ਮਾਜਰੀ, 30 ਅਗਸਤ (ਕੁਲਵੰਤ ਸਿੰਘ ਧੀਮਾਨ)-ਭਾਜਪਾ ਆਗੂ ਰਣਜੀਤ ਸਿੰਘ ਗਿੱਲ ਵਲੋਂ ਪਿੰਡ ਖਿਜ਼ਰਾਬਾਦ ਦੇ ਅਪਾਹਿਜ਼ ਨੌਜਵਾਨ ਮਨਦੀਪ ਸਿੰਘ ਜੋ ਕਿ ਦਰਜੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ, ਨੂੰ ਇਲੈਕਟ੍ਰੋਨਿਕ ਸਿਲਾਈ ਮਸ਼ੀਨ ਭੇਟ ਕੀਤੀ ਗਈ | ਇਸ ਮੌਕੇ ਗਿੱਲ ਨੇ ਕਿਹਾ ਕਿ ਮਨਦੀਪ ਸਿੰਘ ਵਰਗੇ ਮਿਹਨਤੀ ਨੌਜਵਾਨ ਦੀ ਮਦਦ ਕਰਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ | ਇਸ ਮੌਕੇ ਰਣਧੀਰ ਸਿੰਘ ਧੀਰਾ, ਸਾਬਕਾ ਪੰਚਾਇਤ ਮੈਂਬਰ ਗੁਰਮੀਤ ਸਿੰਘ ਖਿਜ਼ਰਾਬਾਦ, ਜੈਮਲ ਸਿੰਘ ਮਾਜਰੀ, ਤਾਰਾ ਸਿੰਘ ਖਿਜ਼ਰਾਬਾਦ, ਨੰਬਰਦਾਰ ਕੁਲਦੀਪ ਸਿੰਘ ਖਿਜ਼ਰਾਬਾਦ ਤੇ ਉਜਾਗਰ ਸਿੰਘ ਖਿਜ਼ਰਾਬਾਦ ਆਦਿ ਹਾਜ਼ਰ ਸਨ |