17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪ੍ਰਸਿੱਧ ਕਾਮੇਡੀ ਕਲਾਕਾਰ ਚਾਚਾ ਬਿਸ਼ਨਾ ਨੂੰ ਸਦਮਾ, ਨਾਨੇ ਦਾ ਦਿਹਾਂਤ <br/>

ਅਜੀਤ ਡੈਸਕ 09-12-2025
ਗੋਇੰਦਵਾਲ ਸਾਹਿਬ, 8 ਦਸੰਬਰ (ਸਕੱਤਰ ਸਿੰਘ ਅਟਵਾਲ)-­­ਪ੍ਰਸਿੱਧ ਕਮੇਡੀ ਕਲਾਕਾਰ ਚਾਚਾ ਬਿਸ਼ਨਾ, ਬੀਰਾ ਸ਼ਰਾਬੀ, ਗਿੰਦੂ ਘੈਂਟ ਨੂੰ ਉਸ ਵੇਲੇ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਨਾਨਾ ਜਗੀਰ ਸਿੰਘ ਡਾਲੇਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਡਾਲੇਕੇ ਜ਼ਿਲ੍ਹਾ ਤਰਨ ਤਰਨ ਵਿਖੇ ਕੀਤਾ ਗਿਆ | ਉਨ੍ਹਾਂ ਦੇ ਸਪੁੱਤਰ ਸਤਨਾਮ ਸਿੰਘ, ਸੁਖਦੇਵ ਸਿੰਘ, ਸਪੁੱਤਰੀ ਹਰਜੀਤ ਕੌਰ, ਸੁਰਜੀਤ ਕੌਰ ਤੇ ਉਨ੍ਹਾਂ ਦੇ ਦੋਹਤੇ ਗੁਰਦੀਪ ਗੋਲਡੀ ਉਰਫ਼ ਚਾਚਾ ਬਿਸ਼ਨਾ ਦੇ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਸਰਪੰਚ ਸੁਖਜਿੰਦਰ ਸਿੰਘ ਨਿੱਕੂ ਸਫਰੀ, ਯੂਥ ਆਗੂ ਹਰਦੀਪ ਸਿੰਘ ਖੱਖ, ਪ੍ਰੋਡਿਊਸਰ ਗੁਰਦਿਆਲ ਸਿੰਘ ਸਿੱਧੂ, ਦਵਿੰਦਰ ਸਿੰਘ ਸੰਧੂ, ਸੁਰਿੰਦਰ ਫਰਿਸ਼ਤਾ ਘੁੱਲੇ ਸ਼ਾਹ, ਸ਼ੁਗਲੀ ਜੁਗਲੀ, ਦਵਿੰਦਰ ਦਿਆਲਪੁਰੀ, ਕਮੇਡੀਅਨ ਕਾਂਸ਼ੀ ਰਾਮ ਚੰਨ, ਹਰਪਾਲ ਠੱਠੇਵਾਲਾ, ਕੁਲਵਿੰਦਰ ਸ਼ਾਹੀ, ਸ਼ੰਮੀ ਖਾਨ, ਪਰਮੋਟਰ ਲਲਿਤ ਮਹਿਤਾ, ਬਲਦੇਵ ਅਤਰੋ, ਦਲਬੀਰ ਭਰੋਵਾਲ, ਐਂਕਰ ਕਾਬਲ, ਗੁਰਲਾਲ ਰੁਹਾਨੀ, ਜਤਿੰਦਰ ਸਿੰਘ ਢੋਟੀ, ਜੀਤ ਮੰਡ, ਸੁਰਜੀਤ ਲਾਲਕਾ, ਗਾਇਕ ਜਗਜੀਤ ਸੰਧੂ, ਮਨਦੀਪ ਮੱਟੂ, ਹਰਦੀਪ ਸ਼ੁੱਭ, ਪ੍ਰੋਡਿਊਸਰ ਮਨੋਹਰ ਧਾਰੀਵਾਲ, ਮਿਰਜਾ ਅਟਵਾਲ, ਪ੍ਰੀਤ ਮੱਟੂ, ਸੁਰਜੀਤ ਲਾਲਕਾ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |

ਪਿਛਲੀ ਖ਼ਬਰ ਕੈਂਬਿ੍ਜ ਵਰਲਡ ਸਕੂਲ ਪਹੂਵਿੰਡ ਸਾਹਿਬ 'ਚ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਬੱਚਿਆਂ 'ਚ ਕਬਜ਼ ਹੋਣ 'ਤੇ ਤੁਰੰਤ ਚੈੱਕਅੱਪ ਜ਼ਰੂਰੀ-ਡਾ. ਸੁਪਿ੍ਯਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।