25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

9 ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀਆਂ ਚਲਾਉਣ ਦਾ ਪ੍ਰਸਤਾਵ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਗਗਨਦੀਪ ਸ਼ਰਮਾ)-ਉੱਤਰ ਰੇਲਵੇ ਵਲੋਂ ਹੈੱਡ ਕੁਆਟਰ ਬੜੋਦਾ ਹਾਊਸ (ਨਵੀਂ ਦਿੱਲੀ) ਨੂੰ ਕ੍ਰਿਸਮਸ, ਵੀਰ ਬਾਲ ਦਿਵਸ ਅਤੇ ਨਵੇਂ ਸਾਲ ਦੌਰਾਨ ਵਾਧੂ ਭੀੜ ਕੰਟਰੋਲ ਕਰਨ ਅਤੇ ਯਾਤਰੀਆਂ ਦੀ ਸਹੂਲਤ ਲਈ 9 ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀਆਂ ਚਲਾਉਣ ਦਾ ਪ੍ਰਸਤਾਵ ਭੇਜਿਆ ਗਿਆ ਹੈ, ਜਿਨ੍ਹਾਂ ਵਿਚ ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਅੰਮਿ੍ਤਸਰ-ਮਡਗਾਓਾ ਅਤੇ ਅੰਮਿ੍ਤਸਰ-ਬਾਂਦ੍ਰਾ ਵੀ ਸ਼ਾਮਿਲ ਹਨ | ਮਿਲੀ ਜਾਣਕਾਰੀ ਦੇ ਅਨੁਸਾਰ (04642) ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ 23, 26, 30 ਦਸੰਬਰ 2025 ਤੇ 2, 5 ਜਨਵਰੀ 2026 (ਕੁੱਲ 5 ਟਰਿਪ) ਨੂੰ ਅੰਮਿ੍ਤਸਰ ਤੋਂ ਸ਼ਾਮ 20.10 ਵਜੇ ਚੱਲ ਕੇ (ਕੁੱਲ 35 ਘੰਟੇ 50 ਮਿੰਟ) ਦੀ ਯਾਤਰਾ ਦੇ ਬਾਅਦ ਸਵੇਰੇ 08.00 ਵਜੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪੁੱਜੇਗੀ ਜਦੋਂਕਿ (04641) ਸ੍ਰੀ ਹਜ਼ੂਰ ਸਾਹਿਬ ਨਾਂਦੇੜ-ਅੰਮਿ੍ਤਸਰ ਰਿਜ਼ਵਰਡ ਸਪੈਸ਼ਲ 25, 28 ਦਸੰਬਰ ਤੇ 1, 4, 7 ਜਨਵਰੀ 2026 ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਰਾਤ 21.30 ਵਜੇ ਚੱਲ ਕੇ (ਕੁੱਲ 37 ਘੰਟੇ 50 ਮਿੰਟ) ਦੀ ਯਾਤਰਾ ਦੇ ਬਾਅਦ ਸਵੇਰੇ 11.20 ਵਜੇ ਅੰਮਿ੍ਤਸਰ ਪੁੱਜੇਗੀ ਅਤੇ ਇਸ ਗੱਡੀ ਦੇ ਨਾਲ 22 ਐੱਲ. ਐੱਚ. ਬੀ. ਤੇ 24 ਆਈ. ਸੀ. ਐੱਫ. ਕੋਚ ਲਗਾਉਣ ਦੀ ਤਜ਼ਵੀਜ਼ ਰੱਖੀ ਗਈ ਹੈ | ਇਸੇ ਪ੍ਰਕਾਰ (04694) ਅੰਮਿ੍ਤਸਰ-ਮਡਗਾਓਾ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ 22, 27 ਦਸੰਬਰ 2025 ਤੇ 01 ਜਨਵਰੀ 2026 (ਕੁੱਲ 3 ਟਰਿਪ) ਨੂੰ ਅੰਮਿ੍ਤਸਰ ਤੋਂ ਤੜਕੇ 04.20 ਵਜੇ ਚੱਲ ਕੇ (ਕੁੱਲ 40 ਘੰਟੇ 40 ਮਿੰਟ) ਦੀ ਯਾਤਰਾ ਦੇ ਬਾਅਦ ਰਾਤ 21.00 ਵਜੇ ਮਡਗਾਓਾ ਪੁੱਜੇਗੀ ਜਦੋਂਕਿ (04693) ਮਡਗਾਓਾ-ਅੰਮਿ੍ਤਸਰ ਰਿਜ਼ਵਰਡ ਸਪੈਸ਼ਲ 24, 29 ਦਸੰਬਰ ਤੇ 03 ਜਨਵਰੀ 2026 ਨੂੰ ਮਡਗਾਓਾ ਤੋਂ ਸਵੇਰੇ 08.30 ਵਜੇ ਚੱਲ ਕੇ (ਕੁੱਲ 40 ਘੰਟੇ) ਦੀ ਯਾਤਰਾ ਦੇ ਰਾਤ 00.30 ਵਜੇ ਅੰਮਿ੍ਤਸਰ ਪੁੱਜੇਗੀ ਅਤੇ ਇਸ ਗੱਡੀ ਦੇ ਨਾਲ 22 ਐੱਲ. ਐੱਚ. ਬੀ. ਤੇ 23 ਆਈ. ਸੀ. ਐੱਫ. ਕੋਚ ਲਗਾਉਣ ਦੀ ਤਜ਼ਵੀਜ਼ ਰੱਖੀ ਗਈ ਹੈ | ਇਸੇ ਪ੍ਰਕਾਰ (04692) ਅੰਮਿ੍ਤਸਰ-ਬਾਂਦ੍ਰਾ ਰਿਜ਼ਰਵਡ ਸਪੈਸ਼ਲ 23, 27, 31 ਦਸੰਬਰ 2025 ਨੂੰ ਅੰਮਿ੍ਤਸਰ ਤੋਂ ਤੜਕੇ 04.20 ਵਜੇ ਚੱਲ ਕੇ (30 ਘੰਟੇ 40 ਮਿੰਟ) ਦੀ ਯਾਤਰਾ ਦੇ ਬਾਅਦ ਸਵੇਰੇ 11.00 ਵਜੇ ਬਾਂਦ੍ਰਾ ਟਰਮੀਨਸ ਪੁੱਜੇਗੀ ਜਦੋਂਕਿ (04691) ਬਾਂਦ੍ਰਾ ਟਰਮੀਨਸ ਰਿਜ਼ਰਵਡ ਸਪੈਸ਼ਲ 24, 28 ਦਸੰਬਰ 2025 ਅਤੇ 01 ਜਨਵਰੀ 2026 ਨੂੰ ਬਾਂਦ੍ਰਾ ਟਰਮੀਨਸ ਤੋਂ ਰਾਤ 23.00 ਵਜੇ ਚੱਲ ਕੇ (30 ਘੰਟੇ 30 ਮਿੰਟ) ਦੀ ਯਾਤਰਾ ਦੇ ਬਾਅਦ ਸਵੇਰੇ 05.30 ਵਜੇ ਅੰਮਿ੍ਤਸਰ ਪੁੱਜੇਗੀ ਅਤੇ ਇਸ ਵਿਸ਼ੇਸ਼ ਗੱਡੀ ਦੇ ਨਾਲ 22 ਐੱਲ. ਐੱਚ. ਬੀ. ਕੋਚ ਲਗਾਉਣ ਬਾਰੇ ਜ਼ਿਕਰ ਕੀਤਾ ਗਿਆ ਹੈ | ਇਸ ਤੋਂ ਇਲਾਵਾ (04452/51) ਨਵੀਂ ਦਿੱਲੀ-ਹਾਵੜਾ, (04062/61) ਦਿੱਲੀ ਸਰਾਏ ਰੋਹਿਲਾ-ਸਾਬਰਮਤੀ, (04078/77) ਨਵੀਂ ਦਿੱਲੀ-ਕਾਮਖਯਾ, (04080/79) ਹਜ਼ਰਤ ਨਿਜ਼ਾਮੂਦੀਨ-ਤਿ੍ਵੰਤਪੁਰਮ, (04002/01) ਨਵੀਂ ਦਿੱਲੀ-ਮੁੰਬਈ ਸੈਂਟਰਲ ਅਤੇ (04644/43) ਫਿਰੋਜ਼ਪੁਰ ਛਾਉਣੀ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਚਾਲੇ ਵੀ ਵੱਖ-ਵੱਖ ਸਮੇਂ ਸਪੈਸ਼ਲ ਰੇਲ ਗੱਡੀ ਚਲਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ | ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਰੇਲ ਯਾਤਰੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ | ਇਸ ਪ੍ਰਸਤਾਵ ਪੱਤਰ ਬਾਰੇ ਪੁਸ਼ਟੀ ਕਰਨ ਲਈ ਇਕ ਰੇਲਵੇ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦੇ ਨਾਲ ਗੱਲ ਨਹੀਂ ਹੋ ਸਕੀ |
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਜੀ. ਟੀ. ਰੋਡ ਸਕੂਲ ਵਿਖੇ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਜਥੇਦਾਰ ਹਵਾਰਾ ਤੇ ਕਾਰਜਕਾਰੀ ਜਥੇਦਾਰ ਭਾਈ ਮੰਡ ਨੂੰ ਹੀ ਫ਼ੈਸਲੇ ਲੈਣ ਦਾ ਅਧਿਕਾਰ-ਭਾਈ ਸਖੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।