16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਿਗਮ ਦੀ ਜਨਰਲ ਹਾਊਸ ਮੀਟਿੰਗ 'ਚ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਹੋਇਆ ਦੁਰਵਿਵਹਾਰ ਲੋਕਤੰਤਰ 'ਤੇ ਹਮਲਾ-ਗੁਰਦੀਪ ਸਿੰਘ ਗੋਸ਼ਾ <br/>

ਅਜੀਤ ਡੈਸਕ 29-12-2025
ਲੁਧਿਆਣਾ, 28 ਦਸੰਬਰ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਸੂਬਾ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਨਗਰ ਨਿਗਮ ਦੀ ਹਾਲੀਆ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਵਿਰੋਧੀ ਕੌਂਸਲਰਾਂ ਨਾਲ ਹੋਏ ਦੁਰਵਿਵਹਾਰ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਘਟਨਾ ਆਮ ਆਦਮੀ ਪਾਰਟੀ ਸਰਕਾਰ ਅਤੇ ਉਸ ਦੇ ਵਿਧਾਇਕਾਂ ਦੀ ਤਾਨਾਸ਼ਾਹੀ ਸੋਚ ਨੰੂ ਬੇਨਕਾਬ ਕਰਦੀ ਹੈ | ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਵਿਰੋਧੀ ਕੌਂਸਲਰਾਂ ਨੰੂ ਬੋਲਣ ਦਾ ਮੌਕਾ ਨਾ ਦੇਣਾ ਲੋਕਤੰਤਰ ਦੀ ਸਿੱਧੀ ਉਲੰਘਣਾ ਹੈ | ਮੇਅਰ ਵਲੋਂ ਹਾਊਸ ਦੀ ਮਰਿਆਦਾ ਕਾਇਮ ਰੱਖਣ ਦੀ ਥਾਂ ਸੱਤਾਧਾਰੀ ਧਿਰ ਦੇ ਦਬਾਅ 'ਚ ਕੰਮ ਕਰਨਾ ਦੁੱਖਦਾਇਕ ਹੈ | ਗੋਸ਼ਾ ਨੇ ਕਿਹਾ ਕਿ ਬਿਨ੍ਹਾਂ ਵਿਰੋਧੀ ਧਿਰ ਦੀ ਗੱਲ ਸੁਣੇ ਪ੍ਰਸਤਾਵ ਪਾਸ ਕਰਨਾ ਲੋਕਤੰਤਰਕ ਪ੍ਰਕਿਰਿਆ ਦੀ ਉਲੰਘਣਾ ਕਰਨ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਨਗਰ ਨਿਗਮ ਕੋਲ ਮੌਜੂਦਾ ਇਲਾਕਿਆਂ ਦੇ ਵਿਕਾਸ ਲਈ ਪੂਰੇ ਫੰਡ ਨਹੀਂ ਹਨ, ਦੂਜੇ ਪਾਸੇ 100 ਤੋਂ ਵੱਧ ਨਵੇਂ ਪਿੰਡ ਨਿਗਮ ਵਿਚ ਸ਼ਾਮਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜੋ ਸਿਰਫ ਕਾਗਜ਼ੀ ਐਲਾਨ ਨਜ਼ਰ ਆ ਰਿਹਾ ਹੈ | ਗੋਸ਼ਾ ਨੇ ਨਗਰ ਨਿਗਮ ਕਮਿਸ਼ਨਰ ਤੋਂ ਇਸ ਮਾਮਲੇ 'ਚ ਸਪੱਸ਼ਟੀਕਰਨ ਦੀ ਮੰਗ ਵੀ ਕੀਤੀ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਸਮਾਨਤਾਵਾਦੀ ਸਮਾਜ ਲਈ ਆਦਰਸ਼ਾਂ ਨੂੰ ਅਪਣਾਉਣ ਦੀ ਕੀਤੀ... ਅਗਲੀ ਖ਼ਬਰ ਐਲ.ਆਈ.ਸੀ. ਦੇ ਅਧਿਕਾਰੀਆਂ ਨੇ ਲਿਆ ਸਾਈਕਲ ਚਲਾਓ ਪ੍ਰੋਗਰਾਮ 'ਚ ਹਿੱਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।