16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸੀ.ਆਈ.ਏ. ਸਟਾਫ ਵਲੋਂ ਲਖਬੀਰ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਗਰੁੱਪ ਦੇ 5 ਮੈਂਬਰ ਨਾਜਾਇਜ਼ ਹਥਿਆਰਾਂ ਸਮੇਤ ਗਿ੍ਫ਼ਤਾਰ <br/>

ਅਜੀਤ ਡੈਸਕ 22-10-2025
ਤਰਨ ਤਾਰਨ, 21 ਅਕਤੂਬਰ (ਹਰਿੰਦਰ ਸਿੰਘ)-ਸੀ.ਆਈ.ਏ.ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਗਰੁੱਪ ਦੇ 5 ਮੈਂਬਰਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਗਿ੍ਫ਼ਤਾਰ ਵਿਅਕਤੀਆਂ ਪਾਸੋਂ ਤਿੰਨ ਪਿਸਟਲ, 2 ਮੈਗਜੀਨ ਅਤੇ 5 ਕਾਰਤੂਸ ਬਰਾਮਦ ਕੀਤੇ ਹਨ | ਤਰਨ ਤਾਰਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੰ ਹੋਏ ਐੱਸ.ਐੱਸ.ਪੀ. ਰਵਜੋਤ ਗਰੇਵਾਲ ਨੇ ਦੱਸਿਆ ਕਿ ਫਿਰੌਤੀ ਦੇ ਕੇਸਾਂ ਨੂੰ ਹੱਲ ਕਰਨ ਲਈ ਐੱਸ.ਪੀ.(ਡੀ) ਰਿਪੁਤਾਪਨ ਸਿੰਘ ਅਤੇ ਡੀ.ਐੱਸ.ਪੀ.(ਡੀ) ਸੁਖਬੀਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਵਲੋਂ ਮਾੜੇ ਅਨਸਰਾਂ 'ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿਚ ਭੇਜੀਆਂ ਗਈਆਂ ਸਨ | ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਨੂੰ ਹਿਊਮਨ ਇੰਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਵਿਦੇਸ਼ੀ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਦੇ ਕਰੀਬੀ ਸਾਥੀ ਗੁਰਵਿੰਦਰ ਸਿੰਘ ਉਰਫ ਪੱਲੀ ਪੁੱਤਰ ਸਰਵਨ ਸਿੰਘ ਵਾਸੀ ਚੇਲਾ ਮੋੜ ਕਾਲੋਨੀ ਭਿੱਖੀਵਿੰਡ, ਜਸ਼ਨਪ੍ਰੀਤ ਸਿੰਘ ਉਰਫ ਤੋਰੀ ਪੁੱਤਰ ਜਸਵੰਤ ਸਿੰਘ ਵਾਸੀ ਚੇਲਾ ਮੋੜ ਕਾਲੋਨੀ ਭਿੱਖੀਵਿੰਡ, ਅੰਮਿ੍ਤਪਾਲ ਸਿੰਘ ਉਰਫ ਅੰਮਿ੍ਤ ਪੁੱਤਰ ਮਿਲਖਾ ਸਿੰਘ ਵਾਸੀ ਜੌਹਲ ਢਾਏਵਾਲਾ, ਜਸਵਿੰਦਰ ਸਿੰਘ ਉਰਫ ਆਸੂ ਪੁੱਤਰ ਤਰਸੇਮ ਸਿੰਘ ਵਾਸੀ ਜਾਮਾਰਾਏ ਅਤੇ ਇਕ ਜੂਵਨਾਇਲ (ਨਾਬਾਲਗ) ਜਿਨ੍ਹਾਂ ਨੇ ਰਲ ਕੇ ਇਕ ਗਿਰੋਹ ਬਣਾਇਆ ਹੈ ਅਤੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਕਹਿਣ 'ਤੇ ਜ਼ਿਲ੍ਹਾ ਤਰਨ ਤਾਰਨ ਦੇ ਆਸ-ਪਾਸ ਇਲਾਕਿਆਂ ਵਿਚ ਭੋਲੇ ਭਾਲੇ ਲੋਕਾਂ ਪਾਸੋਂ ਫਿਰੌਤੀ ਦੀ ਮੰਗ ਕਰਦੇ ਹਨ ਅਤੇ ਫਿਰੌਤੀ ਨਾ ਦੇਣ ਤੇ ਲੋਕਾਂ ਨੂੰ ਡਰਾਉਣ ਲਈ ਆਪਣੇ ਨਾਜਾਇਜ਼ ਹਥਿਆਰਾਂ ਨਾਲ ਫਾਈਰਿੰਗ ਵੀ ਕਰਦੇ ਹਨ, ਜੋ ਕਿ ਇਹ ਸਾਰੇ ਵਿਅਕਤੀ ਆਪਣੇ ਨਾਜਾਇਜ਼ ਹਥਿਆਰਾਂ ਸਮੇਤ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਭਿੱਖੀਵਿੰਡ ਏਰੀਏ ਵਿਚ ਘੰਮ ਰਹੇ ਹਨ | ਜਿਸ 'ਤੇ ਤਰਨ ਤਾਰਨ ਪੁਲਿਸ ਵਲੋਂ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿਚ ਭੇਜੀਆਂ ਗਈਆਂ | ਸੀ.