22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਵ. ਪਿ੍ੰਸੀਪਲ ਸੁਮਨ ਜੁਨੇਜਾ ਦੀ ਯਾਦ ਵਿਚ ਲੋੜਵੰਦਾਂ ਨੂੰ ਵੰਡੀਆਂ ਰਜਾਈਆਂ

ਅਜੀਤ ਡੈਸਕ 10-12-2025
ਫ਼ਾਜ਼ਿਲਕਾ, 9 ਨਵੰਬਰ (ਅਮਰਜੀਤ ਸ਼ਰਮਾ)-ਪਰਿਵਾਰਕ ਮੈਂਬਰਾਂ ਦੇ ਯਾਦਗਾਰੀ ਦਿਵਸ, ਵਰ੍ਹੇਗੰਢ ਅਤੇ ਜਨਮਦਿਨ ਨੂੰ ਸੇਵਾ ਦੇ ਕੰਮਾਂ ਵਿਚ ਯੋਗਦਾਨ ਪਾ ਕੇ ਮਨਾਉਣਾ ਸਭ ਤੋਂ ਉੱਤਮ ਕੰਮ ਹੈ | ਜਿਸ ਨੂੰ ਸੋਸ਼ਲ ਵੈੱਲਫੇਅਰ ਸੁਸਾਇਟੀ ਬੜੇ ਸੁਚੱਜੇ ਢੰਗ ਨਾਲ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹਿਰ ਦੇ ਪ੍ਰਸਿੱਧ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਵਿਜੇ ਅਰੋੜਾ ਨੇ ਸੋਸ਼ਲ ਵੈੱਲਫੇਅਰ ਸੋਸਾਇਟੀ ਵਲੋਂ ਕਰਵਾਏ ਗਏ ਇਸ ਸਾਲ ਦੇ ਦੂਜੇ ਰਜਾਈ ਵੰਡ ਸਮਾਗਮ ਦੌਰਾਨ ਕੀਤਾ | ਇਹ ਸਮਾਗਮ ਪ੍ਰਸਿੱਧ ਸਮਾਜ ਸੇਵੀ ਅਤੇ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਦੀ ਧਰਮ-ਪਤਨੀ ਸਵ. ਸੁਮਨ ਜੁਨੇਜਾ ਸਾਬਕਾ ਪਿ੍ੰਸੀਪਲ ਸਵਾਮੀ ਦਯਾਨੰਦ ਮਾਡਲ ਸਕੂਲ ਫ਼ਾਜ਼ਿਲਕਾ ਦੀ ਯਾਦ ਵਿਚ ਕਰਵਾਇਆ ਗਿਆ ਜਿਸ ਵਿਚ ਨਰੇਸ਼ ਜੁਨੇਜਾ ਉਨ੍ਹਾਂ ਦੇ ਪੁੱਤਰ ਅਸੀਮ ਜੁਨੇਜਾ ਮੈਨੇਜਰ ਕੈਪੀਟਲ ਫਾਈਨਾਂਸ ਬੈਂਕ ਅਤੇ ਉਨ੍ਹਾਂ ਦੀ ਨੂੰਹ ਸਾਨੀਆ ਜੁਨੇਜਾ ਪਿ੍ੰਸੀਪਲ ਲਰਨਿੰਗ ਟਰੀ ਪਲੇਅ ਵੇ ਸਕੂਲ ਨੇ ਵਿਸ਼ੇਸ਼ ਸਹਿਯੋਗ ਕੀਤਾ | ਇਸ ਪ੍ਰੋਗਰਾਮ ਵਿਚ 30 ਲੋੜਵੰਦ ਲੋਕਾਂ ਨੂੰ ਰਜਾਈਆਂ ਵੰਡੀਆਂ ਗਈਆਂ | ਸਮਾਗਮ 'ਚ ਮੱੁਖ ਮਹਿਮਾਨ ਦੇ ਰੂਪ ਵਿਚ ਪੁੱਜੇ ਡਾ.