24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਾ. ਵਿਧਾਇਕ ਭਲਾਈਪੁਰ ਨੇ ਕਾਂਗਰਸੀ ਉਮੀਦਵਾਰ ਅਮਰੀਕ ਕੌਰ ਦੇ ਹੱਕ 'ਚ ਕੀਤੇ ਦੌਰੇ- ਮੱਲਾ <br/>

ਅਜੀਤ ਡੈਸਕ 10-12-2025
ਖਡੂਰ ਸਾਹਿਬ, 9 ਦਸੰਬਰ (ਰਸ਼ਪਾਲ ਸਿੰਘ ਕੁਲਾਰ)- ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 1 ਭਲਾਈਪੁਰ ਡੋਗਰਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅਮਰੀਕ ਕੌਰ ਮੱਲਾ ਦੇ ਹੱਕ ਵਿਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਵੱਖ-ਵੱਖ ਪਿੰਡਾਂ ਨਾਗੋਕੇ, ਏਕਲਗੱਡਾ, ਉਪਲ, ਜਲਾਲਾਬਾਦ, ਡੇਰਾ ਸੋਹਲ ਵਿਖੇ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਤੂਫਾਨੀ ਦੌਰੇ ਕੀਤੇ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਨੇ ਮੌਜੂਦਾ ਸਰਕਾਰ ਵਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਅਤੇ ਕੀਤੀਆਂ ਗਈਆਂ ਗਾਰੰਟੀਆਂ ਨਾ ਪੂਰੀ ਕਰਨ ਤੇ ਲੋਕਾਂ ਨੂੰ ਦੱਸਿਆ | ਇਸ ਮੌਕੇ ਹਰਵਿੰਦਰਪਾਲ ਸਿੰਘ ਮੱਲਾ ਨੇ ਕਾਂਗਰਸੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਤੇ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਹਰਪਾਲ ਸਿੰਘ ਜਲਾਲਾਬਾਦ ਸਰਪੰਚ, ਬਲਦੇਵ ਸਿੰਘ ਏਕਲਗੱਡਾ, ਦਲੇਰ ਸਿੰਘ ਪ੍ਰਧਾਨ, ਹੈਪੀ ਕਾਜੀਵਾਲ, ਅਨੂਪ ਸਿੰਘ ਮੱਲਾ, ਦਰਸ਼ਨ ਸਿੰਘ ਡੇਰਾ ਸੋਹਲ, ਜੁਗਰਾਜ ਸਿੰਘ ਸ਼ਾਹ, ਅੰਗਰੇਜ ਸਿੰਘ ਸਾਬਕਾ ਸਰਪੰਚ ਕੀੜੀਸ਼ਾਹੀ, ਸਾਬਕਾ ਸਰਪੰਚ ਅਮਰਜੀਤ ਸਿੰਘ ਨਾਗੋਕੇ, ਬਲਦੇਵ ਸਿੰਘ ਸ਼ਾਹ ਕੋਟਲੀ, ਬਲਕਾਰ ਸਿੰਘ ਸੰਘਰ, ਸੋਨੂੰ ਗੁਲਾਲੀਪੁਰੀਆ, ਬਾਜ ਸਿੰਘ ਬੋਦਲਕੀੜੀ, ਅਮਨਜੀਤ ਸਿੰਘ ਖੋਜਕੀਪੁਰ, ਸਾਬਕਾ ਚੇਅਰਮੈਨ ਸਤਨਾਮ ਸਿੰਘ ਬਿੱਟੂ, ਦਲਬੀਰ ਸਿੰਘ ਦੇਲਾਂਵਾਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਕਸ਼ਮੀਰ ਸਿੰਘ ਸੰਘਾ ਵਲੋਂ ਐੱਸ.ਐੱਚ.ਓ. ਅਵਤਾਰ ਸਿੰਘ ਨਾਲ ਦੁੱਖ ਪ੍ਰਗਟ <br/> ਅਗਲੀ ਖ਼ਬਰ ਅਕਾਲੀ ਉਮੀਦਵਾਰ ਸਰਵਣ ਸਿੰਘ ਦੇ ਹੱਕ 'ਚ ਸਾਬਕਾ ਚੇਅ. ਸ਼ੇਖ ਵਲੋਂ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।