09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸ਼੍ਰੋਮਣੀ ਲਿਖਾਰੀ ਬੋਰਡ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੀ ਨਿਖੇਧੀ <br/>

ਅਜੀਤ ਡੈਸਕ 03-11-2025
ਲੁਧਿਆਣਾ, 2 ਨਵੰਬਰ (ਡਾ. ਤਰਲੋਚਨ ਸਿੰਘ)-ਕੇਂਦਰੀ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸੀਨੇਟ ਅਤੇ ਸਿੰਡੀਕੇਟ ਬਿਨਾਂ ਕਿਸੇ ਕਾਰਨ ਗੈਰ ਸੰਵਿਧਾਨਕ ਢੰਗ ਨਾਲ ਭੰਗ ਕੀਤੇ ਜਾਣ ਦੀ ਸ਼੍ਰੋਮਣੀ ਲਿਖਾਰੀ ਬੋਰਡ, ਪੰਜਾਬ ਵਲੋਂ ਇਕ ਮਤਾ ਪਾਸ ਕਰਕੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ | ਅੱਜ ਸ਼ਾਮ ਸਥਾਨਕ ਗਿੱਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮਹੀਨਾਵਾਰ ਸਾਹਿੱਤਿਕ ਮਿਲਣੀ ਦੌਰਾਨ ਇਹ ਮਤਾ ਉਚੇਚੇ ਤੌਰ 'ਤੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਵਿਚ ਗੀਤਕਾਰਾਂ, ਕਵੀਆਂ ਅਤੇ ਕਹਾਣੀਕਾਰਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ | ਉਪਰੰਤ ਪ੍ਰਭ ਕਿਰਨ ਸਿੰਘ ਨੇ ਆਪਣੀ ਸਵ: ਮਾਤਾ ਨਿਰਅੰਜਨ ਅਵਤਾਰ ਕੌਰ ਦਾ ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬੀ ਬੋਲੀ ਬਾਰੇ ਲਿਖਿਆ ਖੂਬਸੂਰਤ ਗੀਤ ''ਨੀ ਪੰਜਾਬ ਦੀਏ ਬੋਲੀਏ ਪੰਜਾਬੀਏU ਗਾ ਕੇ ਸਾਹਿੱਤਿਕ ਮਿਲਣੀ ਦੀ ਸ਼ੁਰੂਆਤ ਕੀਤੀ | ਪੰਮੀ ਹਬੀਬ ਨੇ ਆਪਣੀ ਮਿੰਨੀ ਕਹਾਣੀ 'ਗਿੱਦੜਸਿੰਗੀ' ਰਾਹੀਂ ਡੇਰਾਵਾਦ ਵਿਚ ਫੈਲੇ ਪਖੰਡ ਦਾ ਬੜੇ ਸੰਤੁਲਿਤ ਸ਼ਬਦਾਂ ਨਾਲ ਜ਼ਿਕਰ ਕੀਤਾ | ਗੀਤਕਾਰ ਪ੍ਰਮਿੰਦਰ ਅਲਬੇਲਾ ਨੇ ਜ਼ਿੰਦਗੀ ਦੀ ਅਟੱਲ ਸਚਾਈ ਨੂੰ ਦਰਸਾਉਂਦਾ ਗੀਤ ਗਾਇਆ | ਗਾਇਕ ਜਗਪਾਲ ਜੱਗਾ ਨੇ ਅਮਰਜੀਤ ਸ਼ੇਰਪੁਰੀ ਦਾ ਇਕ ਸਭਿਆਚਾਰਕ ਗੀਤ ਬੋਲਿਆ ਅਤੇ ਗੀਤਕਾਰ ਸੰਧੇ ਸੁਖਬੀਰ ਨੇ ''ਪੰਸਾਰੀU ਨਾਮ ਦੀ ਕਵਿਤਾ ਰਾਹੀਂ ਅਜੋਕੇ ਸਮਾਜ ਵਿਚ ਫੈਲੇ ਅਣ ਇਖਲਾਕੀ ਮਿਆਰਾਂ 'ਤੇ ਮਜ਼ਾਕੀਆ ਤਨਜ਼ ਕੱਸਿਆ | ਇਸ ਮੌਕੇ ਪ੍ਰਸਿੱਧ ਕਵੀਆਂ ਸੁਰਜੀਤ ਸਿੰਘ ਜੀਤ, ਹਰਦੇਵ ਸਿੰਘ ਕਲਸੀ, ਚਰਨਜੀਤ ਸਿੰਘ ਚੰਨ, ਹਰਦੀਪ ਸਿੰਘ ਬਿਰਦੀ ਅਤੇ ਦਲਬੀਰ ਸਿੰਘ ਕਲੇਰ ਨੇ ਆਪਣੇ ਆਪਣੇ ਅੰਦਾਜ਼ ਵਿਚ ਬਾਬੇ ਨਾਨਕ ਨੂੰ ਸਮਰਪਿਤ ਕਵਿਤਾਵਾਂ ਅਤੇ ਗ਼ਜ਼ਲਾਂ ਬੋਲ ਕੇ ਸਮਾਂ ਬੰਨ੍ਹੀ ਰੱਖਿਆ | ਮਲਕੀਤ ਮਾਲ੍ਹੜਾ ਨੇ ਸਮਾਜਕ ਮੁੱਦਿਆਂ 'ਤੇ ਆਧਾਰਿਤ ਕਵਿਤਾ ਪੇਸ਼ ਕੀਤੀ | ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵਲੋਂ ਗ਼ਜ਼ਲ-ਗੋ ਜ਼ੋਰਾਵਰ ਸਿੰਘ ਪੰਛੀ ਦੀ ਨਵੀਂ ਪ੍ਰਕਾਸ਼ਿਤ ''ਪ੍ਰੇਮ ਖੇਲਣ ਕਾ ਚਾਉU ਪੁਸਤਕ ਲੋਕ ਅਰਪਣ ਕੀਤੀ ਗਈ |

ਪਿਛਲੀ ਖ਼ਬਰ ਮਾਂ ਬਗਲਾਮੁਖੀ ਧਾਮ ਦੇ ਮੁਖੀ ਪਰਵੀਨ ਚੌਧਰੀ ਨੂੰ ਸਦਮਾ-ਪਿਤਾ ਸਵਰਗਵਾਸ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਰੋੜਾ ਨੇ ਪੰਜਾਬ ਰਾਜ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2025-26 ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।