇ ਸੰਬੰਧ 'ਚ ਮੁਲਜ਼ਮ ਵਿਰੁੱਧ ਪੁਲਿਸ ਨੇ ਅਸਲ੍ਹਾ ਐਕਟ ਦੀ ਧਾਰਾ 25-54-59 ਤਹਿਤ ਪੁਲਿਸ ਸਟੇਸ਼ਨ ਸੈਕਟਰ-11 ਚੰਡੀਗੜ੍ਹ 'ਚ ਐੱਫ. ਆਈ. ਆਰ. ਦਰਜ ਕੀਤੀ ਹੈ | ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਰੂਪੇਸ਼ ਦੀ ਪਿਛਲੀ ਗਤੀਵਿਧੀਆਂ ਤੇ ਹਥਿਆਰ ਦੇ ਸਰੋਤ ਬਾਰੇ ਜਾਂਚ ਜਾਰੀ ਹੈ | ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਹਥਿਆਰ ਕਿਸ ਮਕਸਦ ਲਈ ਲੈ ਕੇ ਘੁੰਮ ਰਿਹਾ ਸੀ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ |

ਪਿਛਲੀ ਖ਼ਬਰ ਤਲਵੰਡੀ ਸਾਬੋ ਤੋਂ ਮੁਹਾਲੀ ਪੁੱਜੇ ਨਗਰ ਕੀਰਤਨ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਕੀਤਾ ਰਵਾਨਾ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 266ਵੇਂ ਦਿਨ 103 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।