15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਚੰਡੀਗੜ੍ਹ ਸਾਹਿਤ ਅਕਾਦਮੀ ਨੇ 'ਬਾਲ ਪੁਰਸਕਾਰ-2025' ਅਣਛਪੀਆਂ ਰਚਨਾਵਾਂ ਦੀ ਕੀਤੀ ਮੰਗ

ਅਜੀਤ ਡੈਸਕ 02-11-2025
ਚੰਡੀਗੜ੍ਹ, 1 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਚੰਡੀਗੜ੍ਹ 'ਚ ਰਹਿਣ ਵਾਲੇ ਜਾਂ ਇੱਥੇ ਪੜ੍ਹ ਰਹੇ ਬੱਚੇ ਲੇਖਕਾਂ ਤੋਂ ਉਨ੍ਹਾਂ ਦੀਆਂ ਅਣਛਪੀਆਂ ਕਵਿਤਾਵਾਂ (150–200 ਸ਼ਬਦ), ਨਿਬੰਧ (800 ਸ਼ਬਦ) ਅਤੇ ਛੋਟੀਆਂ ਕਹਾਣੀਆਂ (1000 ਸ਼ਬਦ) ਹਿੰਦੀ, ਅੰਗ੍ਰੇਜ਼ੀ, ਪੰਜਾਬੀ, ਸੰਸਕਿ੍ਤ ਅਤੇ ਉਰਦੂ ਵਿਚ ਭੇਜਣ ਲਈ ਕਿਹਾ | ਚੁਣੀਆਂ ਗਈਆਂ ਸਰਵੋਤਮ ਰਚਨਾਵਾਂ ਨੂੰ ਅਕਾਦਮੀ ਵਲੋਂ 'ਬਾਲ ਪੁਰਸਕਾਰ–2025' ਨਾਲ ਸਨਮਾਨਿਤ ਕੀਤਾ ਜਾਵੇਗਾ | ਇਨ੍ਹਾਂ ਬਾਲ ਪੁਰਸਕਾਰ ਤਿੰਨ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ | ਇਨ੍ਹਾਂ 'ਚ ਸ਼੍ਰੇਣੀ–1 ਉਮਰ 08–12 ਸਾਲ ਤੱਕ ਲਈ 10,000, ਸ਼੍ਰੇਣੀ–2 'ਚ ਉਮਰ 12–15 ਸਾਲ ਤੱਕ 12,000, ਸ਼੍ਰੇਣੀ–3 'ਚ ਉਮਰ 15–18 ਸਾਲ ਤੱਕ 14,000 ਰੁਪਏ ਦੀ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ | ਪ੍ਰਵਿਸ਼ਟੀਆਂ ਕਿਸੇ ਵੀ ਕਾਰਜ ਦਿਵਸ 'ਤੇ ਰਾਣੀ ਲਕਸ਼ਮੀ ਬਾਈ ਭਵਨ, ਦੂਜੀ ਮੰਜ਼ਿਲ, ਸੈਕਟਰ 38 ਚੰਡੀਗੜ੍ਹ ਸਥਿਤ ਚੰਡੀਗੜ੍ਹ ਸਾਹਿਤ ਅਕਾਦਮੀ ਦਫ਼ਤਰ ਵਿਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ | ਇਸ ਲਈ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼ 15 ਜਨਵਰੀ 2026 ਰੱਖੀ ਗਈ ਹੈ |

ਪਿਛਲੀ ਖ਼ਬਰ ਮੁੱਖ ਮੰਤਰੀ ਦੇ ਮਿਸ਼ਨ ਰੁਜ਼ਗਾਰ ਤਹਿਤ 858 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ <br/> ਅਗਲੀ ਖ਼ਬਰ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਪਹਿਲੀ ਤੇ ਪ੍ਰਸ਼ਾਸਕੀ ਦਾ ਦਰਜਾ ਦਿਵਾਉਣ ਲਈ ਚੰਡੀਗੜ੍ਹ ਪੰਜਾਬੀ ਮੰਚ ਨੇ ਕਾਲੇ ਦਿਵਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।