05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਆਰ.ਟੀ.ਏ. ਦਫਤਰ 'ਚ ਭਿ੍ਸ਼ਟਾਚਾਰ ਮਾਮਲੇ 'ਚ ਨਵਾਂ ਮੋੜ: 2 ਕਲਰਕ ਸ਼ੱਕ ਦੇ ਘੇਰੇ 'ਚ <br/>

ਅਜੀਤ ਡੈਸਕ 30-12-2025

ਅੰਮਿ੍ਤਸਰ, 29 ਦਸੰਬਰ (ਰੇਸ਼ਮ ਸਿੰਘ)-ਖੇਤਰੀ ਟਰਾਂਸਪੋਰਟ ਦਫਤਰ 'ਚ ਭਿ੍ਸ਼ਟਾਚਾਰ ਮਾਮਲੇ 'ਚ ਨਵਾਂ ਮੋੜ ਉਸ ਵੇਲੇ ਆ ਗਿਆ, ਜਦੋਂ ਕਿ ਟਰਾਂਸਪੋਰਟ ਵਿਭਾਗ ਦੇ 2 ਮੁਲਾਜ਼ਮਾਂ ਨੇ ਆਪਣੀ ਖਿਲਾਫ ਹੋਣ ਵਾਲੀ ਕਾਰਵਾਈ ਤੋਂ ਬਚਣ ਲਈ ਨਕਲੀ ਆਰ. ਸੀ. ਬਣਾ ਕੇ ਉਪਭੋਗਤਾ ਨੂੰ ਜਾਰੀ ਕਰ ਦਿੱਤੀ | ਇਸ ਸੰਬੰਧੀ ਸਟੇਟ ਐਵਾਰਡੀ ਤੇ ਨੌਜਵਾਨ ਸਮਾਜ ਸੇਵਕ ਅੰਮਿ੍ਤਪਾਲ ਸਿੰਘ ਬੱਬਲੂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਤਾਂ ਜੋ ਇੱਥੇ ਟਰਾਂਸਪੋਰਟ ਵਿਭਾਗ 'ਚ ਫੈਲਾਏ ਜਾ ਰਹੇ ਭਿ੍ਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸੇ ਸਾਲ ਨਵੰਬਰ 'ਚ ਆਰ.ਟੀ.ਏ. ਦਫਤਰ ਦੇ ਇਕ ਮੁਲਾਜ਼ਮ ਵਲੋਂ ਚਲਾਨ ਭੁਗਤਣ ਦੇ ਮਾਮਲੇ 'ਚ ਆਪਣੀ ਇਕ ਹੋਰ ਸਾਥੀ ਕੰਵਲਪ੍ਰੀਤ ਕੌਰ ਨਾਲ ਰਲ ਕੇ ਕੀਤੇ ਭਿ੍ਸ਼ਟਾਚਾਰ ਦਾ ਮਾਮਲਾ ਉਜਾਗਰ ਹੋਇਆ ਸੀ | ਜਿਸ ਦੀਆਂ ਖ਼ਬਰਾਂ ਨੇ ਇਹ ਤੂਲ ਫੜਿਆ ਤੇ ਆਰ.ਟੀ.ਏ. ਖੁਸ਼ਦਿਲ ਸਿੰਘ ਵਲੋਂ ਇਸ ਦੀ ਜਾਂਚ ਕਰਵਾਈ ਜਾ ਰਹੀ ਸੀ | ਇਸ 'ਚ ਦੋਸ਼ ਸਨ ਕਿ ਲੋਕਾਂ ਦੇ ਚਲਾਨ ਭੁਗਤ ਕੇ ਰਕਮ ਆਪਣੀ ਜੇਬ 'ਚ ਪਾਈ ਜਾ ਰਹੀ ਹੈ ਅਤੇ ਚਲਾਨ ਦੇ ਕਾਗਜਾਤ ਲੋਕਾਂ ਨੂੰ ਸੌਂਪ ਕੇ ਸਰਕਾਰ ਨੂੰ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਹੈ | ਸ: ਬੱਬਲੂ ਨੇ ਦੋਸ਼ ਲਾਇਆ ਕਿ ਇਕ ਰਜਿਸਟਰੇਸ਼ਨ ਕਾਪੀ ਦੇ ਚਲਾਨ ਦਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਇਸ ਮੁਲਾਜ਼ਮ 'ਤੇ ਗਾਜ਼ ਡਿੱਗਣਾ ਤੈਅ ਸੀ | ਜਦੋਂ ਕਿ ਆਰ.