28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹਾਈ ਕੋਰਟ ਵਲੋਂ ਬਹੁ ਮੰਜ਼ਿਲੀ ਸਵੇਰਾ ਹੋਟਲ 'ਤੇ ਕਾਰਵਾਈ ਕਰਨ ਲਈ ਕੀਤੇ ਆਦੇਸ਼ <br/>

ਅਜੀਤ ਡੈਸਕ 24-09-2025
ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)-ਸਥਾਨਕ ਟਾਊਨ ਹਾਲ ਦੇ ਨੇੜੇ ਬਣੇ ਬਹੁ ਮੰਜ਼ਿਲੀ ਸਵੇਰਾ ਹੋਟਲ ਵਲੋਂ ਕੀਤੀ ਗਈ ਅਣ ਅਧਿਕਾਰਤ ਉਸਾਰੀ ਨੂੰ ਲੈ ਕੇ ਮਾਨਯੋਗ ਹਾਈਕੋਰਟ ਵਲੋਂ ਉਕਤ ਹੋਟਲ 'ਤੇ ਕਾਰਵਾਈ ਕਰਨ ਲਈ ਹੁਕਮ ਜਾਰੀ ਕੀਤੇ ਗਏ | ਇਹ ਆਦੇਸ਼ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੂੰ ਮਿਲ ਗਏ ਹਨ ਜਿਸ ਉਪਰੰਤ ਵਿਭਾਗ ਵਲੋਂ ਕਾਰਵਾਈ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ |
ਆਪਣੇ 33 ਸਫਿਆਂ ਦੇ ਆਰਡਰ 'ਚ ਹਾਈਕੋਰਟ ਨੇ ਕਿਹਾ ਕਿ ਕਿ 2023 'ਚ ਨਗਰ ਨਿਗਮ ਦੇ ਤੱਤਕਾਲੀ ਕਮਿਸ਼ਨਰ ਵਲੋਂ ਉਕਤ ਹੋਟਲ ਅਣ ਅਧਿਕਾਰਤ ਉਸਾਰੀ ਹੋਣ ਬਾਰੇ ਅਤੇ ਉਸ ਉਸਾਰੀ ਨੂੰ ਹਟਾਉਣ ਲਈ ਜੋ ਆਦੇਸ਼ ਦਿੱਤੇ ਗਏ ਹਨ ਉਹ ਸਹੀ ਹਨ | ਉਕਤ ਹੋਟਲ ਦੀ ਉਸਾਰੀ ਨਿਯਮਾਂ ਅਨੁਸਾਰ ਨਹੀਂ ਹੋਈ | ਜਿਸ ਨੂੰ ਲੈ ਕੇ ਉਕਤ ਹੋਟਲ 'ਤੇ ਕਾਰਵਾਈ ਕਰਨ ਲਈ ਬਿਲਡਿੰਗ ਵਿਭਾਗ ਨੂੰ ਆਦੇਸ਼ ਦਿੱਤੇ ਹਨ | ਉਕਤ ਬਹੁਮੰਜ਼ਿਲੀ ਹੋਟਲ ਦੀ ਜ਼ਮੀਨੀ ਮੰਜ਼ਿਲ ਵਿਚ ਇਕ ਬੈਂਕ ਚਲ ਰਿਹਾ ਹੈ | ਹੋਟਲ ਮਾਲਕਾਂ ਵਲੋਂ ਇਹ ਜਗ੍ਹਾ ਬੈਂਕ ਨੂੰ ਕਿਰਾਏ 'ਤੇ ਦਿੱਤੀ ਹੈ | ਇਸ ਹੋਟਲ 'ਤੇ ਪਹਿਲਾਂ ਵੀ ਨਗਰ ਨਿਗਮ ਵਲੋਂ ਕਈ ਵਾਰ ਕਾਰਵਾਈ ਕੀਤੀ ਗਈ ਸੀ | ਇਸ ਦੌਰਾਨ ਹੋਟਲ ਦਾ ਕੰਮ ਬੰਦ ਕਰਾ ਕੇ ਇਸ ਨੂੰ ਸੀਲ ਵੀ ਕੀਤਾ ਗਿਆ ਸੀ ਅਤੇ ਪੱਕੇ ਤੌਰ 'ਤੇ ਇਥੇ ਆਪਣੇ ਬੇਲਦਾਰ ਬਿਠਾਏ ਜਾਂਦੇ ਰਹੇ ਹਨ ਪਰ ਇਸ ਦੇ ਬਾਵਜੂਦ ਇਹ ਹੋਟਲ ਤਿਆਰ ਹੋ ਗਿਆ | ਇਸ ਸੰਬੰਧ ਵਿਚ ਨਗਰ ਨਿਗਮ ਦੇ ਐੱਮ. ਟੀ. ਪੀ. ਨਰਿੰਦਰ ਸ਼ਰਮਾ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਵਲੋਂ ਉਕਤ ਹੋਟਲ 'ਤੇ ਕਾਰਵਾਈ ਲਈ 16 ਸਤੰਬਰ ਨੂੰ ਆਦੇਸ਼ ਕੀਤੇ ਗਏ | ਜੋ 18 ਸਤੰਬਰ ਨੂੰ ਉਨ੍ਹਾਂ ਨੂੰ ਮਿਲੇ ਹਨ | ਜਿਸ 'ਤੇ ਵਿਭਾਗ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਉਕਤ ਹੋਟਲ ਨੂੰ ਕਾਰਵਾਈ ਤੋਂ ਪਹਿਲਾਂ ਨੋਟਿਸ ਭੇਜਿਆ ਜਾਵੇਗਾ | ਇਸ ਪ੍ਰਕ੍ਰਿਆ ਨੂੰ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੋਟਲ ਦੇ ਪ੍ਰਵੇਸ਼ ਗੇਟ ਦੇ ਬਾਹਰਵਾਰ ਕੰਧ ਕਰ ਦਿੱਤੀ ਗਈ ਹੈ ਤਾਂ ਜੋ ਉਸ ਦੇ ਅੰਦਰ ਕਿਸੇ ਦਾ ਵੀ ਦਾਖਲਾ ਨਾ ਹੋਵੇਗਾ | ਉਨ੍ਹਾਂ ਦੱਸਿਆ ਕਿ ਕਾਨੂੰਨੀ ਨੋਟਿਸ ਉਪਰੰਤ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਸਵੇਰਾ ਹੋਟਲ 'ਤੇ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਨਵਰਾਤਿਆਂ ਕਾਰਨ ਮੰਦਰਾਂ ਦੇ ਬਾਹਰ ਟਰੈਫਿਕ ਜਾਮ ਨੂੰ ਰੋਕਣ ਲਈ ਟਰੈਫਿਕ ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ <br/> ਅਗਲੀ ਖ਼ਬਰ ਪੁਲਿਸ ਥਾਣਾ ਕੰਬੋਅ ਪੁਲਿਸ ਵਲੋਂ 260 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।