22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਤਿੰਦਰਜੀਤ ਸਿੰਘ ਮੰਟਾ ਨੇ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਵੱਖ-ਵੱਖ ਪਿੰਡਾਂ ਵਿਚ ਕੀਤਾ ਚੋਣ ਪ੍ਰਚਾਰ <br/>

ਅਕਾਲੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਸਤਿੰਦਰਜੀਤ ਸਿੰਘ ਮੰਟਾ ਅਤੇ ਹਾਜ਼ਰ ਅਕਾਲੀ ਵਰਕਰ | ਅਜੀਤ ਤਸਵੀਰਾਂ <br/> 10-12-2025
ਮੰਡੀ ਅਰਨੀਵਾਲਾ, 9 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਜ਼ਿਲ੍ਹਾ ਪਰਿਸ਼ਦ ਜ਼ੋਨ ਜੋੜਕੀ ਅੰਧੇ ਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀਮਤੀ ਸੁਮਿਤਰਾ ਰਾਣੀ ਅਤੇ ਅਰਨੀਵਾਲਾ ਬਲਾਕ ਸੰਮਤੀ ਦੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ.ਐੱਸ.ਡੀ ਸਤਿੰਦਰਜੀਤ ਸਿੰਘ ਮੰਟਾ ਵਲੋਂ ਭਰਵੀਆਂ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਇਹਨਾਂ ਚੋਣਾਂ ਦੀ ਸਿਆਸੀ ਲੀਡਰਾਂ ਲਈ ਬਹੁਤ ਜ਼ਿਆਦਾ ਮਹੱਤਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਮਸੀਹਾ ਕਰਕੇ ਜਾਣੇ ਜਾਂਦੇ ਅਤੇ ਪੰਜ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਸੂਬੇ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਛੋਟੀਆਂ ਚੋਣਾਂ ਜਿੱਤ ਕੇ ਵੱਡੇ ਲੀਡਰ ਬਣੇ ਸਨ | ਮੰਟਾ ਨੇ ਕਿਹਾ ਕਿ ਸੂਬੇ ਵਿਚ 2027 ਦੀਆਂ ਚੋਣਾਂ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਇਨ੍ਹਾਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਜਿਤਾਉਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਲਖਵਿੰਦਰ ਸਿੰਘ ਰੋਹੀ ਵਾਲਾ,ਸ਼੍ਰੀਮਤੀ ਸੁਮਿਤਰਾ ਰਾਣੀ, ਕਰਨ ਕੰਬੋਜ, ਸਤਨਾਮ ਸਿੰਘ ਸੰਧੂ ਸਰਪੰਚ ਢਿਪਾਵਾਲੀ, ਗੁਰਪ੍ਰੀਤ ਸਿੰਘ ਸਾਜਨ ਖੇੜਾ, ਰਵਿੰਦਰ ਕੁਮਾਰ ਬੱਗਾ, ਸੋਨੂੰ ਵਾਟਸ, ਹਰਪ੍ਰੀਤ ਸਿੰਘ ਖੇੜਾ, ਜਗਜੀਤ ਸਿੰਘ ਬਿੱਟੂ ਸੰਧੂ, ਕੁਲਦੀਪ ਸਿੰਘ ਗੁੰਬਰ, ਮੰਗਾ ਚਿਰਾਗ਼ਾਂ, ਮੁਖਪਾਲਦੀਪ ਸਿੰਘ ਲਾਡੀ, ਜਤਿੰਦਰ ਸਿੰਘ ਨਕਈ, ਜਸਕਰਨ ਸਿੰਘ ਵੈਰੜ ਅਤੇ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜੋਸਨ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਦਿੱਤਾ ਸੱਦਾ <br/> ਅਗਲੀ ਖ਼ਬਰ ਕਿਹਾ, ਵੱਡੇ ਬਾਦਲ ਸਾਹਿਬ ਵੀ ਛੋਟੀਆਂ ਚੋਣਾਂ ਜਿੱਤ ਕੇ ਹੀ ਵੱਡੇ ਲੀਡਰ ਬਣੇ ਸਨ <br/> ਸਤਿੰਦਰਜੀਤ ਸਿੰਘ ਮੰਟਾ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।