25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮਹਾਯੱਗ ਲਈ ਪਹਿਲਾ ਸੱਦਾ ਪੱਤਰ ਮਾਂ ਚਿੰਤਪੁਰਨੀ ਦਰਬਾਰ ਦਿੱਤਾ <br/>

ਅਜੀਤ ਡੈਸਕ 10-12-2025
ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ 243 ਘੰਟੇ ਚੱਲਣ ਵਾਲੇ ਅਖੰਡ ਮਹਾਯੱਗ ਦਾ ਪਹਿਲਾ ਸੱਦਾ ਹਿਮਾਚਲ ਸਥਿਤ ਸਿੱਧ ਸ਼ਕਤੀਪੀਠ ਜਗਤ ਜਣਨੀ ਮਾਂ ਚਿੰਤਪੁਰਨੀ ਦਰਬਾਰ ਭੇਟ ਕੀਤਾ ਗਿਆ¢ ਮਹੰਤ ਪ੍ਰਵੀਨ ਚÏਧਰੀ ਦੀ ਹਾਜ਼ਰੀ ਵਿਚ ਮਾਂ ਬਗਲਾਮੁਖੀ ਪਰਿਵਾਰ ਦੇ ਸਮੂਹ ਮੈਂਬਰਾਂ ਨੇ ਅੰਮਿ੍ਤਪਾਨ ਕੀਤਾ ਅਤੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਾਤਾ ਚਿੰਤਪੁਰਨੀ ਨੂੰ 243 ਘੰਟੇ ਚੱਲਣ ਵਾਲੇ ਅਖੰਡ ਮਹਾਯੱਗ ਦਾ ਸੱਦਾ ਪੱਤਰ ਭੇਟ ਕੀਤਾ ਅਤੇ ਅਖੰਡ ਮਹਾਯੱਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀ ਕਾਮਨਾ ਕੀਤੀ¢ ਮਾਤਾ ਚਿੰਤਪੁਰਨੀ ਦਰਬਾਰ ਦੇ ਵਿਦਵਾਨ ਬ੍ਰਾਹਮਣਾਂ ਨੇ ਮਹੰਤ ਪ੍ਰਵੀਨ ਅਤੇ ਹੋਰ ਸ਼ਰਧਾਲੂਆਂ ਨੂੰ ਮਾਂ ਦੀ ਚੁਨਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | 11 ਫਰਵਰੀ ਤੋਂ 21 ਫਰਵਰੀ, 2026 ਤੱਕ ਹੋਣ ਵਾਲੇ ਇਸ 243 ਘੰਟੇ ਦੇ ਅਖੰਡ ਮਹਾਯੱਗ ਬਾਰੇ ਜਾਣਕਾਰੀ ਦਿੰਦੇ ਹੋਏ ਮਹੰਤ ਪ੍ਰਵੀਨ ਨੇ ਦੱਸਿਆ ਕਿ ਜਗਤ ਜਣਨੀ ਮਾਂ ਚਿੰਤਪੁਰਨੀ ਨੂੰ ਸੱਦਾ ਪੱਤਰ ਦੇਣ ਤੋਂ ਬਾਅਦ ਮਾਂ ਭਗਤਾਂ ਨੂੰ ਹੁਣ ਅਖੰਡ ਮਹਾਯੱਗ ਲਈ ਸੱਦਾ ਪੱਤਰ ਸ਼ਰਧਾ ਨਾਲ ਭੇਟ ਕੀਤਾ ਜਾਵੇਗਾ¢ ਉਨ•ਾਂ ਕਿਹਾ ਕਿ ਜਲਦੀ ਹੀ ਸ਼ਰਧਾਲੂਆਂ ਨੂੰ ਸੇਵਾ ਅਧਿਕਾਰ ਦੇ ਕੇ ਦੇਸ਼ ਭਰ ਵਿਚ ਮਾਂ ਬਗਲਾਮੁਖੀ ਦੇ ਭਗਤਾਂ ਨੂੰ ਸੱਦਾ ਪੱਤਰ ਭੇਟ ਕੀਤੇ ਜਾਣਗੇ¢ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪ੍ਰਤੀਨਿਧੀਆਂ ਸਮੇਤ ਲੱਖਾਂ ਸ਼ਰਧਾਲੂ ਅਖੰਡ ਮਹਾਯੱਗ ਦੇ ਗਵਾਹ ਬਣਨਗੇ¢ ਦੇਸ਼ ਭਰ ਦੇ ਪ੍ਰਸਿੱਧ ਭਜਨ ਗਾਇਕ ਮਾਂ ਬਗਲਾਮੁਖੀ ਦਾ ਗੁਣਗਾਨ ਕਰਨਗੇ | ਉਨਾਂ ਅੱਗੇ ਕਿਹਾ ਕਿ ਸਕੂਲੀ ਬੱਚੇ ਵੀ ਅਖੰਡ ਮਹਾਯੱਗ ਵਿਚ ਭੇਟਾ ਚੜਾ ਕੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ¢ ਇਸ ਮÏਕੇ ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਗÏਰਵ ਕਾਲੀਆ, ਸੁਧੀਰ ਮਹਾਜਨ, ਸੁਨੀਲ ਹਾਂਡਾ, ਗÏਤਮ ਸਚਦੇਵਾ, ਜਤਿਨ ਸੂਦ, ਨਰਿੰਦਰ ਮਹਾਜਨ, ਮਨੀਸ਼ ਗੁਪਤਾ, ਧੀਰਜ ਗੁਪਤਾ, ਰਮਨ ਸ਼ਰਮਾ, ਰਾਕੇਸ਼ ਖੇੜਾ, ਜਨਕ ਰਾਜ ਸਿੰਗਲਾ, ਅੰਕੁਸ਼, ਪਨਿਸ਼ਦ, ਸਤਵਿੰਦਰ ਸਿੰਘ, ਵਰੁਣ ਸ਼ਰਮਾ, ਵਰੁਣ ਦੱਤ, ਤੁਸ਼ਾਰ ਬਾਂਸਲ, ਅਰੁਣ ਮਹਿਤਾ, ਸੁਰੇਸ਼ ਗੋਇਲ, ਆਸ਼ੂਤੋਸ਼ ਗੁਪਤਾ, ਰਾਹੁਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਵਿਧਾਇਕ ਕੁਲਦੀਪ ਵੈਦ ਵਲੋਂ ਵੱਖ-ਵੱਖ ਪਿੰਡਾਂ 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਤੰਬਾਕੂ ਕੰਟਰੋਲ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਸਿਵਲ ਸਰਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।