31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮਜੀਠਾ ਹਲਕੇ 'ਚ ਸੜਕਾਂ ਦਾ ਵਿਛਾਇਆ ਜਾਵੇਗਾ ਜਾਲ-ਤਲਬੀਰ ਗਿੱਲ <br/>

ਅਜੀਤ ਡੈਸਕ 22-10-2025
ਮਜੀਠਾ, 21 ਅਕਤੂਬਰ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿਘ ਸੋਖੀ)-ਹਲਕਾ ਮਜੀਠਾ ਵਿਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਅੱਜ ਕਸਬਾ ਮਜੀਠਾ ਤੋਂ ਪਿੰਡ ਦਾਦੂਪੁਰਾ ਨੂੰ ਜੋੜਦੀ 5.40 ਕਿਲੋਮੀਟਰ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਤਲਬੀਰ ਗਿੱਲ ਨੇ ਕਿਹਾ ਕਿ ਇਸ ਸੜਕ ਦੇ ਕਾਰਜ ਲਈ 2 ਕਰੋੜ 28 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਸੜਕ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਠੇਕੇਦਾਰੀ ਸਿਸਟਮ ਵਿਚ ਕਰਪਸ਼ਨ ਖਤਮ ਹੋਵੇਗੀ ਵਿਕਾਸ ਕਾਰਜਾਂ ਤੇ ਪੂਰੇ ਪੈਸੇ ਲੱਗਣਗੇ | ਤਲਬੀਰ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ | ਇਸ ਮੌਕੇ ਬਲਜਿੰਦਰ ਸਿੰਘ ਛੀਨਾ ਸਿਆਸੀ ਸਲਾਹਕਾਰ ਗਿੱਲ, ਐਕਸੀਅਨ ਹਰਚਰਨ ਸਿੰਘ, ਐੱਸ. ਡੀ. ਓ. ਜਤਿੰਦਰ ਕੁਮਾਰ, ਜੇ. ਈ. ਹਰਪ੍ਰੀਤ ਸਿੰਘ, ਮੰਡੀ ਸਕੱਤਰ ਜਸਪਾਲ ਸਿੰਘ, ਪਰਮਿੰਦਰ ਸਿੰਘ ਉਪਲ, ਸਰਪੰਚ ਰਾਜ ਕੁਮਾਰ, ਰਾਜਬਲਵਿੰਦਰ ਸਿੰਘ, ਜੈਪਾਲ ਮਹਾਜਨ, ਨੀਰਜ ਸ਼ਰਮਾ, ਮਿੰਕੂ ਨਈਅਰ, ਪ੍ਰਧਾਨ ਜਸਕਰਨ ਸਿੰਘ ਭੱਗੂ, ਸਰਪ੍ਰਸਤ ਅਨੂਪ ਸਿੰਘ ਸੰਧੂ, ਪਿ੍ਤਪਾਲ ਸਿੰਘ, ਪਿੰਕਾ ਮਜੀਠਾ, ਦਲਜੀਤ ਸਿੰਘ ਭੰਗੂ, ਸਰਪੰਚ ਸਤਨਾਮ ਸਿੰਘ ਨਾਗਨਵੇਂ, ਸਾਬਕਾ ਸਰਪੰਚ ਨਿਰਮਲ ਸਿੰਘ ਨਾਗ ਨਵੇਂ, ਦਲਜੀਤ ਸਿੰਘ ਭੰਗੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਆਈ.ਜੀ. ਦੀ ਸੀ.ਬੀ.ਆਈ. ਵਲੋਂ ਗਿ੍ਫ਼ਤਾਰੀ ਮਾਨ ਸਰਕਾਰ ਦੇ ਭਿ੍ਸ਼ਟਾਚਾਰ ਮੁਕਤ ਸ਼ਾਸਨ ਦੇ ਦਾਅਵਿਆਂ 'ਤੇ ਕਰਾਰੀ ਚਪੇੜ-... ਅਗਲੀ ਖ਼ਬਰ ਭੁਪਿੰਦਰ ਸਿੰਘ ਸੱਚਰ ਅਤੇ ਸਰਪੰਚ ਜਤਿੰਦਰ ਕੱਥੂਨੰਗਲ ਸਮੇਤ ਸੰਗਤਾਂ ਨੇ ਨਗਰ ਕੀਰਤਨ ਦਾ ਕੱਥੂਨੰਗਲ ਪੁੱਜਣ 'ਤੇ ਕੀਤਾ ਨਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।