ਲੁਧਿਆਣਾ, 9 ਦਸੰਬਰ (ਜਤਿੰਦਰ ਭੰਬੀ)-ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਦੇ ਪਰਿਵਾਰ 'ਚੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਤੇਵਾੜਾ ਤੋਂ ਚੋਣ ਲੜ ਰਹੀ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਧਨਾਨਸੂ ਉਮੀਦਵਾਰ ਬੀਬੀ ਪਰਮਿੰਦਰ ਕੌਰ ਦੀ ਜਿੱਤ ਲਈ ਭਰਵੀਂ ਮੀਟਿੰਗ ਹੋਈ, ਜਿਸ ਵਿਚ ਪੁੱਜੇ ਲੋਕਾਂ ਨੇ ਕਰਮਜੀਤ ਸਿੰਘ ਗਰੇਵਾਲ ਅਤੇ ਅਮਰਦੀਪ ਸਿੰਘ ਗਿੱਲ ਨੂੰ ਭਰੋਸਾ ਦਿੱਤਾ ਕਿ ਉਹ ਦੋਵਾਂ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ | ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੁੱਜੇ ਮੁਸਲਿਮ ਭਾਈਚਾਰੇ ਨੇ ਵੀ ਦੋਵਾਂ ਉਮੀਦਵਾਰਾਂ ਦੇ ਹੱਕ ਵਿਚ ਇਕ ਇਕ ਵੋਟ ਭੁਗਤਾਉਣ ਦਾ ਭਰੋਸਾ ਦਿੱਤਾ | ਉਨ੍ਹਾਂ ਗਰੇਵਾਲ ਅੱਗੇ ਕੁੱਝ ਮੰਗਾਂ ਵੀ ਰੱਖੀਆਂ, ਜਿਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਗਰੇਵਾਲ ਵਲੋਂ ਦਿੱਤਾ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਗਰੇਵਾਲ ਨੇ ਕਿਹਾ ਕਿ ਤੁਸੀਂ ਜਿਨੀਂ ਲੀਡ ਨਾਲ ਇਸ ਇਲਾਕੇ 'ਚੋਂ ਝਾੜੂ ਵਾਲਾ ਨਿਸ਼ਾਨ ਜਿਤਾ ਕੇ ਭੇਜੋਗੇ, ਉਸੇ ਰਫ਼ਤਾਰ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ | ਇਸ ਮੌਕੇ ਬਿੰਦਰ ਸਿੰਘ ਬੁੱਢੇਵਾਲ, ਕਰਮਜੀਤ ਸਿੰਘ ਸਰਪੰਚ, ਜਗਤਾਰ ਸਿੰਘ, ਪਿ੍ਤਪਾਲ ਸਿੰਘ, ਰਿੰਕੂ ਗਰੇਵਾਲ, ਅਜੇਪਾਲ ਸਿੰਘ, ਮਲਵਿੰਦਰ ਸਿੰਘ ਮੱਲ੍ਹੀ, ਸਤਪਾਲ ਸਿੰਘ ਸਰਪੰਚ ਭੁਖੜੀ, ਸੁਖਵਿੰਦਰ ਸਿੰਘ, ਜਗਦੀਸ਼ ਸਿੰਘ, ਜਗਤਾਰ ਸਿੰਘ ਧਨਾਨਸੂ, ਜਸਵੀਰ ਸਿੰਘ ਜੱਸੀ, ਜਗਦੀਸ਼ ਸਿੰਘ, ਅਮਰਜੀਤ ਸਿੰਘ, ਹਰਮਨ, ਗਗਨ, ਹਰਗੋਬਿੰਦ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਬੰਟੀ, ਧਰਮਾਂ, ਕਮਲ, ਤਿਰਲੋਚਨ ਸਿੰਘ, ਅਵਤਾਰ ਸਿੰਘ, ਗੁਰਫ਼ਤਿਹ ਸਿੰਘ ਅਤੇ ਹੋਰ ਹਾਜ਼ਰ ਸਨ |