23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਦੀਆਂ 67 ਜ਼ੋਨਾਂ 'ਚ ਹੋਣ ਵਾਲੀ ਚੋਣ ਦੇ ਪ੍ਰਬੰਧ ਮੁਕੰਮਲ

ਅਜੀਤ ਡੈਸਕ 10-12-2025
ਤਰਨ ਤਾਰਨ, 9 ਦਸੰਬਰ (ਹਰਿੰਦਰ ਸਿੰਘ)—ਤਰਨ ਤਾਰਨ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਦੀ ਹੋ ਰਹੀ ਚੋਣ ਸੰਬੰਧੀ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਇਸ ਸੰਬੰਧ ਵਿਚ 554 ਬੂਥ ਚੋਣਾਂ ਲਈ ਬਣਾਏ ਗਏ ਹਨ, ਜਿਨ੍ਹਾਂ ਉਪਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ | ਜ਼ਿਲ੍ਹਾ ਪ੍ਰੀਸ਼ਦ ਦੀਆਂ 7 ਅਤੇ ਬਲਾਕ ਸੰਮਤੀ ਦੀਆਂ 67 ਜ਼ੋਨਾਂ 'ਤੇ ਚੋਣ ਹੋਵੇਗੀ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਕੁੱਲ 20 ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀ ਹੋਣ ਵਾਲੀ ਚੋਣ ਵਿਚ 12 ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਪ੍ਰਾਪਤ ਕਰ ਚੁੱਕੇ ਹਨ, ਜਦਕਿ ਇਕ ਜ਼ੋਨ ਤੋਂ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਾ ਹੋਣ ਕਰਕੇ ਇਥੇ ਚੋਣ ਬਾਅਦ ਵਿਚ ਹੋਵੇਗੀ ਅਤੇ 14 ਦਸੰਬਰ ਨੂੰ ਭਲਾਈਪੁਰ ਡੋਗਰਾ, ਨੌਸ਼ਹਿਰਾ ਪੰਨੂੰਆਂ, ਮਾਣੋਚਾਲ੍ਹ ਕਲਾਂ, ਕੈਰੋਂ, ਸਭਰਾ, ਵਲਟੋਹਾ ਅਤੇ ਸੁਰ ਸਿੰਘ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੁਣਨ ਲਈ ਚੋਣ ਕੀਤੀ ਜਾਵੇਗੀ | ਇਸ ਤੋਂ ਇਲਾਵਾ ਬਲਾਕ ਸੰਮਤੀ ਚੋਣ ਲਈ ਗੋਹਲਵੜ, ਨੂਰਦੀ, ਮੂਸੇ ਕਲਾਂ, ਝਾਮਕੇ ਖੁਰਦ, ਜੌਹਲ ਰਾਜੂ ਸਿੰਘ, ਖਡੂਰ ਸਾਹਿਬ, ਖਵਾਸਪੁਰ, ਭਰੋਵਾਲ, ਕੱਲ੍ਹਾ, ਬਾਣੀਆ, ਕੰਗ, ਪੱਖੋਕੇ, ਵੇਈਾਪੂਈਾ, ਬਾਗੜੀਆਂ ਕਲਾਂ, ਬਾਠ ਕਲਾਂ, ਨੌਰੰਗਾਬਾਦ, ਪੰਡੋਰੀ ਗੋਲਾ, ਡਾਲੇਕੇ, ਮਾਣੋਚਾਲ੍ਹ ਕਲਾਂ, ਸ਼ਾਹਬਾਜਪੁਰ ਕਲਾਂ, ਥੇਹ ਬ੍ਰਾਹਮਣਾ, ਮਿਆਣੀ, ਜੀਓਬਾਲਾ, ਗਿੱਲ ਵੜੈਚ, ਚੁਤਾਲਾ, ਧੂੰਦਾ, ਭੈਲ ਢਾਏ ਵਾਲਾ, ਫਤਿਆਬਾਦ, ਖਾਨ ਛਾਪੜੀ, ਤੁੜ, ਵੜਿੰਗ, ਚੋਹਲਾ ਸਾਹਿਬ, ਦਿਲਾਵਲਪੁਰ, ਮੋਹਨਪੁਰ, ਬ੍ਰਹਮਪੁਰਾ, ਰਾਣੀ ਵਲਾਹ, ਮੁੰਡਾਪਿੰਡ, ਸੰਗਤਪੁਰ, ਰੱਤੋਕੇ, ਘੜਕਾ, ਚੰਬਾ ਕਲਾਂ, ਭਲੋਜਲਾ, ਜਲਾਲਾਬਾਦ, ਖੋਜਕੀਪੁਰ, ਮੀਆਂਵਿੰਡ, ਨਾਗੋਕੇ, ਬੋਦੇਵਾਲ, ਭੂਤਵਿੰਡ, ਵੈਰੋਵਾਲ, ਹੋਠੀਆਂ, ਮੁਲਤਾਨੀ, ਮੱਲ੍ਹਾ, ਤਖਤੂਚੱਕ, ਹਰਦੇ ਸਰਹਾਲੀ, ਕੋਟਲੀ ਸਰੂ ਖਾਂ, ਏਕਲਗੱਡਾ, ਜੌੜਾ, ਉਸਮਾਂ, ਢੋਟੀਆਂ, ਚੌਧਰੀਵਾਲਾ, ਨੌਸ਼ਹਿਰਾ ਪੰਨੂੰਆਂ, ਨੰਦਪੁਰ, ਠੱਠੀਆਂ ਮਹੰਤ, ਸਰਹਾਲੀ, ਖਾਰਾ, ਜੌਣੇਕੇ ਅਤੇ ਪਿੰਡ ਦਾਸੂਵਾਲਾ ਵਿਖੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਚੋਣ ਲਈ ਵੋਟਾਂ ਪੈਣਗੀਆਂ |
ਪਿਛਲੀ ਖ਼ਬਰ ਪਿੰਡ ਅਲਾਦੀਨਪੁਰ ਵਿਖੇ ਚੋਣਾਂ ਸੰਬੰਧੀ ਬ੍ਰਹਮਪੁਰਾ ਦੀ ਅਗਵਾਈ 'ਚ ਅਕਾਲੀ ਦਲ ਦੀ ਮੀਟਿੰਗ <br/> ਅਗਲੀ ਖ਼ਬਰ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਕੀਤਾ ਬੇਨਕਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।