ਭਿੱਖੀਵਿੰਡ, 3 ਦਸੰਬਰ (ਬੌਬੀ)ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਅਤੇ ਭਿੱਖੀਵਿੰਡ ਬਲਾਕ ਦੇ ਇੰਚਾਰਜ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਜੋਨ ਅਲਗੋਂ ਕਲਾਂ ਤੋਂ ਸੀ.ਪੀ.ਆਈ. ਦੇ ਉਮੀਦਵਾਰ ਕਾ. ਨਰਿੰਦਰ ਸਿੰਘ ਅਲਗੋਂ, ਜੋਨ ਭਗਵਾਨਪੁਰਾ ਤੋਂ ਮਨਜੀਤ ਕੌਰ ਅਲਗੋਂ ਖੁਰਦ ਅਤੇ ਜੋਨ ਕਲਸੀਆਂ ਕਲਾਂ ਬੀਬੀ ਬੀਰੋ ਉਮੀਦਵਾਰ ਹੋਣਗੇ | ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਪਹਿਲਾਂ ਤੋਂ ਹੀ ਸ਼ੁਰੂ ਕੀਤਾ ਹੋਇਆ ਅਤੇ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਸੀ.ਪੀ.ਆਈ. ਪੰਚਾਇਤ ਸੰਮਤੀ ਚੋਣਾਂ ਪਿੰਡਾਂ ਦੇ ਵਿਕਾਸ ਦੇ ਅਧਾਰ 'ਤੇ ਲੜ ਰਹੀ ਹੈ | ਮਾੜੀਮੇਘਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਜਿਹੜਾ ਵੀ ਉਮੀਦਵਾਰ ਇਮਾਨਦਾਰ ਹੋਵੇ ਤੇ ਨਿਰਪੱਖ ਹੋ ਕੇ ਪਿੰਡਾਂ ਦਾ ਵਿਕਾਸ ਕਰਵਾਉਣ ਦੇ ਯੋਗ ਹੋਵੇ, ਉਸ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ | ਸੀ.ਪੀ.ਆਈ. ਦੇ ਉਮੀਦਵਾਰ ਬੇਦਾਗ਼ ਹਨ, ਉਹ ਆਪਣੀ ਕਿਰਤ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ | ਇਸ ਲਈ ਉਹ ਵੋਟਾਂ ਦੇ ਹੱਕਦਾਰ ਹਨ | ਇਸ ਮੌਕੇ ਟਹਿਲ ਸਿੰਘ ਲੱਧੂ ਅਤੇ ਬੀਬੀ ਸਰੋਜ ਵੀ ਹਾਜ਼ਰ ਸਨ |
ਸੀ.ਪੀ.ਆਈ. ਪਾਰਟੀ ਦੀ ਮੀਟਿੰਗ ਹੋਈ <br/>
ਗੱਲਬਾਤ ਕਰਦੇ ਹੋਏ ਸੀ.ਪੀ.ਆਈ. ਪਾਰਟੀ ਦੇ ਆਗੂ | ਤਸਵੀਰ: ਬੌਬੀ<br/>
04-12-2025