18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸੀਮਾ ਸੁਰੱਖਿਆ ਬਲ ਦੀ ਡਾਇਮੰਡ ਜੁਬਲੀ ਦੇ ਸੰਬੰਧ 'ਚ ਕਰਵਾਇਆ ਵਿਸ਼ੇਸ਼ ਪ੍ਰੋਗਰਾਮ <br/>

ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਕਮਾਡੈਂਟ ਅਜੈ ਕੁਮਾਰ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਦੌਰਾਨ ਜਾਣਕਾਰੀ ਹਾਸਿਲ ਕਰਦੇ ਹੋਏ ਵਿਦਿਆਰਥੀ | ਤਸਵੀਰਾਂ : ਤੇਜਿੰਦਰ ਸਿੰਘ ਖ਼ਾਲਸਾ <br/> 25-11-2025
ਅਬੋਹਰ, 24 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸੀਮਾ ਸੁਰੱਖਿਆ ਬਲ ਦੀ ਡਾਇਮੰਡ ਜੁਬਲੀ ਮਨਾਉਣ ਲਈ ਸਥਾਨਕ ਸਵਾਮੀ ਗਿਆਨ ਦੇਵੀ ਆਈ. ਟੀ. ਆਈ. ਅਬੋਹਰ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ | ਇਹ ਸਮਾਗਮ 55 ਬਟਾਲੀਅਨ ਸੀਮਾ ਸੁਰੱਖਿਆ ਬਲ ਦੀ ਅਗਵਾਈ ਹੇਠ ਹੋਇਆ | ਪ੍ਰੋਗਰਾਮ ਦੀ ਪ੍ਰਧਾਨਗੀ ਕਮਾਡੈਂਟ ਅਜੈ ਕੁਮਾਰ ਨੇ ਕੀਤੀ | ਇਸ ਮੌਕੇ ਨਰੇਸ਼ ਕੁਮਾਰ ਅਗਰਵਾਲ, ਰਾਮਜੀ ਲਾਲ, ਡੀ. ਸੀ. ਐਡਜੂਟੈਂਟ, 4 ਐੱਸ. ਓ. ਤੇ 10 ਓ. ਆਰ. ਵੀ ਮੌਜੂਦ ਸਨ | ਸਮਾਗਮ 'ਚ ਆਈ. ਟੀ. ਆਈ. ਦੇ ਪਿ੍ੰਸੀਪਲ ਅਨਿਲ ਕੁਮਾਰ ਤੇ ਡਾਇਰੈਕਟਰ ਆਰ. ਐਲ. ਸਵਾਮੀ, ਸਟਾਫ਼ ਮੈਂਬਰ ਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਤੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬੀ. ਐੱਸ. ਐਫ. ਦੇ ਉੱਦਮ ਦੀ ਸ਼ਲਾਘਾ ਕੀਤੀ | ਸਮਾਗਮ 'ਚ ਆਪਣੇ ਸੰਬੋਧਨ ਦੌਰਾਨ ਕਮਾਡੈਂਟ ਅਜੈ ਕੁਮਾਰ ਨੇ ਬੀ. ਐੱਸ. ਐਫ. ਦੀ ਭੂਮਿਕਾ ਬਾਰੇ ਦੱਸਦੇ ਕਿਹਾ ਕਿ ਬੀ. ਐੱਸ. ਐਫ. ਦੇਸ਼ ਦੀ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਲਈ ਲਗਾਤਾਰ ਤਾਇਨਾਤ ਹੈ ਜਦ ਕਿ ਇਹ ਅੱਤਵਾਦ, ਤਸਕਰੀ, ਘੁਸਪੈਠ ਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਮੋਹਰੀ ਭੂਮਿਕਾ ਨਿਭਾਉਂਦਾ ਹੈ | ਜੰਗ ਦੌਰਾਨ ਬੀ. ਐੱਸ. ਐਫ. ਨੇ 1971 ਦੇ ਭਾਰਤ-ਪਾਕਿ ਯੁੱਧ, ਆਪ੍ਰੇਸ਼ਨ ਸਿੰਧੂਰ, ਅੱਤਵਾਦ ਵਿਰੋਧੀ ਕਾਰਵਾਈਆਂ ਤੇ ਆਫ਼ਤ ਰਾਹਤ ਕਾਰਜਾਂ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ | ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਪ੍ਰਤੀ ਸਮਰਪਣ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਸਮਾਜਿਕ ਦਿ੍ਸ਼ਟੀਕੋਣ ਤਹਿਤ ਸੀਮਾ ਸੁਰੱਖਿਆ ਬਲ ਨੇ ਪਿੰਡਾਂ 'ਚ ਫ਼੍ਰੀ ਮੈਡੀਕਲ ਕੈਂਪ, ਖੇਡਾਂ ਤੇ ਸਿੱਖਿਆ ਪ੍ਰਤੀ ਵੀ ਜਾਗਰੂਕਤਾ ਕੈਂਪ ਲਗਾਏ ਹਨ | ਇਸ ਦੌਰਾਨ ਬੱਚਿਆਂ ਲਈ ਹਥਿਆਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ 'ਚ ਵਿਦਿਆਰਥੀਆਂ ਨੇ ਦਿਲਚਸਪੀ ਦਿਖਾਉਂਦੇ ਹੋਏ ਹਥਿਆਰਾਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਕਰਾਇਆ ਬੇਗਾਨਗੀ ਦਾ ਅਹਿਸਾਸ ਅਗਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਲਗਾਇਆ ਮੈਡੀਕਲ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।