26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਵਿਦਿਆਰਥੀਆਂ ਨੇ ਮਨਾਈ ਈਕੋਪ੍ਰੀਨਿਓਰ ਦੀਵਾਲੀ <br/>

ਅਜੀਤ ਡੈਸਕ 22-10-2025

ਲੁਧਿਆਣਾ, 21 ਅਕਤੂਬਰ (ਜਸਵਿੰਦਰ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਫਾਈਨ ਆਰਟਸ ਵਿਭਾਗ ਨੇ ਹੁਨਰ ਵਿਕਾਸ ਪ੍ਰੀਸ਼ਦ ਅਤੇ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ''ਇਕੋਪ੍ਰੀਨਿਓਰ ਦੀਵਾਲੀU ਮਨਾਈ | ਇਸ ਸ਼ਾਨਦਾਰ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਰਮਨਦੀਪ ਕੌਰ, ਸਿਵਲ ਸਰਜਨ ਅਤੇ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਮੈਂਬਰ ਕੁਸ਼ਲ ਢਿੱਲੋਂ, ਰਵਿੰਦਰ ਕੌਰ ਗਰੇਵਾਲ, ਮਨਮੀਤ ਕੌਰ ਗਰੇਵਾਲ, ਡਾਇਰੈਕਟਰ ਡਾ. ਮੁਕਤੀ ਗਿੱਲ ਅਤੇ ਕਾਲਜ ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਨੇ ਕੀਤਾ | 65 ਤੋਂ ਵੱਧ ਭਾਗੀਦਾਰਾਂ ਨੇ ਈਕੋ ਫਿਊਜ਼ਨ ਕਰੀਏਸ਼ਨਜ਼, ਪੈਰਾਡਾਈਜ਼ ਪ੍ਰੀਜ਼ਰਵਡ, ਹੈਰੀਟੇਜ ਲੂਪਸ, ਸਸਟੇਨਏਬਲ ਗਲੋ ਫ਼ਾਰ ਕੈਂਡਲਜ਼ ਅਤੇ ਸਪਾਰਸ਼ (ਦਿ ਟਚ ਆਫ਼ ਆਰਟ) ਵਰਗੇ ਸਟਾਲਾਂ 'ਤੇ ਰਹਿੰਦ-ਖੂੰਹਦ ਤੋਂ ਬਣੀਆਂ ਆਪਣੀਆਂ ਨਵੀਨਤਾਕਾਰੀ ਰਚਨਾਵਾਂ ਦਾ ਪ੍ਰਦਰਸ਼ਨ ਕੀਤਾ | ਵੱਖ ਵੱਖ ਕਰਵਾਏ ਗਏ ਮੁਕਾਬਲਿਆਂ ਦੇ ਵਿਚ ਪਹਿਲਾਂ ਇਨਾਮ ਗਾਇਤਰੀ ਪਾਲ, ਦੂਜਾ ਅਦਿਤੀ, ਤੀਜਾ ਰੋਜ਼ੀ, ਵਿਸ਼ੇਸ਼ ਇਨਾਮ: ਮਹਿਕ (ਈਕੋ ਮੈਸੇਜ), ਨੈਨਾ ਗਰਗ (ਐਸਥੈਟਿਕ ਐਕਸੀਲੈਂਸ), ਪ੍ਰਯਤਲ (ਦੀਵਾਲੀ ਸਪਿਰਿਟ), ਮਾਨਸੀ (ਫੈਸਟੀਵ ਗਲੋ), ਮੋਹਿਕਾ (ਫੰਕਸ਼ਨਲ ਜੀਨੀਅਸ) ਨੂੰ ਦਿੱਤੇ ਗਏ | ਕਾਲਜ ਦੇ ਵੱਖ-ਵੱਖ ਵਿਭਾਗਾਂ ਨੇ ਲਗਭਗ 80 ਸਟਾਲ ਲਗਾਏ, ਜਿਨ੍ਹਾਂ ਵਿਚ ਫੈਂਸੀ ਦੀਵੇ, ਪੱਥਰ ਦੀ ਕਲਾ, ਸਜਾਵਟੀ ਮੋਮਬਤੀਆਂ ਅਤੇ ਬੋਤਲਾਂ, ਕੱਚ ਦੀਆਂ ਪੇਂਟਿੰਗਾਂ ਅਤੇ ਫੋਟੋ ਫਰੇਮ ਸ਼ਾਮਿਲ ਸਨ | ਸ਼ਾਨਦਾਰ ਅਤੇ ਟ੍ਰੈਂਡੀ ਫੈਸ਼ਨ ਸਟਾਲ, ਜਿਸ ਵਿਚ ਨੇਲ ਆਰਟ, ਪੇਂਟ ਕੀਤੇ ਸੂਟ ਅਤੇ ਦੁਪੱਟੇ ਅਤੇ ਨਾਲ ਹੀ ਹੱਥ ਨਾਲ ਬਣੇ ਗਹਿਣੇ ਮੁੱਖ ਆਕਰਸ਼ਨ ਸਨ | ਬਨਸਪਤੀ ਵਿਗਿਆਨ ਵਿਭਾਗ ਨੇ ਇਕ ਸਿਹਤਮੰਦ ਅਤੇ ਹਰੀ ਦੀਵਾਲੀ ਨੂੰ ਉਤਸ਼ਾਹਿਤ ਕਰਨ ਲਈ ਇਕ ਪਲਾਂਟ ਸਟਾਲ ਲਗਾਇਆ | ਗੈਰ-ਸਰਕਾਰੀ ਸੰਗਠਨਾਂ ਜਿਵੇਂ ਕਿ ਗੁਰੂ ਗਿਆਨ ਜੋਤੀ ਹੈਂਡੀਕੈਪਡ ਵੈੱਲਫੇਅਰ ਸੁਸਾਇਟੀ, ਏਕ ਜੋਤ ਸਕੂਲ ਫ਼ਾਰ ਹੈਂਡੀਕੈਪਡ ਚਿਲਡਰਨ ਅਤੇ ਐਸੋਸੀਏਸ਼ਨ ਫ਼ਾਰ ਦ ਬਲਾਇੰਡ ਨੇ ਵੀ ਵਿਸ਼ੇਸ਼ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਟਾਲ ਲਗਾਏ | ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਨੇ ਗ੍ਰੀਨ ਫੈਸਟੀਵਲ ਦੇ ਪ੍ਰਬੰਧ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਵਿਚ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਹੁਨਰ ਵਿਕਾਸ ਸੈੱਲ ਦੀ ਇੰਚਾਰਜ ਡਾ. ਪਿ੍ਯੰਕਾ ਖੰਨਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੀਆਂ ਗਤੀਵਿਧੀਆਂ ਨੌਜਵਾਨਾਂ ਵਿਚ ਰਚਨਾਤਮਿਕਤਾ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਦੀਆਂ ਹਨ |

ਪਿਛਲੀ ਖ਼ਬਰ ਖੇਤੀਬਾੜੀ ਵਿਦਿਆਰਥੀਆਂ ਨੇ ਧਰਨਾ ਲਾ ਕੇ ਮਨਾਈ ਕਾਲੀ ਦੀਵਾਲੀ <br/> ਅਗਲੀ ਖ਼ਬਰ ਮਾਮੂਲੀ ਸੜਕ ਹਾਦਸੇ ਤੋਂ ਬਾਅਦ ਉਪ ਪੁਲਿਸ ਕਪਤਾਨ ਅਤੇ ਨੌਜਵਾਨਾਂ ਵਿਚਾਲੇ ਤਕਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।