14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਲਵੰਤ ਕੁਮਾਰ ਡੀ.ਸੀ. ਦਫ਼ਤਰ ਤੋਂ ਹੋਏ ਸੇਵਾ ਮੁਕਤ

ਅਜੀਤ ਡੈਸਕ 01-06-2025
ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)- 27 ਸਾਲਾਂ ਦੀ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਬਲਵੰਤ ਕੁਮਾਰ ਡੀ.ਸੀ. ਦਫ਼ਤਰ ਫ਼ਾਜ਼ਿਲਕਾ ਤੋਂ ਸੇਵਾ ਮੁਕਤ ਹੋ ਗਏ ਹਨ | ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ, ਸਹਾਇਕ ਕਮਿਸ਼ਨਰ ਅਮਨਦੀਪ ਸਿੰਘ ਮਾਵੀ ਸਮੇਤ ਵੱਖ-ਵੱਖ ਡੀ.ਸੀ. ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਬਲਵੰਤ ਕੁਮਾਰ ਨੂੰ ਚੰਗੀਆਂ ਅਤੇ ਲੋਕ ਭਲਾਈ ਸੇਵਾਵਾਂ ਦੇਣ ਬਦਲੇ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਪਰਿਵਾਰ ਮੌਜੂਦ ਸੀ | ਬਲਵੰਤ ਕੁਮਾਰ ਡੀ.ਸੀ. ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿਖੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਤੇ ਹਮੇਸ਼ਾ ਹੀ ਦਫ਼ਤਰ ਵਿਖੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨਾਲ ਚੰਗਾ ਵਤੀਰਾ ਵਰਤਦੇ ਰਹੇ ਹਨ | ਲੋਕਾਂ ਨੂੰ ਸਮੇਂ ਸਿਰ ਲੋਕ ਭਲਾਈ ਸੇਵਾਵਾਂ ਤੇ ਯੋਜਨਾਵਾਂ ਦਾ ਲਾਹਾ ਦੇਣ ਵਿਚ ਕਦੇ ਵੀ ਉਹ ਪਿੱਛੇ ਨਹੀਂ ਰਹੇ | ਉਨ੍ਹਾਂ ਹਮੇਸ਼ਾ ਕੰਮ ਨੂੰ ਪਹਿਲ ਦਿੱਤੀ ਅਤੇ ਜਦੋਂ ਜਦੋਂ ਵੀ ਰਾਤ ਸਵੇਰ, ਛੁੱਟੀ ਵਾਲੇ ਦਿਨ ਵੀ ਦਫ਼ਤਰ ਲੋੜ ਰਹਿੰਦੀ ਹੈ ਉਹ ਹਾਜ਼ਰ ਰਹਿੰਦੇ | ਵਿਦਾਇਗੀ ਸਮਾਰੋਹ ਮੌਕੇ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ, ਤਹਿਸੀਲ ਦਫ਼ਤਰ ਦੇ ਕਰਮਚਾਰੀ ਮੌਜੂਦ ਰਹੇ |
ਪਿਛਲੀ ਖ਼ਬਰ ਸਿਆਗ ਪਰਿਵਾਰ ਦੇ ਬੱਚਿਆਂ ਵਲੋਂ 5ਵੀਂ ਜਮਾਤ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਿਕਸਿਤ ਕਿਸਾਨ ਸੰਕਲਪ ਅਭਿਆਨ ਤਹਿਤ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।