ਵਿਜੇ ਅਰੋੜਾ ਨੇ ਕਿਹਾ ਕਿ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸਮੇਂ ਸਮੇਂ 'ਤੇ ਲੋੜਵੰਦ ਲੋਕਾਂ ਲਈ ਇਸ ਤਰ੍ਹਾਂ ਸਹਾਇਤਾ ਕਰਨਾ ਸ਼ਲਾਘਾਯੋਗ ਕਦਮ ਹੈ | ਸੋਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਵਿੱਤ ਸਕੱਤਰ ਨਰੇਸ਼ ਮਿੱਤਲ, ਸੀਨੀਅਰ ਉਪ ਪ੍ਰਧਾਨ ਬਾਬੂ ਲਾਲ ਅਰੋੜਾ, ਸੁਸ਼ੀਲ ਗੁਪਤਾ, ਚਰਨਜੀਤ ਕੌਰ ਮੈਣੀ, ਨੀਲਮ ਸਚਦੇਵਾ, ਸੁਭਾਸ਼ ਅਰੋੜਾ, ਰਜਾਈ ਵੰਡ ਸਮਾਗਮ ਦੇ ਇੰਚਾਰਜ ਰਵੀ ਜੁਨੇਜਾ ਦੀ ਅਗਵਾਈ ਹੇਠ ਸੰਪੰਨ ਹੋਏ ਇਸ ਸਮਾਗਮ ਵਿਚ ਸੇਵਾਮੁਕਤ ਤਹਿਸੀਲਦਾਰ ਮਹਿੰਦਰ ਤਿ੍ਪਾਠੀ, ਬੀ.ਐੱਸ.ਐੱਨ.ਐੱਲ. ਦੇ ਸੀਨੀਅਰ ਅਧਿਕਾਰੀ ਰਾਜੀਵ ਜਸੂਜਾ, ਅਸ਼ੋਕ ਸੁਧਾ, ਸਟੇਟ ਬੈਂਕ ਆਫ਼ ਇੰਡੀਆ ਦੇ ਸੇਵਾਮੁਕਤ ਅਧਿਕਾਰੀ ਰਵਿੰਦਰ ਰੰਗਬੁੱਲਾ, ਪ੍ਰਸਿੱਧ ਸੀਨੀਅਰ ਸਮਾਜ ਸੇਵੀ ਸੁਭਾਸ਼ ਕਟਾਰੀਆ, ਕੇਵਲ ਕਿ੍ਸ਼ਨ ਝਾਂਬ, ਡਾ. ਆਸ਼ਾ ਗੁੰਬਰ, ਬਿਮਲਾ ਧਵਨ, ਅੰਜੂ ਅਨੇਜਾ, ਨੀਲਮ ਛਾਬੜਾ, ਵਿਨੋਦ ਨਾਗਪਾਲ, ਜਗਦੀਸ਼ ਸਿਰੋਵਾ, ਸੁਰੇਸ਼ ਗਰਗ, ਨਰਿੰਦਰ ਅਗਰਵਾਲ, ਨੰਦ ਲਾਲ ਗੁਪਤਾ, ਮੋਹਨ ਲਾਲ ਦਾਮੜੀ, ਕਿ੍ਸ਼ਨ ਤਨੇਜਾ, ਪਵਨ ਰਹੇਜਾ, ਤਿਲਕ ਰਾਜ ਮੈਣੀ, ਅਵਨੀਸ਼ ਸਚਦੇਵਾ ਆਦਿ ਹਾਜ਼ਰ ਸਨ | ਪ੍ਰੋਗਰਾਮ ਦੇ ਅੰਤ ਵਿਚ ਸੋਸਾਇਟੀ ਦੇ ਅਹੁਦੇਦਾਰਾਂ ਨੇ ਡਾ. ਵਿਜੇ ਅਰੋੜਾ, ਨਰੇਸ਼ ਜੁਨੇਜਾ ਪਰਿਵਾਰ ਅਤੇ ਕੇਵਲ
ਪਿਛਲੀ ਖ਼ਬਰ 'ਵੀਰ ਬਾਲ ਦਿਵਸ' ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਰੁਹੇੜਿਆਂ 'ਚ ਲਗਾਇਆ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।