15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਦਾਨੇਵਾਲੀਆ ਨੇ ਅਬੋਹਰ ਇਲਾਕੇ ਨੂੰ ਮੱਛਰ ਮਾਰਨ ਲਈ ਫੋਗਿੰਗ ਮਸ਼ੀਨ ਦਾਨ ਵਜੋਂ ਦਿੱਤੀ

ਅਜੀਤ ਡੈਸਕ 03-09-2025
ਅਬੋਹਰ, 2 ਸਤੰਬਰ (ਸੁਖਜੀਤ ਸਿੰਘ ਬਰਾੜ)-ਅਬੋਹਰ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਆਏ ਹੜ੍ਹਾਂ ਦੇ ਸਬੰਧ ਵਿਚ ਭਾਵੇਂ ਹਾਲੇ ਤੱਕ ਪੰਜਾਬ ਸਰਕਾਰ ਨੇ ਕਿਸਾਨਾਂ ਜਾ ਘਰ ਢਹਿਣ ਵਾਲੇ ਪਰਿਵਾਰਾਂ ਨੂੰ ਇਕ ਪੈਸੇ ਦੀ ਵੀ ਮਦਦ ਨਹੀਂ ਦਿੱਤੀ ਹੈ | ਪਰ ਕਈ ਦਾਨੀ ਸੱਜਣਾਂ ਜਾ ਕਈ ਅਦਾਰੇ ਜ਼ਰੂਰ ਅਬੋਹਰ ਇਲਾਕੇ ਦੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ | ਰੇਡੀਓ ਪੰਜਾਬ ਟੂਡੇ ਦੇ ਸਰਪ੍ਰਸਤ ਅਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਨੇ ਕੇਅਰਵਨ ਵਨ ਕੇਅਰ ਆਲ ਆਸਟੇ੍ਰਲੀਆ ਦੀ ਕੰਪਨੀ ਦੇ ਸਹਿਯੋਗ ਨਾਲ ਲੱਖਾਂ ਰੁਪਏ ਦੀ ਫੋਗਿੰਗ ਮਸ਼ੀਨ ਮੱਛਰ ਮਾਰਨ ਲਈ ਦਾਨ ਵਜੋਂ ਦਿੱਤੀ ਹੈ | ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਨੇ ਕਿਹਾ ਕਿ ਇਸ ਅਬੋਹਰ ਇਲਾਕੇ ਵਿਚ ਇਕ ਅਗਸਤ ਨੂੰ ਸਭ ਤੋਂ ਪਹਿਲਾ ਹੜ੍ਹ ਆਏ ਸਨ | ਹੜ੍ਹ ਆਉਣ ਨਾਲ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਮੱਛਰ, ਡੇਂਗੂ ਦੀ ਭਰਮਾਰ ਵੱਧ ਗਈ ਹੈ | ਸਿਹਤ ਵਿਭਾਗ ਜਾ ਪੰਜਾਬ ਸਰਕਾਰ ਇਸ ਇਲਾਕੇ 'ਚ ਮੱਛਰ ਮਾਰਨ ਲਈ ਹਾਲੇ ਤੱਕ ਕੋਈ ਪ੍ਰਬੰਧ ਨਹੀਂ ਕੀਤੇ ਸਨ | ਇਸ ਕਰਕੇ ਉਨ੍ਹਾਂ ਇਲਾਕਾ ਵਾਸੀਆਂ ਨੂੰ ਮੱਛਰ ਮਾਰਨ ਲਈ ਫੋਗਿੰਗ ਕਰਨ ਵਾਸਤੇ ਇਹ ਫੋਗਿੰਗ ਮਸ਼ੀਨ ਦਾਨ ਵਜੋਂ ਭੇਟ ਕੀਤੀ ਹੈ | ਇਲਾਕੇ ਦੇ ਸਾਰੇ ਪਿੰਡ ਇਸ ਮਸ਼ੀਨ ਦਾ ਲਾਹਾ ਲੈ ਸਕਦੇ ਹਨ | ਇਸ ਮੌਕੇ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ, ਕਾਂਗਰਸ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਕਾਂਗਰਸ ਆਗੂ ਰਮੇਸ਼ ਕੰਬੋਜ ਸੱਪਾਂ ਵਾਲੀ, ਕਾਂਗਰਸ ਬਲਾਕ ਪ੍ਰਧਾਨ ਬੱਬੂ ਕੰਬੋਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੀਵਾਸ਼ੂ ਭਠੇਜਾ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਪੀ.ਐਨ.ਬੀ ਨੇ ਹਰੀਪੁਰਾ 'ਚ ਸੁਵਿਧਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।