04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਦਸਮੇਸ਼ ਪਿਤਾ ਦੇ 359ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਪ੍ਰਭਾਤ ਫੇਰੀ ਕੱਢੀ <br/>

ਅਜੀਤ ਡੈਸਕ 30-12-2025
ਅੰਮਿ੍ਤਸਰ, 29 ਦਸੰਬਰ (ਗਗਨਦੀਪ ਸ਼ਰਮਾ)-ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਰੇਲਵੇ ਕਾਲੋਨੀ ਬੀ-ਬਲਾਕ ਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਤੀਸਰੀ ਅਤੇ ਆਖਰੀ ਪ੍ਰਭਾਤ ਫੇਰੀ ਕੱਢੀ ਗਈ | ਹਲਕਾ ਪੱਛਮੀ ਦੇ ਖੰਡ ਵਾਲਾ ਚੌਂਕ, ਜੰਡ ਪੀਰ ਕਾਲੋਨੀ, ਕਿ੍ਸ਼ਨਾ ਗਾਰਡਨ ਆਦਿ ਵੱਖ-ਵੱਖ ਇਲਾਕੇ ਦੀ ਸੰਗਤ ਵਲੋਂ ਜਿੱਥੇ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਜਗ੍ਹਾ-ਜਗ੍ਹਾ ਅਤੁੱਟ ਲੰਗਰ ਲਗਾਏ ਗਏ | ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਹੁਣ 9 ਜਨਵਰੀ 2026 ਨੂੰ ਸਵੇਰੇ 10 ਵਜੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਦਮਦਮੀ ਟਕਸਾਲ) ਰੇਲਵੇ ਕਾਲੋਨੀ ਬੀ ਬਲਾਕ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, 10 ਜਨਵਰੀ ਨੰੂ ਬੱਚਿਆਂ 'ਚ ਗੁਰਬਾਣੀ ਕੰਠ ਅਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਫੇਰ 11 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਏ ਜਾਣਗੇ | ਉਨ੍ਹਾਂ ਕਿਹਾ ਕਿ ਗੁਰਬਾਣੀ ਕੰਠ ਅਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ 'ਚ ਹਿੱਸਾ ਲੈਣ ਦੇ ਚਾਹਵਾਨ ਬੱਚੇ ਆਪਣਾ ਨਾਮ ਜਨਰਲ ਸਕੱਤਰ ਸਤਨਾਮ ਸਿੰਘ ਨੂੰ ਨੋਟ ਕਰਵਾਉਣ | ਇਸ ਮੌਕੇ ਕਨਵੀਨਰ ਕੁਲਵਿੰਦਰ ਸਿੰਘ ਬੰਟੀ, ਸਹਾਇਕ ਕੈਸ਼ੀਅਰ ਕਿਰਨ ਕੁਮਾਰ, ਜਸਬੀਰ ਸਿੰਘ ਨੀਟੂ, ਕਸ਼ਮੀਰ ਸਿੰਘ, ਰਾਕੇਸ਼ ਕੁਮਾਰ ਮੋਨੂੰ, ਦਵਿੰਦਰ ਸਿੰਘ ਕਾਕਾ, ਅਮਨਦੀਪ ਸਿੰਘ ਮੰਨਾ, ਮਨਿੰਦਰ ਸਿੰਘ ਮੋਨੂੰ, ਗਗਨ ਮਾਸਟਰ, ਜਸਰਾਜ ਸਿੰਘ, ਜਸਵਿੰਦਰ ਸਿੰਘ ਵੱਲਾ, ਜ਼ੋਰਾਵਰ ਸਿੰਘ, ਅਮਨਦੀਪ ਸਿੰਘ, ਪਿ੍ੰਸ ਪਾਲ ਭਗਤ, ਬਲਦੇਵ ਸਿੰਘ ਬੱਗਾ, ਗੁਰਦਿਆਲ ਸਿੰਘ ਸੂਬੇਦਾਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਰਾਣਾ ਬਲਾਚੌਰੀਆ ਨਮਿਤ ਪਾਠ ਦੇ ਭੋਗ ਪਾਏ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਅਡੋਬ ਇਲਸਟਰੇਟਰ ਦਾ ਬਿ੍ਜ ਕੋਰਸ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।