05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮੁੱਦਾ ਸਬਜ਼ੀ ਮੰਡੀ ਵੱਲ੍ਹਾ ਵਿਖੇ ਵਿਕਾਸ ਕਾਰਜਾਂ 'ਚ ਅਟਕਲਾਂ ਦਾ ਸ਼ਵੇਤ ਮਲਿਕ ਵਲੋਂ ਅੰਮਿ੍ਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ ਨਾਲ ਮੀਟਿੰਗ

ਸਬਜ਼ੀ ਮੰਡੀ ਵੱਲ੍ਹਾ ਵਿਖੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਸ਼ਵੇਤ ਮਲਿਕ, ਨਾਲ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਆਦਿ | ਤਸਵੀਰ : ਜਸਪਾਲ ਸਿੰਘ<br/> 30-12-2025

ਨਵਾਂ ਪਿੰਡ, 29 ਦਸੰਬਰ (ਜਸਪਾਲ ਸਿੰਘ)-ਉੱਤਰੀ ਭਾਰਤ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਵੱਲ੍ਹਾ, ਅੰਮਿ੍ਤਸਰ ਦੇ ਨੇੜੇ ਭਾਰਤੀ ਫੌਜ ਦਾ ਡਿਫੈਂਸ ਏਰੀਆ ਹੋਣ ਕਾਰਨ ਮੰਡੀ ਵਿਖੇ ਵਿਕਾਸ ਕਾਰਜ ਕੀਤੇ ਜਾਣ ਮੌਕੇ ਆਉਂਦੀਆਂ ਅਟਕਲਾਂ ਸੰਬੰਧੀ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਅੰਮਿ੍ਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ (ਰਜਿ.) ਸਬਜ਼ੀ ਮੰਡੀ, ਵੱਲ੍ਹਾ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਸਮੂਹ ਫਲ ਤੇ ਸਬਜ਼ੀ ਆੜ੍ਹਤੀਆਂ ਵਲੋਂ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਸ੍ਰੀ ਮਲਿਕ ਨੂੰ ਜਾਣੂ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ, ਚੇਅਰਮੈਨ ਰਾਜਦੀਪ ਸਿੰਘ ਓਪਲ, ਜਨਰਲ ਸਕੱਤਰ ਜਤਿੰਦਰ ਖੁਰਾਣਾ ਤੇ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ ਵਲੋਂ ਸ੍ਰੀ ਮਲਿਕ ਨੂੰ ਮੰਡੀ ਵਿਖੇ ਹੋਣ ਵਾਲੇ ਕੰਮਾਂ ਜਿਸ 'ਚ ਮੁੱਖ ਤੌਰ 'ਤੇ ਸੜਕਾਂ ਆਦਿ 'ਤੇ ਵਿਕਾਸ 'ਚ ਵੱਡੀ ਰੁਕਾਵਟ ਫੌਜੀ ਡਿਫੈਂਸ ਏਰੀਆ 1000 ਗਜ਼ ਤੋਂ ਘਟਾ ਕੇ ਇਸ ਨੂੰ 300 ਗਜ਼ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਗਈ | ਸ੍ਰੀ ਮਲਿਕ ਨੇ ਉਨ੍ਹਾਂ ਦੀ ਇਸ ਜਾਇਜ਼ ਮੰਗ ਅਤੇ ਮੰਡੀ ਵਿਖੇ ਹੋਰ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਤੇ ਕੇਂਦਰੀ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮਿਲ ਕੇ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ | ਇਸ ਮੌਕੇ ਐਸੋਸੀਏਸ਼ਨ ਵਲੋਂ ਸ੍ਰੀ ਮਲਿਕ ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਦੇ ਮਾਡਲ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਿੱਲਾ ਨਿਜ਼ਾਮਪੁਰ, ਹਨੀ ਸਿੰਘ, ਜਾਨੂੰ ਸੂਰੀ, ਸੁਖਦੇਵ ਰਾਜ ਗਰੋਵਰ, ਸਾਹਿਲ ਮਹਾਜਨ, ਕਵਲਜੀਤ ਸਿੰਘ ਅਤੇ ਸਮੂਹ ਫਲ ਤੇ ਸਬਜ਼ੀ ਆੜ੍ਹਤੀ ਭਾਈਚਾਰਾ ਹਾਜ਼ਰ ਸੀ |

ਪਿਛਲੀ ਖ਼ਬਰ ਨਰੇਗਾ ਮੁਲਾਜ਼ਮ ਐਕਸ਼ਨ ਕਮੇਟੀ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਪਾਰਟੀ ਵਲੰਟੀਅਰਾਂ ਨਾਲ ਘਰ-ਘਰ ਜਾ ਕੇ ਕਰਨਗੇ ਚਾਹ ਦਾ ਕੱਪ ਸਾਂਝਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।