16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

'ਆਪ' ਨੇ ਸਥਾਨਕ ਪੱਧਰ ਦੀਆਂ ਚੋਣਾਂ 'ਚ ਵੀ ਧੱਕੇਸ਼ਾਹੀ ਕਰਵਾ ਕੇ ਆਪਣੀ ਹਾਰ ਮੰਨੀ- ਸਰਪੰਚ ਵਲਟੋਹਾ <br/>

ਅਜੀਤ ਡੈਸਕ 09-12-2025
ਖੇਮਕਰਨ, 8 ਦਸੰਬਰ (ਰਾਕੇਸ਼ ਕੁਮਾਰ ਬਿੱਲਾ)­-ਆਮ ਆਦਮੀ ਪਾਰਟੀ ਜਿਹੜੀ ਸੰਘਰਸ਼ 'ਚੋਂ ਨਿਕਲ ਕੇ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੀਆਂ ਦੁਹਾਈਆਂ ਪਾਉਂਦੀ ਨਹੀ ਥੱਕਦੀ ਸੀ, ਅੱਜ ਪੰਜਾਬ ਦੀ ਸੱਤਾ 'ਤੇ ਬਿਰਾਜਮਾਨ ਹੋਣ ਉਪਰੰਤ ਖੁਦ 'ਆਪ' ਮਨੁੱਖੀ ਅਧਿਕਾਰਾਂ ਨੂੰ ਕੁਚਲਣ 'ਚ ਲਗਾਤਾਰ ਸਾਰੇ ਰਿਕਾਰਡ ਤੋੜਦੀ ਜਾ ਰਹੀ ਹੈ | ਪੰਜਾਬ 'ਚ ਵਿਰੋਧੀ ਧਿਰ ਸਮੇਂ ਜਿਹੜੀ 'ਆਪ' ਪਾਰਟੀ ਸਥਾਨਕ ਪੱਧਰ ਦੀਆਂ ਚੋਣਾਂ 'ਚ ਸਰਕਾਰੀ ਦਖਲਅੰਦਾਜੀ ਦਾ ਡੱਟ ਕੇ ਵਿਰੋਧ ਕਰਕੇ ਸੜਕਾਂ 'ਤੇ ਧਰਨੇ ਲਗਾਉਂਦੀ ਸੀ | ਇਸ ਪਾਰਟੀ ਵਲੋਂ ਸਥਾਨਕ ਪੱਧਰ ਦੀਆਂ ਚੋਣਾਂ 'ਚ ਲਗਾਤਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨਾ ਸ਼ਰਮਨਾਕ ਹੈ | 'ਆਪ' ਦੇ ਆਗੂ ਜਿਹੜੇ ਆਪਣੀ ਸਰਕਾਰ ਦੇ ਕੰਮਕਾਜ ਦੀ ਰੋਜਾਨਾ ਪ੍ਰਸੰਸਾ ਕਰਦੇ ਨਹੀ ਥੱਕਦੇ | ਅੱਜ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ 'ਚ ਹਾਰ ਦੇ ਡਰੋਂ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀ ਰੱਦ ਕਰਵਾ ਕੇ ਆਪਣੇ ਉਮੀਦਵਾਰਾਂ ਦੀ ਬਿਨਾਂ ਮੁਕਾਬਲਾ ਜਿੱਤ ਦੇ ਜਸ਼ਨ ਮਨਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਕਮੇਟੀ ਵਲਟੋਹਾ ਦੇ ਪ੍ਰਧਾਨ ਸਰਪੰਚ ਦਵਿੰਦਰ ਸਿੰਘ ਵਲਟੋਹਾ ਨੇ ਪਿੰਡ ਭੂਰਾ ਕਰੀਮਪੁਰਾ ਦੇ ਸਾਬਕਾ ਸਰਪੰਚ ਪਿਆਰਾ ਸਿੰਘ ਦੇ ਘਰ ਵਿਚ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਸੱਤਾਧਾਰੀ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੀ ਤਬਦੀਲੀ ਦਾ ਹੋਕਾ ਦੇ ਕੇ ਉਨ੍ਹਾਂ ਦੀ ਪਾਰਟੀ ਨੇ ਵੋਟਾਂ ਲਈਆਂ ਸਨ | ਉਸ ਵਿਚ ਤਬਦੀਲੀ ਤਾਂ ਦੂਰ ਅੱਜ ਪੰਜਾਬ ਨੂੰ ਹਰ ਤਰ੍ਹਾਂ ਨਾਲ ਲੁੱਟਣ 'ਚ 'ਆਪ' ਦੇ ਕੇਂਦਰੀ ਤੇ ਸੂਬਾ ਆਗੂ ਲੱਗੇ ਹੋਏ ਹਨ | ਇਸ ਸਰਕਾਰ ਤੋਂ ਪੰਜਾਬ ਵਾਸੀ ਬਹੁਤ ਜਲਦੀ ਨਾਰਾਜ਼ ਹੋ ਗਏ ਹਨ | ਇਸੇ ਨਾਰਾਜ਼ਗੀ ਨੂੰ ਭਾਂਪ ਕੇ 'ਆਪ' ਪਾਰਟੀ ਸਾਰੀਆਂ ਸੰਸਥਾਵਾਂ 'ਤੇ ਧੱਕੇ ਨਾਲ ਕਬਜ਼ੇ ਕਰਨ 'ਚ ਲੱਗੀ ਹੋਈ ਹੈ, ਪਰ ਆ ਰਹੀਆਂ 2027 ਦੀਆਂ ਚੋਣਾਂ 'ਚ ਜ਼ਮਾਨਤਾਂ ਨਹੀਂ ਬਚਣਗੀਆਂ | ਇਸ ਮੌਕੇ ਕਾਂਗਰਸੀ ਆਗੂ ਸਾਬਕਾ ਸਰਪੰਚ ਮੇਜਰ ਸਿੰਘ ਕਲਸ, ਸਾਬਕਾ ਸਰਪੰਚ ਹਰਪਾਲ ਸਿੰਘ ਵਲਟੋਹਾ ਆੜ੍ਹਤੀ, ਸਾਬਕਾ ਸਰਪੰਚ ਰਛਪਾਲ ਸਿੰਘ ਭੁੱਲਰ, ਸਾਬਕਾ ਸਰਪੰਚ ਜੱਜਬੀਰ ਸਿੰਘ ਵਲਟੋਹਾ, ਵਿਕਰਮਜੀਤ ਸਿੰਘ ਸੇਖੋਂ ਵਰਨਾਲਾ ਤੇ ਸਾਬਕਾ ਸਰਪੰਚ ਸ਼ੇਰ ਸਿੰਘ ਮੋਦਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਾਥੀਆਂ ਸਮੇਤ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਪ੍ਰੋ. ਵਲਟੋਹਾ ਦੀ ਅਕਾਲੀ ਦਲ 'ਚ ਵਾਪਸੀ ਦਾ ਦਲਜੀਤ ਸਿੰਘ ਲਾਲਪੁਰਾ ਵਲੋਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।