09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਰੌਸ਼ਨੀ ਲਈ ਲੱਗੇ ਪੁਰਾਤਨ ਖੰਭੇ ਨੂੰ ਮੁੜ ਸਥਾਪਿਤ ਕੀਤਾ ਜਾਵੇਗਾ-ਧੰਗੇੜਾ

ਅਜੀਤ ਡੈਸਕ 30-12-2025
ਅੰਮਿ੍ਤਸਰ, 29 ਦਸੰਬਰ (ਜੱਸ)-ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿਚ ਰੌਸ਼ਨੀ ਲਈ ਲੱਗੇ ਪੁਰਾਤਨ ਖੰਭਿਆਂ 'ਚੋਂ ਨੁਕਸਾਨੇ ਗਏ ਇਕ ਖੰਭੇ ਨੂੰ ਮੁਰੰਮਤ ਲਈ ਉਤਾਰੇ ਜਾਣ ਮਗਰੋਂ ਸੋਸ਼ਲ ਮੀਡੀਆ 'ਤੇ ਹੋ ਰਹੇ ਗੁੰਮਰਾਹਕੁੰਨ ਪ੍ਰਚਾਰ ਬਾਰੇ ਪ੍ਰਤੀਕਰਮ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਜਨ: ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਇਹ ਖੰਭਾ ਸੰਗਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਮੁਰੰਮਤ ਲਈ ਉਤਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਸਥਿਤ ਫਰੀਦਕੋਟ ਰਿਆਸਤ ਵਲੋਂ ਬਿਜਲੀ ਸਪਲਾਈ ਲਈ ਲਗਾਏ ਗਏ ਖੰਭਿਆਂ ਵਿਚੋਂ ਤਿੰਨ ਖੰਭੇ ਮੌਜੂਦ ਹਨ, ਜਿਨ੍ਹਾਂ ਵਿਚੋਂ ਬੁੰਗਾ ਰਾਮਗੜ੍ਹੀਆ ਵਾਲੇ ਪਾਸੇ ਸਥਿਤ ਇਹ ਖੰਭਾ ਨੁਕਸਾਨਿਆ ਗਿਆ ਸੀ, ਜੋ ਇਸ ਵੇਲੇ ਪਾਈਪਾਂ ਅਤੇ ਤਾਰਾਂ ਦੇ ਸਹਾਰੇ ਖੜ੍ਹਾ ਸੀ | ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪੁੱਜਦੀਆਂ ਸੰਗਤਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ, ਇਸ ਲਈ ਇਹ ਖੰਭਾ ਮੁਰੰਮਤ ਲਈ ਉਤਾਰਿਆ ਗਿਆ ਹੈ | ਧੰਗੇੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਹਮੇਸ਼ਾ ਯਤਨ ਰਿਹਾ ਹੈ ਕਿ ਵਿਰਾਸਤੀ ਨਿਸ਼ਾਨੀਆਂ ਨੂੰ ਹੂ-ਬਹੂ ਰੂਪ ਵਿਚ ਸੰਭਾਲਿਆ ਜਾਵੇ | ਉਨ੍ਹਾਂ ਕਿਹਾ ਕਿ ਇਸ ਖੰਭੇ ਦੀ ਮੁਰੰਮਤ ਕਰਕੇ ਇਸੇ ਰੂਪ ਵਿਚ ਜਲਦ ਇਸ ਨੂੰ ਮੁੜ ਸਥਾਪਤ ਕੀਤਾ ਜਾਵੇਗਾ |
ਜਾਅਲੀ ਰਜਿਸਟਰੀਆਂ ਮਾਮਲੇ ਦੀ ਜਾਂਚ ਐਸ.ਡੀ.ਐਮ. ਵਲੋਂ ਸ਼ੁਰੂ
ਅੰਮਿ੍ਤਸਰ, 29 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਸਬ ਰਜਿਸਟਰਾਰ ਦਫਤਰ 'ਚ ਜਾਅਲੀ ਰਜਿਸਟਰੀਆਂ ਮਾਮਲੇ ਦੀ ਜਾਂਚ ਐੱਸ.ਡੀ.ਐਮ-2 ਵਲੋਂ ਸ਼ੁਰੂ ਕਰ ਦਿੱਤੀ ਗਈ ਹੈ | ਇਹ ਮਾਮਲਾ ਸਬ ਰਜਿਸਟਰਾਰ-2 ਅਤੇ 3 'ਚ ਹੋਈਆਂ 6 ਰਜਿਸਟਰੀਆਂ ਤੇ ਇਕ ਮੁਖਤਾਰਨਾਮੇ ਨਾਲ ਸੰਬੰਧਤ ਹੈ ਜਿਸ 'ਚ ਨੌਸਰਬਾਜ ਵਿਅਕਤੀਆਂ ਵਲੋਂ ਕਿਸੇ ਦੀ ਸੰਪਤੀ ਦੇ ਜਾਇਦਾਦੀ ਦਸਤਾਵੇਜ਼ ਤਿਆਰ ਕਰ ਲਏ ਗਏ ਸਨ | ਇਸ ਤੋਂ ਕਾਫੀ ਦੇਰ ਪਹਿਲਾਂ ਵੀ ਅਕਸਰ ਇਹ ਚਰਚਾ 'ਚ ਆਉਂਦਾ ਰਹਿੰਦਾ ਹੈ ਕਿ ਜਾਅਲੀ ਰਜਿਸਟਰੀਆਂ ਕਰਕੇ ਨੌਸਰਬਾਜ਼ ਸਰਕਾਰ ਨੂੰ ਚੂਨਾ ਲਾਉਂਦੇ ਰਹੇ ਹਨ | ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਐੱਸ.ਡੀ.ਐੱਮ. ਮਨਕੰਵਲ ਸਿੰਘ ਚਾਹਲ ਨੇ ਦੱਸਿਆ ਕਿ ਇਸ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ |
ਪਿਛਲੀ ਖ਼ਬਰ ਕੂੜਾ ਸਾੜਨ ਦੀ ਰੋਕਥਾਮ ਲਈ ਸਫਾਈ ਕਰਮਚਾਰੀਆਂ ਦਾ ਜਾਗਰੂਕਤਾ ਸੈਮੀਨਾਰ ਲਗਾਇਆ <br/> ਅਗਲੀ ਖ਼ਬਰ ਪਿੰਡ ਵਲਟੋਹਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।