12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪ੍ਰਦੂਸ਼ਣ ਕੰਟਰੋਲ ਬੋਰਡ ਕਰੇਗਾ ਕੂੜਾ ਸਾੜਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ

ਅਜੀਤ ਡੈਸਕ 05-12-2025
ਅੰਮਿ੍ਤਸਰ, 4 ਦਸੰਬਰ (ਹਰਮਿੰਦਰ ਸਿੰੰਘ)-ਵਾਤਾਵਰਣ ਦੀ ਰੱਖਿਆ ਅਤੇ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ 'ਚ ਖੁੱਲ੍ਹੇ ਤੌਰ 'ਤੇ 'ਮਿਊਾਸੀਪਲ ਸਾਲਿਡ ਵੇਸਟ' (ਕੂੜਾ) ਸਾੜਨ ਦੇ ਰੁਝਾਨ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕੀਤੀ ਗਈ ਹੈ | ਸੀਨੀਅਰ ਵਾਤਾਵਰਣ ਇੰਜੀਨੀਅਰ, ਜੋਨਲ ਦਫ਼ਤਰ-1 ਦੀ ਅਗਵਾਈ ਹੇਠ ਇਸ ਸੰਬੰਧੀ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਲਏ ਗਏ ਫੈਸਲਿਆਂ ਅਨੁਸਾਰ, ਖੇਤਰੀ ਦਫ਼ਤਰ ਅੰਮਿ੍ਤਸਰ ਵਲੋਂ ਨਗਰ ਪੰਚਾਇਤ ਰਾਜਾਸਾਂਸੀ ਅਤੇ ਨਗਰ ਪੰਚਾਇਤ ਅਜਨਾਲਾ 'ਚ ਵਿਸ਼ੇਸ਼ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਪ੍ਰੋਗਰਾਮ ਕਰਵਾਏ ਗਏ ਤਾਂ ਜੋ ਕੂੜਾ ਸਾੜਨ 'ਤੇ ਪੂਰੀ ਤਰ੍ਹਾਂ ਪਾਬੰਦੀ ਯਕੀਨੀ ਬਣਾਈ ਜਾ ਸਕੇ | ਇਸ ਦੌਰਾਨ ਇੰਜ. ਸੁਖਮਨੀ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਨੇ ਸਫ਼ਾਈ ਕਰਮਚਾਰੀਆਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਉਨ੍ਹਾਂ ਨੂੰ ਕੂੜਾ ਸਾੜਨ ਨਾਲ ਹੋਣ ਵਾਲੇ ਭਿਆਨਕ ਵਾਤਾਵਰਣ ਅਤੇ ਸਿਹਤ ਸੰਬੰਧੀ ਨੁਕਸਾਨਾਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਵਲੋਂ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਅਨੁਸਾਰ ਸਰੋਤ ਪੱਧਰ 'ਤੇ ਛਾਂਟ, ਘਰ-ਘਰ ਤੋਂ ਕੂੜਾ ਇਕੱਠਾ ਕਰਨ ਅਤੇ ਵਿਗਿਆਨਿਕ ਢੰਗ ਨਾਲ ਨਿਬਟਾਰਾ ਕਰਨ 'ਤੇ ਜ਼ੋਰ ਦਿੱਤਾ ਗਿਆ | ਨਗਰ ਪੰਚਾਇਤ ਅਜਨਾਲਾ 'ਚ ਇਸ ਪ੍ਰੋਗਰਾਮ ਦੌਰਾਨ 1 ਸੁਪਰਿੰਟੈਂਡੈਂਟ ਸੈਨੀਟੇਸ਼ਨ,1 ਕਮਿਊਨਿਟੀ ਫੈਸੀਲੀਟੇਟਰ, 2 ਕਮਿਊਨਿਟੀ ਜਾਗਰੂਕਤਾ ਅਧਿਕਾਰੀ ਅਤੇ 30 ਸਫ਼ਾਈ ਸੇਵਕ ਹਾਜ਼ਰ ਰਹੇ, ਜਦਕਿ ਨਗਰ ਪੰਚਾਇਤ ਰਾਜਾਸਾਂਸੀ ਤੋਂ 1 ਸੁਪਰਿੰਟੈਂਡੈਂਟ ਸੈਨੀਟੇਸ਼ਨ, 1 ਕਮਿਊਨਿਟੀ ਫੈਸਿਲੀਟੇਟਰ, 2 ਕਮਿਊਨਿਟੀ ਜਾਗਰੂਕਤਾ ਅਧਿਕਾਰੀ ਅਤੇ 35 ਸਫ਼ਾਈ ਸੇਵਕ ਸ਼ਾਮਲ ਹੋਏ | ਸਾਰੇ ਹਾਜ਼ਰ ਕਰਮਚਾਰੀਆਂ ਵਲੋਂ ਕੂੜਾ ਸਾੜਨ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਸਾਂਝੀ ਕਸਮ ਲਈ ਗਈ |
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਸਕੱਤਰ ਨੇ ਹਸਪਤਾਲ ਪੱੁਜ ਕੇ ਭਾਈ ਖੈੜਾ ਦੀ ਸਿਹਤ ਦਾ ਹਾਲ ਜਾਣਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਡੀ ਜਿੱਤ ਦਰਜ ਕਰੇਗਾ -ਸ਼ੁਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।