16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

10ਵੇਂ ਮਹਾਨ ਸੰਤ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ-ਸੰਮੇਲਨ ਅੱਜ <br/>

ਅਜੀਤ ਡੈਸਕ 30-12-2025
ਲੁਧਿਆਣਾ, 29 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਅੰਬੇਡਕਰ ਚੌਕ ਜਲੰਧਰ ਬਾਈਪਾਸ ਦਾਣਾ ਮੰਡੀ ਵਿਖੇ ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਵਲੋਂ ਕਰਵਾਏ ਜਾ ਰਹੇ 10ਵੇਂ ਮਹਾਨ ਸੰਤ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਜਾਣਕਾਰੀ ਦਿੰਦਿਆਂ ਸਰਧਸ ਪ੍ਰਧਾਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਮਹਾਨ ਸੰਤ ਸੰਮੇਲਨ ਵਿਚ ਅੰਮਿ੍ਤ ਬਾਣੀ ਦਾ ਪਾਠ ਹੋਣ ਦੇ ਉਪਰੰਤ ਪੰਜਾਬ, ਹਿਮਾਚਲ ਅਤੇ ਹਰਿਆਣਾ ਤੋਂ ਆਏ ਸੰਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਇਲਾਹੀ ਬਾਣੀ ਦਾ ਗੁਣਗਾਨ ਕਰਨਗੇ ਅਤੇ ਨਵ ਵਿਆਹੇ ਜੋੜਿਆਂ ਨੂੰ ਘਰ ਦਾ ਜ਼ਰੂਰੀ ਸਾਮਾਨ ਵੀ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਪ੍ਰਸਿੱਧ ਮਿਸ਼ਨਰੀ ਗਾਇਕ ਪਾਲੀ ਭਰਸਿੰਘ ਪੁਰੀ ਤੇ ਵਿਸ਼ਵ ਪ੍ਰਸਿੱਧ ਗਾਇਕਾ ਗਿੰਨੀ ਮਾਹੀ ਗੁਰੂ ਜੀ ਦੇ ਸ਼ਬਦਾਂ ਦਾ ਗੁਣਗਾਨ ਕਰਨਗੇ | ਚੇਅਰਮੈਨ ਸੋਮਨਾਥ ਹੀਰ ਨੇ ਕਿਹਾ ਕਿ ਇਸ ਮÏਕੇ ਵੱਖ ਵੱਖ ਵਿਭਾਗਾਂ ਦੇ ਸਪੈਸ਼ਲ ਡਾਕਟਰ ਮਰੀਜ਼ਾਂ ਦਾ ਚੈੱਕਅਪ ਕਰਨਗੇ ਅਤੇ ਲੋੜ ਅਨੁਸਾਰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ¢ ਮੀਤ ਪ੍ਰਧਾਨ ਜਤਿੰਦਰ ਸਿੰਘ ਜਿੰਦੀ ਨੇ ਕਿਹਾ ਕਿ ਇਸ ਮਹਾਨ ਸੰਤ ਸੰਮੇਲਨ ਵਿਚ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਜਾਵੇਗਾ¢ ਕੈਸ਼ੀਅਰ ਰਮੇਸ਼ ਸੰਧੂ, ਸਕੱਤਰ ਬਲਵਿੰਦਰ ਬਿੱਟਾ, ਯੂਥ ਪ੍ਰਧਾਨ ਜਸਵੀਰ ਸਿੰਘ ਸ਼ੀਰੀ, ਮੁੱਖ ਪ੍ਰਬੰਧਕ ਹਰਜਿੰਦਰ ਸੁਜਾਤਵਾਲ, ਸਹਾਇਕ ਕੈਸ਼ੀਅਰ ਵਿਜੇ ਝੱਲੀ, ਪ੍ਰਚਾਰ ਸਕੱਤਰ ਗੁਰਪ੍ਰੀਤ ਲਾਲੀ, ਸੀਨੀਅਰ ਮੈਂਬਰ ਦੀਪਕ ਸਾਂਪਲਾ, ਕਪਿਲ ਕੁਮਾਰ ਸੀਨੀਅਰ ਮੈਂਬਰ, ਪ੍ਰਬੰਧਕ ਸਕੱਤਰ ਭੁਪਿੰਦਰ ਕਾਕੂ, ਸੀਨੀਅਰ ਮੈਂਬਰ ਅੰਕੁਰ ਸਿੱਧੜ, ਸੀਨੀਅਰ ਮੈਂਬਰ ਗੁਰਪਾਲ ਘੇੜਾ ਹੋਰ ਮੈਂਬਰ ਆਪਣੀ ਆਪਣੀ ਡਿਊਟੀ ਨਿਭਾਉਣਗੇ |

ਪਿਛਲੀ ਖ਼ਬਰ ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ 128 ਵਿਦਿਆਰਥੀਆਂ ਨੂੰ 1 ਕਰੋੜ ਤੋਂ ਵੱਧ ਦੇ ਵਜ਼ੀਫ਼ੇ ਦਿੱਤੇ <br/> ਅਗਲੀ ਖ਼ਬਰ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਵਿਧਾਇਕਾਂ ਤੇ ਨਿਗਮ ਪ੍ਰਸ਼ਾਸਨ ਨਾਲ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।