ਸੀ. ਚਾਲਾਨ ਤੋਂ ਬਾਅਦ ਮੁਲਾਜ਼ਮ ਸੁਖਜਿੰਦਰ ਸਿੰਘ ਨੇ ਉਪਭੋਗਤਾ ਤੋਂ ਰਿਸ਼ਵਤ ਲੈ ਕੇ ਬਿਨਾਂ ਖਜ਼ਾਨੇ ਵਿਚ ਜਮ੍ਹਾਂ ਕਰਵਾਏ ਆਰ.ਸੀ. ਜਾਰੀ ਕਰ ਦਿੱਤੀ ਸੀ | ਹੁਣ ਕਾਰਵਾਈ ਤੋਂ ਬਚਣ ਲਈ ਇਨ੍ਹਾਂ ਨੇ ਉਸੇ ਨੰਬਰ ਦੀ ਨਕਲੀ ਆਰ.ਸੀ. ਬਣਵਾ ਕੇ ਆਪਣੇ ਸਾਥੀ ਕਲਰਕ ਵਿਕਰਮ ਨੂੰ ਚਾਲਾਨ ਕੱਟਣ ਦੌਰਾਨ ਚਾਲਾਕੀ ਨਾਲ ਜਮ੍ਹਾਂ ਕਰਵਾ ਲਈ, ਜਿਸ ਨਾਲ ਦੋਵੇਂ ਅਧਿਕਾਰੀ ਸ਼ੱਕ ਦੇ ਘੇਰੇ ਵਿਚ ਆ ਗਏ ਹਨ | ਉਨ੍ਹਾਂ ਕਿਹਾ ਕਿ ਆਰਟੀਏ ਦਫਤਰ 'ਚ ਰੋਜ਼ਾਨਾ ਹੋ ਰਹੀਆਂ ਅਜਿਹੀਆਂ ਰਿਸ਼ਵਤਖੋਰੀ ਤੇ ਭਿ੍ਸ਼ਟਾਚਾਰ ਦੀਆਂ ਘਟਨਾਵਾਂ ਸਰਕਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ | ਉਕਤ ਮੁਲਾਜ਼ਮਾਂ ਨੇ ਕਥਿਤ ਰਿਸ਼ਵਤ ਦੇ ਲਾਲਚ 'ਚ ਨਿਯਮਾਂ ਦਾ ਉਲੰਘਣ ਕੀਤਾ ਅਤੇ ਹੁਣ ਨਕਲੀ ਦਸਤਾਵੇਜ਼ਾਂ ਰਾਹੀਂ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜੋ ਭਿ੍ਸ਼ਟਾਚਾਰ ਦੀਆਂ ਡੂੰਘੀਆਂ ਜੜ੍ਹਾਂ ਨੂੰ ਉਜਾਗਰ ਕਰਦੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ 2027 'ਚ ਆਮ ਆਦਮੀ ਪਾਰਟੀ ਮੁੜ ਸਰਕਾਰ ਬਣਾਏਗੀ -ਲੋਹਟੀਆ <br/> ਅਗਲੀ ਖ਼ਬਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਖ਼ਿਲਾਫ਼ ਯੂਥ ਕਾਂਗਰਸ ਵਲੋਂ ਡੀ.ਸੀ.ਪੀ. ਦਫਤਰ ਮੂਹਰੇ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।