ਆਈ.ਏ ਸਟਾਫ ਤਰਨ ਤਾਰਨ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਭਿੱਖੀਵਿੰਡ ਏਰੀਏ ਵਿਚੋਂ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਦੇ ਕਰੀਬੀ ਸਾਥੀਆਂ ਗੁਰਵਿੰਦਰ ਸਿੰਘ ਉਰਫ ਪੱਲੀ, ਜਸ਼ਨਪ੍ਰੀਤ ਸਿੰਘ ਉਰਫ ਤੋਰੀ, ਅੰਮਿ੍ਤਪਾਲ ਸਿੰਘ ਉਰਫ ਅੰਮਿ੍ਤ, ਜਸਵਿੰਦਰ ਸਿੰਘ ਉਰਫ ਆਸੂ ਅਤੇ ਇਕ ਜੂਵਨਾਇਲ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਇਕ ਜਗਾਨਾ ਪਿਸਟਲ 30 ਬੋਰ ਸਮੇਤ 1 ਮੈਗਜ਼ੀਨ ਅਤੇ 2 ਰੌਂਦ ਜ਼ਿੰਦਾ, ਇਕ ਦੇਸੀ ਪਿਸਟਲ 30 ਬੋਰ ਸਮੇਤ 1 ਮੈਗਜ਼ੀਨ ਅਤੇ 1 ਰੌਂਦ ਜ਼ਿੰਦਾ ਅਤੇ ਇਕ ਪਿਸਟਲ 32 ਬੋਰ ਅਤੇ 2 ਰੌਂਦ ਜ਼ਿੰਦਾ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਭਿੱਖੀਵਿੰਡ ਵਿਖੇ ਮਾਮਲਾ ਦਰਜ ਕਰ ਲਿਆ ਹੈ | ਐੱਸ.ਐੱਸ.ਪੀ. ਗਰੇਵਾਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵਿਅਕਤੀਆਂ ਨੇ ਇਕ ਗਿਰੋਹ ਬਣਾਇਆ ਸੀ, ਜੋ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਕਹਿਣ 'ਤੇ ਭੋਲੇ ਭਾਲੇ ਲੋਕਾਂ ਪਾਸੋਂ ਫਿਰੌਤੀ ਦੀ ਮੰਗ ਕਰਦੇ ਸਨ ਅਤੇ ਫਿਰੌਤੀ ਨਾ ਦੇਣ ਤੇ ਲੋਕਾਂ ਨੂੰ ਡਰਾਉਣ ਲਈ ਆਪਣੇ ਨਾਜਾਇਜ਼ ਹਥਿਆਰਾਂ ਨਾਲ ਫਾਈਰਿੰਗ ਵੀ ਕਰਦੇ ਸਨ | ਇਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਮੁੰਡਾ ਪਿੰਡ ਅਤੇ ਫਤਿਆਬਾਦ ਵਿਚ ਫਿਰੌਤੀ ਨਾ ਦੇਣ 'ਤੇ ਫਾਈਰਿੰਗ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ | ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ.(ਡੀ) ਰਿਪੁਤਾਪਨ ਸਿੰਘ, ਡੀ.ਐੱਸ.ਪੀ.(ਡੀ) ਸੁਖਬੀਰ ਸਿੰਘ, ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪੰਜ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਪਿੰਡ ਮਾਲੂਵਾਲ ਵਿਖੇ ਮਿਲਿਆ ਭਰਵਾਂ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।