25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜ਼ੋਨ ਝੁਰੜ ਖੇੜਾ ਦੇ 69ਵੇਂ ਅਥਲੈਟਿਕ ਮੁਕਾਬਲਿਆਂ 'ਚ ਹਿੰਮਤਪੁਰਾ ਸਕੂਲ ਨੇ ਜਿੱਤੇ 18 ਤਗਮੇ <br/>

ਅਜੀਤ ਡੈਸਕ 24-09-2025
ਬੱਲੂਆਣਾ, 23 ਸਤੰਬਰ (ਜਸਮੇਲ ਸਿੰਘ ਢਿੱਲੋਂ)-ਜ਼ੋਨ ਝੁਰੜ ਖੇੜਾ ਦੇ 69ਵੇਂ ਅਥਲੈਟਿਕ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਪੁਰਾ ਵਿਖੇ ਹੋਏ | ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨਾਲ ਸਰਕਾਰੀ ਹਾਈ ਸਕੂਲ ਹਿੰਮਤਪੁਰਾ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ | ਹਿੰਮਤਪੁਰਾ ਸਕੂਲ ਦੇ ਵਿਦਿਆਰਥੀਆਂ ਨੇ ਡੀ.ਪੀ.ਈ.ਸੁਨੀਲ ਕੁਮਾਰ ਦੀ ਅਗਵਾਈ ਹੇਠ 11 ਸੋਨ ਤਗਮੇ, 4 ਚਾਂਦੀ ਦੇ ਅਤੇ 3 ਕਾਂਸੇ ਦੇ ਤਗਮੇ, ਕੁੱਲ 18 ਤਗਮੇ ਸਕੂਲ ਦੀ ਝੋਲੀ ਪਾਏ | ਸਕੂਲ ਦੀ ਵਿਦਿਆਰਥਣ ਸ਼ੁਕਰੀਆ ਬਿਸ਼ਨੋਈ ਨੇ ਪੋਲ ਵਾਲਟ ਅਤੇ ਉੱਚੀ ਛਾਲ਼ ਵਿਚੋਂ 2 ਸੋਨ ਤਗਮੇ, ਨਵਿਆਂ ਨੇ ਹਰਡਲ 80 ਮੀਟਰ 'ਚੋਂ ਸੋਨ ਤਗਮਾ, ਅਰਸ਼ਦੀਪ ਸਿੰਘ ਨੇ ਪੋਲ ਵਾਟਸ ਅਤੇ 400 ਮੀਟਰ ਹਰਡਲ 'ਚੋਂ 2 ਸੋਨ ਤਗਮੇ, ਜੈਸੀ ਨੇ ਟਰਿਪਲ ਜੰਪ 'ਚੋਂ ਸੋਨ ਤਗਮਾ, ਜਸ਼ਨਦੀਪ ਸਿੰਘ ਨੇ 800 ਮੀਟਰ ਹਰਡਲ 'ਚੋਂ ਸੋਨ ਤਗਮਾ,ਅ ਅਰਮਨ ਨੇ ਹੈਮਰ ਥਰੋਅ ਅਤੇ ਸ਼ਾਟਪੁੱਟ ਵਿਚੋਂ 2 ਸੋਨ ਤਗਮੇ, ਹਰਮਨਦੀਪ ਕੌਰ ਨੇ 800 ਮੀਟਰ ਹਰਡਲ ਅਤੇ ਲੰਬੀ ਛਾਲ ਵਿਚੋਂ 2 ਚਾਂਦੀ ਦੇ ਤਗਮੇ, ਅਭੀ ਨੇ ਲੰਬੀ ਅਤੇ ਉੱਚੀ ਛਾਲ 'ਚ ਚਾਂਦੀ ਦਾ ਤਗਮਾ, ਕਰਨ ਨੇ ਪੋਲ ਵਾਟਸ ਵਿਚੋਂ ਕਾਂਸੇ ਦਾ ਤਗਮਾ ਅਤੇ ਮਨੀਸ਼ਾ ਨੇ 600 ਮੀਟਰ ਦੌੜ ਵਿਚੋਂ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਦੀ ਝੋਲੀ ਪਾਏ | ਇਸ ਮੌਕੇ ਹੈੱਡਮਾਸਟਰ ਗਗਨਦੀਪ ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਲ-ਨਾਲ ਡੀ.ਪੀ.ਈ.ਸੁਨੀਲ ਕੁਮਾਰ ਅਤੇ ਸਮੂਹ ਸਟਾਫ਼ ਨੂੰ ਵਧਾਈਆਂ ਦਿੱਤੀਆਂ |

ਪਿਛਲੀ ਖ਼ਬਰ ਰਾਮ ਲੀਲ੍ਹਾ 'ਚ ਭਗਤਾਂ ਨੇ ਭਗਵਾਨ ਰਾਮ ਦੇ ਜਨਮ ਦਾ ਮਨਾਇਆ ਜਸ਼ਨ <br/> ਅਗਲੀ ਖ਼ਬਰ ਡੀ.ਏ.ਵੀ ਸਕੂਲ ਹਰੀਪੁਰਾ ਦੇ ਅਥਲੀਟਾਂ ਨੇ ਪੰਜਾਬ ਸਕੂਲ ਅਥਲੈਟਿਕਸ ਮੁਕਾਬਲਿਆਂ 'ਚ ਜਿੱਤੇ 22 ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।