30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਚੰਡੀਗੜ੍ਹ 'ਚ ਨਵੀਂ ਸੀਰੀਜ਼ 'ਸੀ ਐੱਚ.-01ਡੀ ਬੀ' ਦੀ ਈ-ਨਿਲਾਮੀ ਤੇ ਬਚੇ ਹੋਏ ਫੈਂਸੀ ਨੰਬਰਾਂ ਦੀ ਮੁੜ ਨਿਲਾਮੀ ਅੱਜ ਤੋਂ <br/>

ਅਜੀਤ ਡੈਸਕ 22-10-2025

ਚੰਡੀਗੜ੍ਹ, 21 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਯੂ. ਟੀ. ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵਲੋਂ ਨਵੀਂ ਸੀਰੀਜ਼ 'ਸੀ ਐੱਚ 01ਡੀ ਬੀ' ਦੀ ਈ-ਨਿਲਾਮੀ ਦੇ ਨਾਲ-ਨਾਲ ਪਿਛਲੀਆਂ ਸੀਰੀਜ਼ਾਂ 'ਸੀ ਅੱੈਚ 01ਡੀਏ', 'ਸੀ.ਐਚ.-01ਸੀ ਜੈੱਡ' 'ਸੀ. ਐੱਚ.01ਸੀ ਐਕਸ' ਅਤੇ 'ਸੀ.ਐਚ.01ਸੀਜੈੱਡ' ਦੇ ਬਚੇ ਹੋਏ ਫ਼ੈਂਸੀ/ਵਿਸ਼ੇਸ਼ ਰਜਿਸਟਰੇਸ਼ਨ ਨੰਬਰਾਂ ਦੀ ਮੁੜ-ਨਿਲਾਮੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਰਜਿਸਟਰੇਸ਼ਨ ਦੀ ਪ੍ਰਕਿਰਿਆ 22 ਅਕਤੂਬਰ 2025 ਸਵੇਰੇ 10 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 28 ਅਕਤੂਬਰ 2025 ਸ਼ਾਮ 5 ਵਜੇ ਤੱਕ ਜਾਰੀ ਰਹੇਗੀ | ਇਸ ਤੋਂ ਬਾਅਦ ਈ-ਬੋਲੀ ਦੀ ਪ੍ਰਕਿਰਿਆ 29 ਅਕਤੂਬਰ ਸਵੇਰੇ 10 ਵਜੇ ਤੋਂ 31 ਅਕਤੂਬਰ ਸ਼ਾਮ 5 ਵਜੇ ਤੱਕ ਚੱਲੇਗੀ |
ਵਾਹਨ ਮਾਲਕ ਆਪਣੇ ਆਪ ਨੂੰ ਨੈਸ਼ਨਲ ਟਰਾਂਸਪੋਰਟ ਦੀ ਵੈੱਬਸਾਈਟ [https://vahan.parivahan.gov.in/fancy](https://vahan.parivahan.gov.in/fancy) 'ਤੇ ਰਜਿਸਟਰ ਕਰ ਸਕਦੇ ਹਨ | ਇਹ ਲਿੰਕ ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ [www.chdtransport.gov.in](http://www.chdtransport.gov.in) 'ਤੇ ਵੀ ਉਪਲਬਧ ਹੈ |
ਰਜਿਸਟਰੇਸ਼ਨ ਦੇ ਬਾਅਦ ਹਰ ਬਿਨੈਕਾਰ ਨੂੰ ਇਕ ਯੂਨੀਕ ਇਕਨੌਲਿਜਮੈਂਟ ਨੰਬਰ (ਯੂ.ਏ.ਐੱਨ.) ਜਾਰੀ ਕੀਤਾ ਜਾਵੇਗਾ | ਈ-ਨਿਲਾਮੀ 'ਚ ਸਿਰਫ਼ ਉਹੀ ਵਿਅਕਤੀ ਹਿੱਸਾ ਲੈ ਸਕੇਗਾ ਜਿਸ ਨੇ ਚੰਡੀਗੜ੍ਹ ਦੇ ਪਤੇ 'ਤੇ ਵਾਹਨ ਖਰੀਦਿਆ ਹੋਵੇ | ਹਿੱਸਾ ਲੈਣ ਲਈ ਵਿਕਰੀ ਪੱਤਰ (ਫਾਰਮ ਨੰਬਰ 21), ਆਧਾਰ ਕਾਰਡ (ਯੂ.ਆਈ.ਡੀ.) ਅਤੇ ਚੰਡੀਗੜ੍ਹ ਦਾ ਪਤਾ ਪ੍ਰਮਾਣ ਲਾਜ਼ਮੀ ਹੋਵੇਗਾ | ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਬਿਨੈਕਾਰ ਨੂੰ ਫ਼ੀਸ ਅਤੇ ਵਿਸ਼ੇਸ਼ ਨੰਬਰਾਂ ਦੀ ਰਿਜ਼ਰਵ ਰਕਮ 'ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ, ਯੂ.ਟੀ., ਚੰਡੀਗੜ੍ਹ' ਦੇ ਨਾਂ 'ਤੇ ਡਿਮਾਂਡ ਡਰਾਫਟ ਰਾਹੀਂ ਜਮਾਂ ਕਰਵਾਉਣੀ ਹੋਵੇਗੀ |
ਈ-ਨਿਲਾਮੀ ਲਈ ਫ਼ੀਸਾਂ, ਰਿਜ਼ਰਵ ਕੀਮਤਾਂ, ਬਚੇ ਹੋਏ ਨੰਬਰਾਂ ਦੀ ਸੂਚੀ ਅਤੇ ਨਿਯਮ-ਸ਼ਰਤਾਂ ਨਾਲ ਸਬੰਧਤ ਸਾਰੀ ਜਾਣਕਾਰੀ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ 'ਤੇ ਉਪਲਬਧ ਹੈ | ਹੋਰ ਜਾਣਕਾਰੀ ਜਾਂ ਪੁੱਛਗਿੱਛ ਲਈ ਇੱਛੁਕ ਵਿਅਕਤੀ ਫ਼ੋਨ ਨੰਬਰ 0172-2700341 'ਤੇ ਜਾਂ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ, ਚੰਡੀਗੜ੍ਹ (ਯੂ.ਟੀ.) ਦੇ ਦਫ਼ਤਰ ਸਥਿਤ ਪੁੱਛਗਿੱਛ ਕਾਊਾਟਰ 'ਤੇ ਸੰਪਰਕ ਕਰ ਸਕਦੇ ਹਨ | 

ਪਿਛਲੀ ਖ਼ਬਰ ਮਾਂ ਦੀ ਹੱਤਿਆ ਕਰਨ ਵਾਲਾ ਪੁੱਤਰ ਹਰਿਆਣਾ ਤੋਂ ਗਿ੍ਫ਼ਤਾਰ <br/> ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਵਲੋਂ ਸ਼ਹੀਦਾਂ ਨੂੰ ਭਾਵਪੂਰਵਕ ਸ਼ਰਧਾਂਜਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।