07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਛੋਟੇ ਹਾਥੀ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਚਾਲਕ ਗਿ੍ਫਤਾਰ

ਅਜੀਤ ਡੈਸਕ 30-12-2025
ਅੰਮਿ੍ਤਸਰ, 29 ਦਸੰਬਰ (ਰੇਸ਼ਮ ਸਿੰਘ)-ਇੱਥੇ ਥਾਣਾ ਸਦਰ ਅਧੀਨ ਪੈਂਦੇ ਖੇਤਰ ਗੰਦਾ ਨਾਲਾ ਵਿਖੇ ਆਪਣੇ ਭਰਾ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਇਕ ਨੌਜਵਾਨ ਦੀ ਛੋਟੇ ਹਾਥੀ ਵਲੋਂ ਟੱਕਰ ਮਾਰੇ ਜਾਣ ਕਾਰਨ ਮੌਤ ਹੋ ਗਈ | ਪੁਲਿਸ ਵਲੋਂ ਛੋਟਾ ਹਾਥੀ ਦੇ ਚਾਲਕ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਪੁਲਿਸ ਨੂੰ ਮਿ੍ਤਕ ਨੌਜਵਾਨ ਦੀ ਪਛਾਣ ਤਰੁਣਵੀਰ ਸਿੰਘ (18) ਵਾਸੀ ਸੁਭਾਸ਼ ਨਗਰ ਮੁਸਤਫਾਬਾਦ ਵਜੋਂ ਹੋਈ ਹੈ | ਜਿਸ ਦੀ ਮਾਤਾ ਸ੍ਰੀਮਤੀ ਗੁਰਮੀਤ ਕੌਰ ਨੇ ਦੱਸਿਆ ਕਿ ਉਸਦਾ ਪੱੁਤਰ ਆਪਣੇ ਛੋਟੇ ਭਰਾ ਜਸ਼ਨਪ੍ਰੀਤ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫੈਕਟਰੀ ਮਜੀਠਾ ਰੋਡ ਵਿਖੇ ਕੰਮ ਕਰਨ ਲਈ ਜਾ ਰਹੇ ਸਨ ਜਦੋਂ ਕਿ ਮਹਾਂਕਾਲੀ ਮੰਦਰ ਨੇੜੇ ਗੰਦਾ ਨਾਲਾ ਕੋਲ ਇਕ ਤੇਜ਼ ਰਫਤਾਰ ਛੋਟੇ ਹਾਥੀ ਨੇ ਲਾਪਰਵਾਹੀ ਨਾਲ ਬਿਨਾਂ ਹਾਰਨ ਦਿੱਤੇ ਟੱਕਰ ਮਾਰ ਦਿੱਤੀ ਤੇ ਨੌਜਵਾਨ ਤਰੁਣਵੀਰ ਸਿੰਘ ਦਾ ਸਿਰ ਛੋਟੇ ਹਾਥੀ ਦੇ ਸ਼ੀਸ਼ੇ 'ਚ ਵੱਜਿਆ ਜੋ ਕਿ ਗੰਭੀਰ ਜ਼ਖ਼ਮੀਂ ਹੋ ਗਿਆ ਤੇ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਉਸਨੂੰ ਮਿ੍ਤਕ ਐਲਾਨ ਕਰ ਦਿੱਤਾ ਗਿਆ | ਪੁਲਿਸ ਵਲੋਂ ਕਾਰਵਾਈ ਕਰਦਿਆਂ ਛੋਟਾ ਹਾਥੀ ਦੇ ਚਾਲਕ ਰੋਹਿਤ ਨਾਰੰਗ ਵਾਸੀ ਦੀਨ ਦਿਆਲ ਕਾਲੋਨੀ ਵੇਰਕਾ ਨੂੰ ਕਾਬੂ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਲੈਕਮੇ ਸੈਲੂਨ ਵਲੋਂ ਪਾਰਟੀ ਮੇਕਅਪ ਤੇ ਕਾਸਮੈਟੋਲੋਜੀ ਵਰਕਸ਼ਾਪ <br/> ਅਗਲੀ ਖ਼ਬਰ ਜੁਝਾਰ ਕੁਲੈਕਸ਼ਨ ਵਲੋਂ ਸਪੋਰਟਸ ਕਲੱਬ ਦੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।