24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਖ਼ੁਦ ਬਿਮਾਰ ਪਿਆ ਹੈ ਅਬੋਹਰ ਦਾ ਖੇਤੀਬਾੜੀ ਦਫ਼ਤਰ <br/>

ਅਜੀਤ ਡੈਸਕ 24-09-2025
ਅਬੋਹਰ, 23 ਸਤੰਬਰ (ਸੁਖਜੀਤ ਸਿੰਘ ਬਰਾੜ)-ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਇਲਾਜ ਕਰਨ ਵਾਲੇ ਖੇਤੀਬਾੜੀ ਵਿਭਾਗ ਦਾ ਦਫ਼ਤਰ ਖ਼ੁਦ ਬਿਮਾਰ ਪਿਆ ਹੈ | ਜਦੋਂ ਵੀ ਤੁਸੀਂ ਸਥਾਨਕ ਅਨਾਜ ਮੰਡੀ ਨਾਲ ਬਣੇ ਖੇਤੀਬਾੜੀ ਵਿਭਾਗ ਦੇ ਬਲਾਕ ਅਬੋਹਰ ਅਤੇ ਖੂਈਆ ਸਰਵਰ ਦੇ ਦਫ਼ਤਰ ਵਿਚ ਜਾਓਗੇ ਤਾਂ ਦਫ਼ਤਰ ਦੇ ਮੇਨ ਗੇਟ ਦੇ ਦੋਵਾਂ ਪਾਸੇ ਵੱਡੇ ਵੱਡੇ ਅੱਕ ਉੱਗੇ ਨਜ਼ਰ ਪਾਏ ਆਉਂਦੇ ਹਨ | ਦਫ਼ਤਰ ਵਿਚ ਵੱਡਾ ਵੱਡਾ ਘਾਹ ਬੇਲੋੜਾ ਉੱਗਿਆ ਪਿਆ ਹੈ | ਦਫ਼ਤਰ ਦੇ ਬਾਹਰ ਪਾਰਕਿੰਗ ਵਾਲੀ ਥਾਂ ਵਿਚ ਕੂੜਾ ਕਰਕਟ ਸ਼ਰੇਆਮ ਖਿੰਡਿਆ ਰਹਿੰਦਾ ਹੈ | ਬਿਲਡਿੰਗ ਪੁਰਾਣੀ ਬਣੀ ਹੋਣ ਕਾਰਨ ਲਗਭਗ ਸਾਰੇ ਅਧਿਕਾਰੀਆਂ, ਕਰਮਚਾਰੀਆਂ ਦੇ ਦਫ਼ਤਰਾਂ ਦੀ ਹਾਲਤ ਵੀ ਬਹੁਤ ਨਾਜ਼ੁਕ ਬਣੀ ਹੋਈ ਹੈ | ਪੀਣ ਦਾ ਸ਼ੁੱਧ ਪਾਣੀ ਕਿਧਰੇ ਨਜ਼ਰ ਨਹੀਂ ਆ ਰਿਹਾ | ਸਾਰਾ ਸਟਾਫ਼ ਲਗਭਗ ਆਪਣੇ ਪੀਣ ਲਈ ਘਰ ਤੋਂ ਪਾਣੀ ਦੀਆਂ ਬੋਤਲਾਂ ਭਰ ਕੇ ਨਾਲ ਲਿਆਉਂਦਾ ਹੈ | ਸਫ਼ਾਈ ਦਾ ਇਤਨਾ ਮਾੜਾ ਹਾਲ ਹੈ ਕਿ ਸਾਰੀ ਬਿਲਡਿੰਗ 'ਚ ਗੰਦੀ ਬਦਬੂ ਆਉਂਦੀ ਹੈ | ਵੈਸੇ ਵੀ ਬੇਲੋੜਾ ਘਾਹ, ਜੜੀ ਬੂਟੀਆਂ ਉੱਗੀਆਂ ਹੋਣ ਕਾਰਨ ਪੂਰੇ ਦਫ਼ਤਰ ਵਿਚ ਮੱਛਰਾਂ ਦੀ ਬਹੁਤ ਜ਼ਿਆਦਾ ਭਰਮਾਰ ਹੈ | ਕਿਸਾਨਾਂ ਲਈ ਤਾਂ ਬਾਥਰੂਮ ਹੈ ਹੀ ਨਹੀਂ | ਸਟਾਫ਼ ਦੇ ਬਾਥਰੂਮਾਂ ਦਾ ਵੀ ਬਹੁਤ ਬੁਰਾ ਹਾਲ ਹੈ | ਇਸ ਤਰ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਇਲਾਜ ਕਰਨ ਵਾਲੇ ਖੇਤੀਬਾੜੀ ਵਿਭਾਗ ਅਬੋਹਰ ਦਾ ਦਫ਼ਤਰ ਵੀ ਬਿਮਾਰ ਪਿਆ ਹੈ | ਜਦੋਂ ਖੇਤੀਬਾੜੀ ਅਫ਼ਸਰ ਸ਼ੀਸ਼ਪਾਲ ਗੋਦਾਰਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵਾਰ ਵਾਰ ਫ਼ੋਨ ਕਰਨ 'ਤੇ ਫ਼ੋਨ ਨਹੀਂ ਚੁੱਕਿਆ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਮੁੱਖ ਮੰਤਰੀ ਪੰਜਾਬ ਲਈ ਮਾਰਫ਼ਤ ਐੱਸ ਡੀ ਐੱਮ ਜਲਾਲਾਬਾਦ ਭੇਜਿਆ ਮੰਗ ਪੱਤਰ <br/> ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਜਲਾਲਾਬਾਦ ਇੰਜੀਨੀਅਰ ਦੇ ਨਾਲ ਜਥੇਬੰਦੀ ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।