13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨੌਜਵਾਨ ਨੇ ਪਿੱਕਅਪ ਗੱਡੀ 'ਚੋਂ ਮਗ਼ਜ਼ਾਂ (ਡਰਾਈ ਫਰੂਟ) ਦਾ ਗੱਟਾ ਉਤਾਰਿਆ

ਅਜੀਤ ਡੈਸਕ 01-06-2025
ਅਬੋਹਰ, 31 ਮਈ (ਵਿਵੇਕ ਹੂੜੀਆ)- ਅਬੋਹਰ ਦੀ ਅਨਾਰ ਗਲੀ 'ਚ 2 ਨੌਜਵਾਨਾਂ ਨੇ ਬੜੀ ਚਲਾਕੀ ਨਾਲ ਇੱਕ ਗੁਦਾਮ 'ਚ ਉਤਾਰੇ ਜਾ ਰਹੇ ਸੁੱਕੇ ਮੇਵੇ ਦੀ ਬੋਰੀ 'ਚੋਂ 1 ਮਗ਼ਜ਼ਾਂ ਦਾ ਗੱਟਾ ਗ਼ਾਇਬ ਕਰ ਦਿੱਤਾ | ਜਦੋਂ ਦੂਜਾ ਗੱਟਾ ਉਤਾਰਨ ਲੱਗੇ ਤਾਂ ਪਿਕਅਪ ਚਾਲਕ ਨੇ ਇਕ ਨੌਜਵਾਨ ਕਾਬੂ ਕਰ ਲਿਆ | ਜਦੋਂ ਕਿ ਉਸ ਦਾ ਦੂਜਾ ਸਾਥੀ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ | ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ 112 ਪੁਲਿਸ ਹੈਲਪ ਲਾਈਨ 'ਤੇ ਇਸ ਦੀ ਸੂਚਨਾ ਦਿੱਤੀ, ਜਿਸ 'ਤੇ ਪੁਲਿਸ ਨੇ ਮੌਕੇ 'ਤੇ ਆ ਕੇ ਇੱਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ | ਫੜੇ ਗਏ ਨੌਜਵਾਨ ਦੀ ਪਛਾਣ ਚਮਕੀਲਾ ਨਾਮਕ ਨੌਜਵਾਨ ਵਜੋਂ ਹੋਈ ਹੈ | ਜੋ ਕਿ ਈਦਗਾਹ ਬਸਤੀ ਦਾ ਰਹਿਣ ਵਾਲਾ ਹੈ | ਇੱਥੇ ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਕਿਹਾ ਕਿ ਗਿ੍ਫ਼ਤਾਰ ਨੌਜਵਾਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੋਰ ਚੋਰੀਆਂ ਦਾ ਵੀ ਖ਼ੁਲਾਸਾ ਹੋਵੇਗਾ | ਉਨ੍ਹਾਂ ਕਿਹਾ ਕਿ ਚਮਕੀਲਾ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ | ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਵਿਚ ਉਸ ਨੇ ