09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਐਵਰਗ੍ਰੀਨ ਮਿਊਜ਼ੀਕਲ ਸੁਸਾਇਟੀ ਵਲੋਂ ਸੰਗੀਤਮਈ ਸ਼ਾਮ ਕਰਵਾਈ <br/>

ਅਜੀਤ ਡੈਸਕ 30-12-2025
ਪੱਟੀ, 29 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)—ਸਥਾਨਿਕ ਕਸਬਾ ਪੱਟੀ ਵਿਖੇ 28 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਐਵਰਗ੍ਰੀਨ ਮਿਊਜ਼ੀਕਲ ਸੁਸਾਇਟੀ ਦੇ ਫਾਊਾਡਰ ਰੋਹਿਤ ਅਰੋੜਾ ਅਤੇ ਸੋਸਾਇਟੀ ਦੇ ਮੈਂਬਰ ਰਿੰਕੂ ਚੰਦਨ ਅਤੇ ਉਨ੍ਹਾਂ ਦੀ ਟੀਮ ਵਲੋਂ ਬਲੈਕ ਕੈਟਲ ਰੈਸਟੋਂਰੈਂਟ ਵਿਚ ਮੁਹੰਮਦ ਰਫ਼ੀ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ ਇਕ ਸੰਗੀਤਕ ਸ਼ਾਮ 'ਪਿਆਰ ਹੀ ਪਿਆਰ ਬੇਸ਼ੁਮਾਰ' ਸ਼ਾਮ ਸੁਸਾਇਟੀ ਵਲੋਂ ਕਰਵਾਈ ਗਈ | ਇਸ ਸੰਗੀਤਮਈ ਪ੍ਰੋਗਰਾਮ ਦੇ ਵਿਚ ਸਰੋਤਿਆਂ ਦਾ ਬੇਸ਼ੁੁਮਾਰ ਹੀ ਪਿਆਰ ਮਿਲਿਆ | ਰੋਹਿਤ ਅਰੋੜਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆਂ ਕਿ ਐਵਰਗ੍ਰੀਨ ਮਿਊਜ਼ਿਕਲ ਸੁਸਾਇਟੀ ਵਲੋਂ ਜਿਥੇ ਮੁਹੰਮਦ ਰਫੀ ਦਾ 101ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ, ਉੱਥੇ ਬਾਲੀਵੁੱਡ ਦੇ ਮਰਹੂਮ ਅਦਾਕਾਰ ਧਰਮਿੰਦਰ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ 2 ਮਿੰਟ ਦਾ ਮੌਨ ਧਾਰਨ ਵੀ ਕੀਤਾ ਗਿਆ ਹੈ, ਤਾਂ ਜੋ ਉਸ ਵਿਛੜੀ ਆਤਮਾ ਨੂੰ ਸ਼ਾਂਤੀ ਮਿਲੇ | ਰੋਹਿਤ ਅਰੋੜਾ ਨੇ ਦੱਸਿਆ ਕਿ ਇਸੇ ਹੀ ਤਰ੍ਹਾਂ ਦੀ ਸੰਗੀਤਮਈ ਸ਼ਾਮ ਹੁਣ ਹਰ ਸਾਲ ਕਰਵਾਈ ਜਾਵੇਗੀ ਅਤੇ ਉਨ੍ਹਾਂ ਕਲਾਕਾਰਾਂ ਨੂੰ ਇਕ ਸਟੇਜ ਦਾ ਪਲੇਟਫਾਰਮ ਦੇਵੇਗੀ, ਜਿੰਨਾਂ ਕਲਾਕਾਰਾਂ ਨੇ ਅਜੇ ਤੱਕ ਕਦੇ ਗਾ ਕੇ ਵੀ ਨਹੀਂ ਵੇਖਿਆ, ਉਨ੍ਹਾਂ ਨੂੰ ਦਰਸ਼ਕਾਂ ਦੇ ਰੂਬਰੂ ਕਰੇਗੀ | ਇਸ ਸੰਗੀਤਮਈ ਸ਼ਾਮ ਦੇ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਿੰ੍ਰੰਸੀਪਲ ਰਜਿੰਦਰ ਕੁਮਾਰ ਵਲੋਂ ਆਪਣੇ ਪੂਰੇ ਪਰਿਵਾਰ ਸਮੇਤ ਸ਼ਿਰਕਤ ਕੀਤੀ ਅਤੇ ਆਪਣੀ ਮਧੁਰ ਅਵਾਜ਼ ਦੇ ਵਿਚ ਇਕ ਗੀਤ 'ਪਲ ਪਲ ਦਿਲ ਕੇ ਪਾਸ' ਪੇਸ਼ ਕੀਤਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਦੇ ਨਾਲ ਹੋਈ, ਜਿਸ ਵਿਚ ਅਨਿਲ ਕੁਮਾਰ ਸ਼ਰਮਾ ਨੇ ਉਨ੍ਹਾਂ ਦਾ ਸਾਥ ਦਿੱਤਾ | ਇਸ ਸੰਗੀਤਮਈ ਸ਼ਾਮ ਵਿਚ ਅੰਮਿ੍ਤਸਰ ਤੋਂ ਆਏ ਕਲਾਕਾਰ ਰਾਕੇਸ਼ ਕੁਮਾਰ, ਅਜੈ ਮਹਾਜਨ, ਅਜੈ ਸ਼ਰਮਾ, ਪੱਟੀ ਤੋਂ ਕਲਾਕਾਰ ਪਰਦੀਪ ਚੰਦਨ, ਰੋਹਿਤ ਅਰੋੜਾ ਨੇ ਇਕ ਡਿਊਟ ਗੀਤ ਫਿਲਮ ਧਰਮਵੀਰ, ਰਿੰਕੂ ਚੰਦਨ ਅਤੇ ਅਜੈ ਡੇਨਿਅਲ ਨੇ ਆਪਣੇ ਗੀਤ ਅਤੇ ਕਵਿਤਾਵਾਂ ਬੋਲੀਆਂ | ਜਸਪਾਲ ਸਿੰਘ ਫੋਟੋਗ੍ਰਾਫ਼ਰ ਅਤੇ ਕੁਲਵੰਤ ਸਿੰਘ ਕੋਮਲ ਨੇ ਆਪਣੀ ਕਵਿਤਾ ਰੱਖੀ | ਅਨਿਲ ਕੁਮਾਰ ਸ਼ਰਮਾ ਨੇ ਸੁਸਾਇਟੀ ਦੇ ਬਾਰੇ ਸ਼ਲਾਘਾਯੋਗ ਗੱਲਬਾਤ ਕੀਤੀ ਅਤੇ ਪਹਿਲੀ ਵਾਰ ਇਸ ਸਮਾਗਮ ਗਾਇਕਾ ਸਰੋਤਿਆਂ ਅਤੇ ਦਰਸ਼ਕਾਂ ਨੇ ਇਸ ਸੰਗੀਤਮਈ ਸ਼ਾਮ ਦਾ ਖੂਬ ਆਨੰਦ ਮਾਣਿਆ | ਇਸ ਪ੍ਰੋਗਰਾਮ ਦੇ ਵਿਚ ਮਾ. ਸਰਬਜੀਤ ਸਿੰਘ, ਲੋਕ ਗਾਇਕ, ਸੁਰਿੰਦਰ ਸਾਗਰ, ਡਾ: ਪਿ੍ਤਪਾਲ ਕੋਮਲ, ਸੰਜੀਵ ਕੁਮਾਰ ਐਸ.ਐਸ.ਬੁੱਕ, ਕੁਲਦੀਪ ਦੇਵਗਨ, ਕਪਿਲ ਸ਼ਰਮਾ, ਡਾ. ਬਧਵਾਰ, ਮਾ. ਸਰਬਜੀਤ ਸਿੰਘ ਨੇ ਸੁਸਾਇਟੀ ਨਾਲ ਮਿਲ ਕੇ ਮੁੱਖ ਮਹਿਮਾਨ ਰਜਿੰਦਰ ਕੁਮਾਰ ਸ਼ਰਮਾ ਨੂੰ ਸਨਮਾਨਿਤ ਕੀਤਾ ਅਤੇ ਇਸ ਉਪਰੰਤ ਮੁੱਖ ਮਹਿਮਾਨ ਨੇ ਆਏ ਹੋਏ ਗਾਇਕ ਤੇ ਕਲਾਕਾਰਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ |

ਪਿਛਲੀ ਖ਼ਬਰ ਮੁਰਾਦਪੁਰਾ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਯਾਦ 'ਚ ਸਮਾਗਮ ਕਰਵਾਏ <br/> ਅਗਲੀ ਖ਼ਬਰ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਕੈਨੇਡਾ ਵਿਚ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।