16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਖੇਮਕਰਨ ਬਿਜਲੀ ਬੋਰਡ ਵਿਚ ਬਿਜਲੀ ਐਕਟ ਦੀਆਂ ਕਾਪੀਆਂ ਸਾੜੀਆਂ <br/>

ਅਜੀਤ ਡੈਸਕ 09-12-2025
ਖੇਮਕਰਨ, 8 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਸੰਯੁਕਤ ਕਿਸਾਨ ਮੋਰਚੇ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਬਿਜਲੀ ਐਕਟ 2025 ਦਾ ਵਿਰੋਧ ਕਰਦੇ ਹੋਏ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਬਿਜਲੀ ਘਰ ਖੇਮਕਰਨ 'ਚ ਰੋਸ ਪ੍ਰਦਰਸ਼ਨ ਦੌਰਾਨ ਇਕੱਠੇ ਹੋ ਕੇ ਬਿਜਲੀ ਐਕਟ ਦੀਆ ਕਾਪੀਆਂ ਸਾੜੀਆਂ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਮਹਿਦੀਪੁਰ, ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਹਾਦਰ ਨਗਰ, ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸਤਬੀਰ ਸਿੰਘ ਕੋਟਲੀ ਤੇ ਡਾਕਟਰ ਸੁਖਵੰਤ ਸਿੰਘ ਵਲਟੋਹਾ ਨੇ ਸਾਂਝੇ ਬਿਆਨ 'ਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸਾਰੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰਨ ਲਈ ਜਿਹੜੀਆ ਵੀ ਨੀਤੀਆਂ ਬਣਾਈਆਂ ਹਨ | ਉਨ੍ਹਾਂ ਨੀਤੀਆਂ ਦਾ ਸੰਯੁਕਤ ਕਿਸਾਨ ਮੋਰਚਾ ਡੱਟ ਕੇ ਵਿਰੋਧ ਕਰੇਗਾ ਅਤੇ ਖਾਸ ਕਰਕੇ ਪਾਵਰਕਾਮ ਬਿਜਲੀ ਬੋਰਡ ਪ੍ਰਾਈਵੇਟ ਹੱਥਾਂ ਵਿਚ ਨਹੀਂ ਜਾਣ ਦਿੱਤਾ ਜਾਵੇਗਾ | ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਹਮੇਸ਼ਾਂ ਦੀ ਤਰ੍ਹਾਂ ਲੜਦਾ ਰਹੇਗਾ | ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਪਾਵਰਕਾਮ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਦੇ ਐਕਟ ਨੂੰ ਰੱਦ ਨਾ ਕੀਤਾ ਜਾਂ ਕਿਸਾਨ ਜਥੇਬੰਦੀਆ ਦੀਆਂ ਜਨ ਹਿੱਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜਥੇਬੰਦੀਆਂ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ | ਇਸ ਰੋਸ ਪ੍ਰਦਰਸ਼ਨ 'ਚ ਹੋਰਨਾਂ ਤੋਂ ਇਲਾਵਾ ਚਾਨਣ ਸਿੰਘ ਬਲਾਕ ਮੀਤ ਪ੍ਰਧਾਨ, ਅਰੂੜ ਸਿੰਘ ਕਮੇਟੀ ਪ੍ਰਧਾਨ, ਬੋਹੜ ਸਿੰਘ, ਸਰਵਣ ਸਿੰਘ, ਗਿਆਨ ਸਿੰਘ ਆਸਲ ਉਤਾੜ, ਜਿਲਾ ਸਕੱਤਰ (ਰਾਜੇਵਾਲ ) ਅਨੂਪ ਸਿੰਘ ਭੋਲਾ ਖੇਮਕਰਨ, ਗੁਰਦੇਵ ਸਿੰਘ ਫੱਕੜ,ਬਲਾਕ ਪ੍ਰਧਾਨ ਪਿਸ਼ੌਰ ਸਿੰਘ ਸੋਖੋ,ਹਰਜਿੰਦਰ ਸਿੰਘ ਬਿੱਟੂ ਮਹਿਦੀਪੁਰ, ਆਲ ਇੰਡੀਆ ਕਿਸਾਨ ਸਭਾ ਦੇ ਆਗੂ ਬਾਬਾ ਨਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਨੂਰ ਸਿੰਘ ਬਹਾਦਰ ਨਗਰ, ਜਸਵੰਤ ਸਿੰਘ, ਗੁਰਪ੍ਰਤਾਪ ਸਿੰਘ, ਲਾਲ ਸਿੰਘ ਵਲਟੋਹਾ, ਬਿਜਲੀ ਬੋਰਡ ਦੇ ਮੁਲਾਜ਼ਮ ਜੇ.ਈ. ਮਨਜਿੰਦਰ ਸਿੰਘ, ਜੇ.ਈ. ਗੁਰਦੇਵ ਸਿੰਘ, ਲ਼ਾਇਨਮੈਨ ਗੁਰਜੰਟ ਸਿੰਘ, ਲਾਇਨਮੈਨ ਇੰਦਰਜੀਤ ਸਿੰਘ, ਕਰਨਬੀਰ ਸਿੰਘ ਤੇ ਇੰਪ.ਫੈਡਰੇਸ਼ਨ ਦੇ ਮੰਡਲ ਪ੍ਰਧਾਨ ਬਲਜੀਤ ਸਿੰਘ ਭੰਗਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੋਦੀ ਹਕੂਮਤ ਵਲੋਂ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕੀਤਾ ਜਾ ਰਿਹੈ - ਕਾ. ਸੋਹਲ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਹਰਚੋਵਾਲ ਜ਼ੋਨ ਤੋਂ 'ਆਪ' ਉਮੀਦਵਾਰ ਰਾਜ ਰਾਣੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।