21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਰਕਾਰੀ ਕਾਲਜ ਦਾ ਖੇਡ ਮੈਦਾਨ ਬਚਾਉਣ ਵਾਲੀਆਂ 'ਮਾਈ ਭਾਗੋ' ਦੀਆਂ ਵਾਰਸਾਂ ਦੀ ਡਟਵੀਂ ਮਦਦ ਦਾ ਐਲਾਨ-ਕੌਮਾਗਾਟਾਮਾਰੂ ਕਮੇਟੀ <br/>

ਮੀਟਿੰਗ ਦੌਰਾਨ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਐਡਵੋਕੇਟ ਕੁਲਦੀਪ ਸਿੰਘ ਕਿਲ੍ਹਾ ਰਾਏਪੁਰ, ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਅਤੇ ਹੋਰ ਆਗੂ | ਅਜੀਤ ਤਸਵੀਰ <br/> 02-06-2025
ਲੁਧਿਆਣਾ, 1 ਜੂਨ (ਜਸਵਿੰਦਰ ਸਿੰਘ)-ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਐਡਵੋਕੇਟ ਕੁਲਦੀਪ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਆਗੂਆਂ ਜਸਦੇਵ ਸਿੰਘ ਲਲਤੋਂ , ਉਜਾਗਰ ਸਿੰਘ ਬੱਦੋਵਾਲ, ਗੁਰਦੇਵ ਸਿੰਘ ਮੁੱਲਾਂਪੁਰ, ਮਲਕੀਤ ਸਿੰਘ ਬੱਦੋਵਾਲ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਸ਼ਹਿਜਾਦ ਨੇ ਵੱਖ-ਵੱਖ ਭਖਦੇ ਲੋਕ ਮੁੱਦਿਆਂ ਬਾਰੇ ਡੂੰਘੇ ਤੇ ਗੰਭੀਰ ਵਿਚਾਰ ਅਤੇ ਨਿਗਰ ਤੇ ਠੋਸ ਸੁਝਾਅ ਪੇਸ਼ ਕੀਤੇ | ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਜਸੀ ਲੈਂਡ ਮਾਫੀਆ ਵੱਲੋਂ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਰੂਪ ਵਿਚ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਦੇ ਖੇਡ ਮੈਦਾਨ ਦੀ ਬੇਸ਼ਕੀਮਤੀ ਜ਼ਮੀਨ ਉੱਪਰ ਆਪਦੇ ਏਜੰਟ- ਠੇਕੇਦਾਰ ਰਾਹੀਂ ਖੜ੍ਹੇ ਕੀਤੇ ਪਿੱਲਰ ਅਤੇ ਲਾਈਆਂ ਤਾਰਾਂ ਨੂੰ ਪੁੱਟ ਕੇ ਗੈਰ- ਕਾਨੂੰਨੀ, ਗੈਰ- ਸੰਵਿਧਾਨਕ ਅਤੇ ਗੈਰ- ਵਿੱਦਿਅਕ ਕਬਜੇ ਦਾ ਖਾਤਮਾ ਕਰਨ ਵਾਲੀਆਂ ''ਮਾਈ ਭਾਗੋU ਦੀਆਂ ਵਾਰਸ ਕਾਲਜ ਦੀਆਂ ਬਹਾਦਰ ਵਿਦਿਆਰਥਣਾਂ ਦੇ ਹੱਕੀ ਐਕਸ਼ਨ ਦਾ ਤਹਿ ਦਿਲੋਂ ਸਵਾਗਤ ਕਰਦਿਆਂ, ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਨੇ ਐਲਾਨ ਕੀਤਾ ਕਿ ਆਪਣੀਆਂ ਚੇਤੰਨ, ਜੱਥੇਬੰਦ ਤੇ ਸੰਗਰਾਮੀ ਧੀਆਂ ਦੀ ਡੱਟਵੀਂ ਤੇ ਜਚਵੀਂ ਭਰਾਤਰੀ ਮਦਦ ਕਰੇਗੀ | ਵਰਨਣਯੋਗ ਹੈ ਕਿ ਜੁਝਾਰੂ ਵਿਦਿਆਰਥਣਾਂ ਨੇ ਜ਼ਿਲ੍ਹਾ ਲੁਧਿਆਣਾ ਦੀ ਜ਼ਮੀਨਾਂ ਦੀ ਰਾਖੀ ਲਈ ਉੱਠ ਰਹੀ ਪੀੜਤ ਕਿਸਾਨੀ ਨੂੰ ਸਹੀ ਰਸਤੇ ਦੀ ਮਾਰਗ ਸੇਧ ਦਰਸਾਅ ਦਿੱਤੀ ਹੈ |

ਪਿਛਲੀ ਖ਼ਬਰ 'ਆਦਿਵਾਸੀਆਂ ਦੇ ਸਮੂਹਿਕ ਕਤਲ, ਬਹੁਕੌਮੀ ਕੰਪਨੀਆਂ ਅਤੇ ਜਮਹੂਰੀਅਤ' ਵਿਸ਼ੇ 'ਤੇ ਸੈਮੀਨਾਰ <br/> ਅਗਲੀ ਖ਼ਬਰ ਕਿਸਾਨੀ ਤੇ ਪਾਣੀਆਂ ਦੇ ਮੁੱਦੇ 'ਤੇ ਬਹਿਸ ਲਈ ਮੁੱਖ ਮੰਤਰੀ ਦਾ ਚੈਲੇਂਜ ਸਵੀਕਾਰ-ਜਸਪਾਲ ਬਾਂਗਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।