17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੀਏਯੂ ਵਲੋਂ ਆਲੂਆਂ ਦੇ ਪਛੇਤੇ ਝੁਲਸ ਰੋਗ ਸੰਬੰਧੀ ਐਡਵਾਇਜ਼ਰੀ ਜਾਰੀ <br/>

ਅਜੀਤ ਡੈਸਕ 30-12-2025
ਲੁਧਿਆਣਾ, 29 ਦਸੰਬਰ (ਜਸਵਿੰਦਰ ਸਿੰਘ)-ਪਿਛਲੇ ਇਕ ਹਫ਼ਤੇ ਦੌਰਾਨ, ਪੰਜਾਬ ਦੀ ਮੁੱਖ ਆਲੂ ਪੱਟੀ ਵਿਚ ਤਾਪਮਾਨ 12-24 ਡਿਗਰੀ ਸੈਲਸੀਅਸ, ਰਾਤ ਸਮੇਂ ਉੱਚ ਸਾਪੇਖਿਕ ਨਮੀ (85 ਪ੍ਰਤੀਸ਼ਤ) ਅਤੇ ਤ੍ਰੇਲ ਕਾਰਨ ਜਲੰਧਰ, ਹੁਸ਼ਿਆਰਪੁਰ, ਐਸ.ਬੀ.ਐਸ.ਨਗਰ, ਰੋਪੜ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਮੌਜੂਦਾ ਮੌਸਮੀ ਸਥਿਤੀਆਂ ਪਿਛੇਤੇ ਝੁਲਸ ਰੋਗ ਦੇ ਪ੍ਰਕੋਪ ਅਤੇ ਫੈਲਣ ਲਈ ਅਨੁਕੂਲ ਬਣ ਰਹੀਆਂ ਹਨ | ਪਿਛੇਤੇ ਝੁਲਸ ਰੋਗ ਦੇ ਪਹਿਲੇ ਲੱਛਣ ਛੋਟੇ, ਹਲਕੇ ਤੋਂ ਗੂੜ੍ਹੇ ਹਰੇ, ਗੋਲਾਕਾਰ ਤੋਂ ਅਨਿਯਮਿਤ-ਆਕਾਰ ਦੇ ਪਾਣੀ-ਭਿੱਜੇ ਚਟਾਕ ਦੇ ਰੂਪ ਵਿਚ ਦਿਖਾਈ ਦਿੰਦੇ ਹਨ | ਠੰਡੇ, ਨਮੀ ਵਾਲੇ ਮੌਸਮ ਦੇ ਦੌਰਾਨ, ਇਹ ਚਟਾਕ ਤੇਜ਼ੀ ਨਾਲ ਵੱਡੇ, ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੇ ਬਣ ਜਾਂਦੇ ਹਨ | ਸੰਕਰਮਿਤ ਖੇਤਾਂ ਵਿਚ ਜੇਕਰ ਸਮੇਂ ਸਿਰ ਨਿਯੰਤਰਣ ਨਾ ਕਰੀਏ ਤਾਂ ਜਲਦੀ ਹੀ ਸਾਰੀ ਫਸਲ ਤਬਾਹ ਹੋ ਸਕਦੀ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਲੂ ਉਤਪਾਦਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਅਤੇ ਸੰਪਰਕ ਉੱਲੀਨਾਸ਼ਕ ਜਿਵੇਂ ਕਿ ਇੰਡੋਫਿਲ ਐਮ-45/ ਐਂਟਰਾਕੋਲ/ ਕਵਚ 500-700 ਗ੍ਰਾਮ ਦੀ ਸਪਰੇਅ ਕਰਨ | ਇਕ ਏਕੜ ਲਈ 250-350 ਲੀਟਰ ਪਾਣੀ ਵਿਚ ਦਵਾਈ ਘੋਲ ਕੇ ਝੁਲਸ ਰੋਗ ਆਉਣ ਤੋਂ ਪਹਿਲਾਂ 7 ਦਿਨਾਂ ਦੇ ਵਕਫ਼ੇ 'ਤੇ ਛਿੜਕਾਅ ਕਰੋ | ਜੇ ਬਿਮਾਰੀ ਦੀ ਲਾਗ ਪਹਿਲਾਂ ਹੀ ਲਗ ਚੁੱਕੀ ਹੋਵੇ ਜਾਂ ਬਿਮਾਰੀ ਦਾ ਖਤਰਾ ਵੱਧੇਰੇ ਹੋਵੇ ਤਾਂ ਆਲੂ ਦੀ ਫਸਲ 'ਤੇ ਕਰਜ਼ੇਟ ਐੱਮ-8, ਮਿਲੋਡੀ ਡਿਊ 66.75 ਡਬਲਯੂ ਪੀ ਜਾਂ ਰਿਡਿੋਮਲ ਗੋਲਡ ਜਾਂ ਸੈਕਿਟਨ 60 ਡਬਲਯੂ ਜੀ 700 ਗ੍ਰਾਮ ਜਾਂ ਰੀਵਸ 250 ਐੱਸ ਸੀ 250 ਮਿਲਿੀਲਟਰ ਜਾਂ ਇਕੂਏਸ਼ਨ ਪ੍ਰੋ 200 ਮਿਲਿੀਲਟਰ ਪ੍ਰਤੀ ਏਕੜ ਦੇ ਹਿਸਾਬ 10 ਦਿਨ ਦੇ ਵਕਫੇ ਤੇ ਛਿੜਕਾਅ ਕਰੋ |ਆਪਣੇ-ਆਪ ਬਣਾਏ ਗਏ ਟੈਂਕ ਮਿਕਸਚਰ ਨਹੀਂ ਵਰਤਣੇ ਚਾਹੀਦੇ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉੱਲੀ ਵਿੱਚ ਪ੍ਰਤੀਰੋਧਤਾ ਦੀ ਤਾਕਤ ਪੈਦਾ ਹੋ ਸਕਦੀ ਹੈ |

ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਔਰਤ ਦੀ ਕਰੋੜਾਂ ਰੁਪਏ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਇਨਸਾਫ਼ ਲਈ ਦਰ ਦਰ ਭਟਕ ਰਹੀ... ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਨਸ਼ੀਲਾ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।