09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅਥਲੀਟ ਜਸ਼ਨਦੀਪ ਕੌਰ ਨੇ 4400 ਮੀਟਰ ਰਿਲੇਅ ਦੌੜ 'ਚ ਦੂਸਰਾ ਸਥਾਨ ਹਾਸਿਲ ਕੀਤਾ <br/>

ਅਜੀਤ ਡੈਸਕ 30-12-2025
ਤਰਨ ਤਾਰਨ, 29 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਖੇਡ ਅਫ਼ਸਰ ਤਰਨ ਤਾਰਨ ਸਤਵੰਤ ਕੌਰ ਵਲੋਂ ਜ਼ਿਲ੍ਹਾ ਤਰਨ ਤਾਰਨ ਦੀ ਉਭਰ ਰਹੀ ਅਥਲੀਟ ਜਸ਼ਨਦੀਪ ਕੌਰ ਨੂੰ ਆਪਣੇ ਦਫ਼ਤਰ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਖਿਡਾਰਨ ਜਸ਼ਨਦੀਪ ਕੌਰ ਪੁੱਤਰੀ ਦਲਜੀਤ ਸਿੰਘ, ਜਿਸਨੇ ਬੀਤੇ ਦਿਨੀਂ ਕੌਮੀ ਸਕੂਲ ਖੇਡਾਂ ਵਿਚ ਭਾਗ ਲਿਆ ਸੀ ਅਤੇ ਉਸਨੇ 4400 ਮੀਟਰ ਰਿਲੇਅ ਦੌੜ ਵਿਚ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ | ਇਹ ਖੇਡਾਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਖੇ 13 ਦਸੰਬਰ 2025 ਤੋਂ 17 ਦਸੰਬਰ 2025 ਤੱਕ ਹੋਈਆਂ ਸਨ | ਜ਼ਿਲ੍ਹਾ ਤਰਨ ਤਾਰਨ ਦੀ ਇਸ ਹੋਣਹਾਰ ਖਿਡਾਰਨ ਜਸ਼ਨਦੀਪ ਕੌਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਸ਼ਾਬਾਸ਼ੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਸਤਵੰਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਅਤੇ ਸੂਬਾ ਪੰਜਾਬ ਨੂੰ ਆਪਣੀ ਇਸ ਧੀ ਉੱਪਰ ਮਾਣ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੀ ਇਹ ਧੀ ਭਵਿੱਖ ਵਿਚ ਹੋਰ ਵੀ ਉੱਚੀਆਂ ਮੰਜ਼ਿਲਾਂ ਨੂੰ ਹਾਸਲ ਕਰਕੇ ਆਪਣੇ ਮਾਪਿਆਂ, ਜ਼ਿਲ੍ਹੇ ਅਤੇ ਸੂਬੇ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕਰੇਗੀ | ਇਸ ਮੌਕੇ ਜ਼ਿਲ੍ਹਾ ਖੇਡ ਦਫ਼ਤਰ ਦੇ ਸੀਨੀਅਰ ਸਹਾਇਕ ਬਲਜੀਤ ਸਿੰਘ, ਵਿਭਾਗ ਦੇ ਸਮੂਹ ਕੋਚ ਤੇ ਸਮੂਹ ਸਟਾਫ ਹਾਜ਼ਰ ਸੀ |

ਪਿਛਲੀ ਖ਼ਬਰ ਕਿਸਾਨ ਨਵੇਂ ਬਾਗ ਲਗਾਉਣ ਲਈ 40 ਫ਼ੀਸਦੀ ਤੱਕ ਸਬਸਿਡੀ ਪ੍ਰਾਪਤ ਕਰਨ- ਬਹਿੜਵਾਲ <br/> ਅਗਲੀ ਖ਼ਬਰ 4 ਜਨਵਰੀ ਨੂੰ ਮਨਾਇਆ ਜਾਵੇਗਾ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਨ- ਦਵਿੰਦਰ ਸੋਹਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।