ਲੁਧਿਆਣਾ, 4 ਦਸੰਬਰ (ਜਤਿੰਦਰ ਭੰਬੀ)-ਨਗਰ ਨਿਗਮ ਲੁਧਿਆਣਾ ਵਲੋਂ ਹਾਲ ਈ 'ਚ ਭਰਤੀ ਕੀਤੇ ਗਏ ਸਫ਼ਾਈ ਕਰਮਚਾਰੀਆਂ ਦੀ ਭਰਤੀ 'ਤੇ ਸਵਾਲ ਚੁੱਕਦਿਆਂ ਵਾਰਡ ਨੰਬਰ 74 ਤੋਂ ਕੌਂਸਲਰ ਇਕਬਾਲ ਸਿੰਘ ਸੋਨੂੰ ਡੀਕੋ ਨੇ ਭਰਤੀ ਪ੍ਰਕਿਰਿਆ ਖਿਲਾਫ਼ ਪੰਜਾਬ ਵਿਜੀਲੈਂਸ ਕੋਲ ਸ਼ਿਕਾਇਤ ਕਰਨ ਦਾ ਐਲਾਨ ਕੀਤਾ ਹੈ | ਇੱਥੇ ਇਕ ਜਾਰੀ ਬਿਆਨ 'ਚ ਕੌਂਸਲਰ ਡੀਕੋ ਨੇ ਕਿਹਾ ਉਨ੍ਹਾਂ ਦੇ ਵਾਰਡ 'ਚ ਭਰਤੀ ਸਫਾਈ ਸੇਵਕਾਂ ਦੀ ਭਰਤੀ ਕਦੋਂ ਕੀਤੀ ਗਈ ਉਨ੍ਹਾਂ ਨੂੰ ਕੁਝ ਨਹੀਂ ਪਤਾ ਤੇ ਨਾ ਹੀ ਉਹ ਵਾਰਡ 'ਚ ਕਿਤੇ ਕੰਮ ਕਰਦੇ ਦਿਖਾਈ ਦਿੰਦੇ ਹਨ, ਜਦੋਂ ਇਸ ਸਬੰਧੀ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ 10 ਤੋਂ 15 ਸਫਾਈ ਸੇਵਕ ਫੀਲਡ ਵਿਚ ਆਏ ਸਨ, ਪਰ ਇਸ ਭਰਤੀ ਕਦੋਂ ਕੋਈ ਇਸ ਬਾਰੇ ਬਤੌਰ ਕੌਂਸਲਰ ਉਨ੍ਹਾਂ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਇਕੱਲੇ ਹਲਕਾ ਕੇਂਦਰੀ 'ਚ 170 ਸਫ਼ਾਈ ਸੇਵਕ ਭਰਤੀ ਕੀਤੇ ਹਨ, ਜਿਨ੍ਹਾਂ ਦੀ ਉੱਚ ਪੱਧਰੀ ਜਾਂਚ ਹੋਣੀ ਬਣਦੀ ਹੈ ਕਿ ਇਹ ਭਰਤੀ ਕਦੋਂ ਤੇ ਕਿਵੇਂ ਕੀਤੀ ਗਈ, ਜਦੋਂ ਕਿ ਇਨ੍ਹਾਂ ਸਫਾਈ ਸੇਵਕਾਂ ਦੀ 2 ਮਹੀਨੇ ਦੀ ਤਨਖਾਹ ਵੀ ਪੈ ਗਈ ਹੈ, ਪਰ ਫੀਲਡ 'ਚ ਕਿਤੇ ਨਜ਼ਰ ਨਹੀਂ ਆਉਂਦੇ | ਉਨ੍ਹਾਂ ਦੇ ਰੌਲਾ ਪਾਉਣ 'ਤੇ ਵਾਰਡ 'ਚ ਕੁਝ ਸਫ਼ਾਈ ਕਰਮਚਾਰੀ ਜ਼ਰੂਰ ਆਏ ਹਨ ਪਰ 10 ਤੋਂ ਵੱਧ ਕਰਮਚਾਰੀ ਲੱਭ ਹੀ ਨਹੀਂ ਰਹੇ | ਕੌਂਸਲਰ ਡੀਕੋ ਨੇ ਕਿਹਾ ਕਿ ਇਸ ਸਬੰਧੀ ਉਹ ਸਫਾਈ ਸੇਵਕਾਂ ਦੀ ਭਰਤੀ ਦੇ ਨਾਮ 'ਤੇ ਹੋਈ ਧਾਂਦਲੀ ਖਿਲਾਫ਼ ਪੰਜਾਬ ਵਿਜੀਲੈਂਸ ਨੂੰ ਸ਼ਿਕਾਇਤ ਕਰਨਗੇ |