25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਆਰ.ਕੇ. ਰੋਡ ਦੇ ਉਦਯੋਗਿਕ ਖੇਤਰ 'ਚ ਦਹਿਸ਼ਤ ਦਾ ਮਾਹੌਲ <br/>

ਅਜੀਤ ਡੈਸਕ 10-12-2025
ਲੁਧਿਆਣਾ, 9 ਦਸੰਬਰ (ਭੁਪਿੰਦਰ ਸਿੰਘ ਬੈਂਸ)-ਅੱਜ ਸਵੇਰੇ ਆਰ.ਕੇ. ਰੋਡ ਨੇੜੇ ਉਦਯੋਗਿਕ ਖੇਤਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਗੱਤਾ ਬਣਾਉਣ ਵਾਲੀ ਇਕ ਫ਼ੈਕਟਰੀ ਵਿਚ ਅਚਾਨਕ ਅੱਗ ਲੱਗ ਗਈ | ਅੱਗ ਇੰਨੀ ਭਿਆਨਕ ਸੀ ਕਿ ਕੁੱਝ ਪਲਾਂ ਵਿਚ ਹੀ ਕਾਲਾ ਧੰੂਆਂ ਅਸਮਾਨ ਤੱਕ ਚੜ੍ਹ ਗਿਆ ਤੇ ਪੂਰਾ ਇਲਾਕਾ ਧੰੂਏਾ ਦੀ ਚਾਦਰ ਹੇਠ ਆ ਗਿਆ | ਜਾਣਕਾਰੀ ਅਨੁਸਾਰ ਸਵੇਰੇ ਕੰਮ ਦੌਰਾਨ ਕਰਮਚਾਰੀਆਂ ਨੇ ਮਸ਼ੀਨਾਂ ਵਾਲੇ ਪਾਸੇ ਤੋਂ ਧੂੰਆਂ ਨਿਕਲਦਾ ਦੇਖਿਆ, ਜਦ ਉਹ ਨੇੜੇ ਪਹੁੰਚੇ ਤਾਂ ਅੰਦਰੋਂ ਅੱਗ ਦਹਿਕ ਰਹੀ ਸੀ | ਕੁੱਝ ਹੀ ਮਿੰਟਾਂ ਵਿਚ ਅੱਗ ਨੇ ਵੱਡਾ ਰੂਪ ਧਾਰਨ ਕਰ ਲਿਆ | ਕਰਮਚਾਰੀਆਂ ਨੇ ਦੌੜ ਕੇ ਆਪਣੀ ਜਾਨ ਬਚਾਈ ਤੇ ਤੁਰੰਤ ਫ਼ੈਕਟਰੀ ਮਾਲਕ ਨੰੂ ਸੂਚਿਤ ਕੀਤਾ, ਜਿਸ ਨੇ ਫਾਇਰ ਬਿ੍ਗੇਡ ਦੀ ਟੀਮ ਨੰੂ ਜਾਣਕਾਰੀ ਦਿੱਤੀ | ਮੌਕੇ 'ਤੇ ਡੇਢ ਦਰਜਨ ਤੋਂ ਵੱਧ ਫਾਇਰ ਟੈਂਡਰ ਪੁੱਜੇ ਤੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਧੰੂਏਾ ਦੀ ਭਿਆਨਕ ਮਾਤਰਾ ਦੇਖਦੇ ਹੋਏ ਨੇੜਲੇ ਉਦਯੋਗਿਕ ਇਕਾਈਆਂ ਤੇ ਘਰਾਂ ਦੇ ਲੋਕ ਬਾਹਰ ਆ ਗਏ | ਅੱਗ ਕਾਰਨ ਫ਼ੈਕਟਰੀ ਵਿਚ ਮੌਜੂਦ ਲੱਖਾਂ ਰੁਪਏ ਦਾ ਗੱਤਾ ਤੇ ਮਹਿੰਗੀ ਮਸ਼ੀਨਰੀ ਸੜ ਕੇ ਰਾਖ ਹੋ ਗਈ | ਫ਼ੈਕਟਰੀ ਮਾਲਕ ਵਲੋਂ ਨੁਕਸਾਨ ਦੀ ਅਧਿਕਾਰਤ ਰਕਮ ਅਜੇ ਤੱਕ ਨਹੀਂ ਦੱਸੀ ਗਈ | ਮੁੱਢਲੀ ਜਾਂਚ ਵਿਚ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਖੁਸਕਿਸਮਤੀ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਤੇਜ਼ੀ ਨਾਲ ਬਾਹਰ ਦੌੜੇ ਕਰਮਚਾਰੀਆਂ ਦੀ ਸਾਵਧਾਨੀ ਤੇ ਫਾਇਰ ਬਿ੍ਗੇਡ ਦੀ ਤੁਰੰਤ ਕਾਰਵਾਈ ਨਾਲ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ |

ਪਿਛਲੀ ਖ਼ਬਰ ਪਤੀ-ਪਤਨੀ ਦੇ ਵਿਵਾਦ ਵਿਚ ਗੋਲੀ ਚੱਲਣ ਕਾਰਨ ਦਹਿਸ਼ਤ ਫੈਲੀ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਕੁਲਦੀਪ ਵੈਦ ਵਲੋਂ ਵੱਖ-ਵੱਖ ਪਿੰਡਾਂ 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।