15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਤਿਗੁਰੂ ਰਵਿਦਾਸ ਧਰਮ ਸਮਾਜ ਵਲੋਂ ਮਹਾਨ ਸੰਤ ਸੰਮੇਲਨ ਕੱਲ੍ਹ-ਆਰ.ਕੇ. ਸੇਠੀ <br/>

ਅਜੀਤ ਡੈਸਕ 29-12-2025
ਲੁਧਿਆਣਾ, 28 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਵਲੋਂ ਵੱਖ-ਵੱਖ ਸ਼ਖਸੀਅਤਾਂ ਨੂੰ 10ਵੇਂ ਮਹਾਨ ਸੰਤ ਸੰਮੇਲਨ ਦੇ ਸੱਦਾ ਪੱਤਰ ਦਿੱਤੇ ਗਏ, ਜਿਸ ਵਿਚ ਆਰ.ਕੇ. ਸੇਠੀ ਨੇ ਸੱਦਾ ਪੱਤਰ ਲੈਂਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ | ਆਰ.ਕੇ. ਸੇਠੀ ਨੇ ਦੱਸਿਆ ਕਿ 30 ਦਸੰਬਰ ਦਿਨ ਮੰਗਲਵਾਰ ਨੂੰ 10ਵਾਂ ਮਹਾਨ ਸੰਤ ਸੰਮੇਲਨ ਕੀਤਾ ਜਾ ਰਿਹਾ ਹੈ, ਇਹ ਸੰਮੇਲਨ ਬਹੁਤ ਲੰਬੇ ਸਮੇਂ ਤੋਂ ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ ) ਕਰਵਾਉਂਦਾ ਆ ਰਿਹਾ ਹੈ | ਲੁਧਿਆਣਾ ਦੀ ਸੰਗਤ ਨੂੰ ਇਸ ਦਾ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਹੁੰਦਾ ਹੈ ਜੋ ਕੱਲ੍ਹ ਨੂੰ ਸੰਗਤਾਂ ਮਹਾਨ ਸੰਤ ਸੰਮੇਲਨ ਦੌਰਾਨ ਸੰਤਾਂ ਦੇ ਦਰਸ਼ਨ ਕਰ ਸਕਣ ਅਤੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ | ਇਸ ਮੌਕੇ ਏ.ਸੀ.ਪੀ ਵੂਮੈਨ ਸੈਲ ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਹੈਪੀ ਲਾਲੀ ਯੂਥ ਪ੍ਰਧਾਨ ਕਾਂਗਰਸ, ਬੌਬੀ ਮੁੰਡੀਆਂ ਵਾਈਸ ਪ੍ਰਧਾਨ ਯੂਥ ਕਾਂਗਰਸ, ਕੁਲਦੀਪ ਸਿੰਘ ਸੁੱਖਾ ਚੌਧਰੀ, ਵੇਦ ਪ੍ਰਕਾਸ਼ ਸਮਾਜ ਸੇਵਕ ਅਤੇ ਹੋਰ ਸਮਾਜ ਸੇਵਕਾਂ ਨੂੰ ਸੱਦਾ ਪੱਤਰ ਦਿੱਤੇ ਗਏ | ਸਰਧਸ ਦੇ ਪ੍ਰਚਾਰਕ ਸਕੱਤਰ ਗੁਰਪ੍ਰੀਤ ਲਾਲੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਧਰਮ ਸਮਾਜ ਵਲੋਂ ਕਰਵਾਏ ਜਾ ਰਹੇ ਮਹਾਨ ਸੰਤ ਸੰਮੇਲਨ ਅਤੇ ਸਮੂਹਿਕ ਵਿਆਹ ਸਮਾਰੋਹ ਨਿਰਪੱਖ ਨਿਰਵੈਰ ਅਤੇ ਪ੍ਰੇਮ ਦੀ ਭਾਵਨਾ ਨੂੰ ਦਰਸਾਉਂਦੇ ਹੋਏ ਸਰਬ ਸਾਂਝੇ ਤੌਰ 'ਤੇ ਕਰਵਾਏ ਜਾਂਦੇ ਹਨ | ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਚੱਲਦਿਆਂ ਸਰਬ ਸਮਾਜ ਅਤੇ ਸਰਬ ਧਰਮ ਦੇ ਜੋੜਿਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਹਨ | ਇਸ ਮੌਕੇ ਸਰਧਸ ਪਰਿਵਾਰ ਵਲੋਂ ਸੋਮਨਾਥ ਹੀਰ, ਰਮੇਸ਼ ਸੰਧੂ, ਬਲਵਿੰਦਰ ਬਿੱਟਾ, ਜਸਵੀਰ ਸਿੰਘ ਬਾਲੀ, ਵਿਜੇ ਸ਼ਿੰਝੀ, ਦੀਪਕ ਸਾਂਪਲਾ, ਅਮਨਿਸ਼ ਕੁਮਾਰ ਹੋਰ ਸਾਥੀ ਮੌਜੂਦ ਸਨ |

ਪਿਛਲੀ ਖ਼ਬਰ ਲਾਡੋਵਾਲ ਸਹਿਕਾਰੀ ਸੁਸਾਇਟੀ 'ਚ 560 ਬੋਰੀਆਂ ਯੂਰੀਆ ਖਾਦ ਦੀਆਂ ਆਈਆਂ, ਪਰ ਕਿਸਾਨਾਂ ਨੂੰ ਨਹੀਂ ਮਿਲੀਆਂ <br/> ਅਗਲੀ ਖ਼ਬਰ ਜਨਰਲ ਹਾਊਸ ਵਿਚ ਮੁੱਦਾ ਉਠਦੇ ਹੀ ਤੁਰੰਤ ਐਕਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।