15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੋਟਰਸਾਈਕਲ ਮਾਰ ਕੇ ਸੱਟਾਂ ਮਾਰਨ ਦੇ ਸੰਬੰਧ 'ਚ ਵਿਅਕਤੀ ਵਿਰੁੱਧ ਪਰਚਾ ਦਰਜ

ਅਜੀਤ ਡੈਸਕ 03-09-2025
ਜਲਾਲਾਬਾਦ, 2 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਮੋਟਰ ਸਾਈਕਲ ਲਾਪਰਵਾਹੀ ਨਾਲ ਇਕ ਔਰਤ ਵਿਚ ਮਾਰਨ ਦੇ ਸਬੰਧ ਵਿਚ ਇਕ ਵਿਅਕਤੀ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਲਖਮੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਸ਼ੱਲਿਆ ਬਾਈ ਪਤਨੀ ਜੋਗਿੰਦਰ ਸਿੰਘ ਵਾਸੀ ਬੋਦਲ ਪੀਰੇਕੇ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਭਰਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੁੰਮ ਵਾਲਾ ਥਾਣਾ ਵੈਰੋਕੇ ਵੱਲੋਂ ਆਪਣੇ ਮੋਟਰ ਸਾਈਕਲ ਨੰਬਰ ਪੀ.ਬੀ.-30-ਐਫ-6028 ਤੇ ਤਿੰਨ ਆਦਮੀ ਸਵਾਰ ਹੋ ਕੇ ਲਾਪਰਵਾਹੀ ਤੇ ਅਣਗਹਿਲੀ ਦੇ ਨਾਲ ਚਲਾ ਕੇ ਉਸ ਵਿਚ ਮੋਟਰ ਸਾਈਕਲ ਮਾਰ ਦਿੱਤਾ ਗਿਆ, ਜਿਸ ਤੇ ਉਸ ਨੰੂ ਸੱਟਾਂ ਲੱਗ ਗਈਆਂ | ਥਾਣਾ ਸਿਟੀ ਜਲਾਲਾਬਾਦ ਵਿਖੇ ਮੁੱਦਈ ਕੁਸ਼ੱਲਿਆ ਬਾਈ ਦੇ ਬਿਆਨਾਂ ਦੇ ਆਧਾਰ ਤੇ ਭਰਤ ਸਿੰਘ ਦੇ ਵਿਰੁੱਧ ਧਾਰਾ 281,125(ਓ) ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕਰਕੇ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਖੂਈਆ ਸਰਵਰ ਤੋ ਹੜ੍ਹ ਪੀੜਤਾਂ ਲਈ ਰਾਸ਼ਨ ਲੈ ਕੇ ਟਰਾਲੀਆਂ ਰਵਾਨਾ ਅਗਲੀ ਖ਼ਬਰ ਭਾਰੀ ਮੀਂਹ ਨਾਲ ਪਿੰਡ ਬਲੇਲ ਕੇ ਉਤਾੜ 'ਚ ਮਕਾਨ ਦੀ ਛੱਤ ਡਿੱਗੀ-ਪਰਿਵਾਰ ਸੁਰੱਖਿਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।