23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਖ਼ਾਲਸਾ ਰਿਲੀਫ਼ ਵਲੋਂ ਹੜ੍ਹ ਪ੍ਰਭਾਵਿਤਾਂ ਦੀ ਸਹਾਇਤਾ

ਅਜੀਤ ਡੈਸਕ 24-09-2025
ਸਰਹਾਲੀ ਕਲਾਂ, 23 ਸਤੰਬਰ (ਅਜੇ ਸਿੰਘ ਹੁੰਦਲ)-ਖਾਲਸਾ ਰਿਲੀਫ ਸੰਸਥਾ ਦੇ ਬੈਨਰ ਹੇਠ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਦਿਆਂ ਜਰੂਰੀ ਵਸਤਾਂ ਦੇ 6 ਟਰੱਕ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਏ ਗਏ | ਜਾਣਕਾਰੀ ਦਿੰਦਿਆਂ ਬਾਬਾ ਗੁਰਦੇਵ ਸਿੰਘ ਠੱਟਾ ਗੁਰਦੁਆਰਾ ਬੇਗਮਪੁਰਾ ਸਾਹਿਬ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਬਾਬਾ ਰਣਜੀਤ ਸਿੰਘ ਪਨਿਆਲੀ, ਸਿੰਘ ਬ੍ਰਦਰਜ਼ ਸਹਾਰਨਪੁਰ, ਗੁਰਦੁਆਰਾ ਬਾਬਾ ਦੀਪ ਸਿੰਘ ਸਰਸਾਵਾ ਅਤੇ ਪਿੰਡ ਠੱਟਾ ਦੀ ਸੰਗਤ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰ ਦੇ ਟਰੱਕ ਗੁਰਦੁਆਰਾ ਬੇਗਮਪੁਰ ਸਾਹਿਬ ਤੋੋਂ ਰਵਾਨਾ ਕੀਤੇ ਗਏ | ਇਹ ਰਾਹਤ ਸਮੱਗਰੀ ਫਿਰੋਜ਼ਪੁਰ ਦੇ ਪਿੰਡ ਬੰਡਾਲਾ, ਬਸਤੀ ਕਿਸ਼ਨ ਸਿੰਘ, ਕਾਲੇਕੇ ਹਥਾੜ, ਬਾਊਪੁਰ ਕਪੂਰਥਲਾ ਅਤੇ ਬਾਊਪੁਰ ਵਜੀਦ ਦੇ ਇਲਾਕੇ ਵਿਚ ਭੇਜੀ ਗਈ | ਇਸ ਮੌਕੇ ਸਰਪੰਚ ਅਮਨਦੀਪ ਸਿੰਘ ਠੱਟਾ, ਸਰਬਜੀਤ ਸਿੰਘ, ਬਾਬਾ ਅਜੀਤ ਸਿੰਘ ਰੁੜਕੀ ਸਮੇਤ ਪਿੰਡ ਠੱਟਾ ਦੀ ਸੰਗਤ ਨੇ ਸੇਵਾ ਕਰਦਿਆਂ ਹਾਜ਼ਰੀ ਭਰੀ |
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਕਸੇਲ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਦੀ ਰਜਿਸਟ੍ਰੇਸ਼ਨ ਸ਼ੁਰੂ <br/> ਅਗਲੀ ਖ਼ਬਰ ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਸਿਵਲ ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ-ਰਛਪਾਲ ਸਿੰਘ/ ਸੁਖਦੇਵ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।