ਅੰਮਿ੍ਤਸਰ, 9 ਦਸੰਬਰ (ਰੇਸ਼ਮ ਸਿੰਘ)-ਬੀਤੇ ਦਿਨ ਗੁੰਮ ਤੇ ਚੋਰੀ ਹੋਏ ਮੋਬਾਈਲ ਫੋਨ ਪੁਲਿਸ ਵਲੋਂ ਲੱਭ ਕੇ ਲੋਕਾਂ ਦੇ ਹਵਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਗੁੰਮ ਹੋਏ 8 ਮੋਬਾਈਲ ਫੋਨ ਪੁਲਿਸ ਵਲੋਂ ਮੁੜ ਸ਼ਹਿਰ ਦੇ ਲੋਕਾਂ ਦੇ ਹਵਾਲੇ ਕੀਤੇ ਗਏ ਹਨ | ਇਹ ਪ੍ਰਗਟਾਵਾ ਅੱਜ ਇੱਥੇ ਏ.ਸੀ.ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਲੋਕਾਂ ਨੂੰ ਮੋਬਾਈਲ ਫੋਨ ਸੌਂਪਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵੀ 43 ਮੋਬਾਈਲ ਫੋਨ ਲੋਕਾਂ ਨੂੰ ਲੱਭ ਕੇ ਵਾਪਸ ਮੋੜੇ ਗਏ ਸਨ ਅਤੇ ਟੈਕਨੀਕਲ ਟੀਮ ਜਿਸ 'ਚ ਆਈ.ਟੀ. ਸੈੱਲ ਦੀ ਮੁਲਾਜ਼ਮ ਕ੍ਰਿਸ਼ਮਾ ਵਲੋਂ ਮੋਬਾਈਲ ਫੋਨ ਲੱਭਣ 'ਚ ਅਹਿਮ ਭੂਮਿਕਾ ਨਿਭਾਈ ਗਈ | ਜਿਸ ਉਪਰੰਤ ਅੱਜ ਰਮਾ ਪਤਨੀ ਅਰੁਣ ਕੁਮਾਰ, ਜਗਜੀਤ ਸਿੰਘ, ਰਾਘਵ, ਨਸੀਬ ਸਿੰਘ ਥਾਣੇਦਾਰ, ਸ਼ਿਵਮ, ਸੁਭਾਸ਼ ਚੰਦਰ, ਸ਼ੰਕਰ ਦੇਵੀ, ਵਿਸ਼ਾਲ ਕੁਮਾਰ ਨੂੰ ਉਨ੍ਹਾਂ ਦੇ ਕੀਮਤੀ ਫੋਨ ਲੱਭ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਗਏ ਹਨ |
ਗੁੰਮ ਤੇ ਚੋਰੀਸ਼ੁਦਾ ਮੋਬਾਈਲ ਲੱਭ ਕੇ ਕੀਤੇ ਲੋਕਾਂ ਦੇ ਹਵਾਲੇ- ਏ.ਸੀ.ਪੀ. ਸ਼ਿਵਦਰਸ਼ਨ ਸਿੰਘ
ਅਜੀਤ ਡੈਸਕ
10-12-2025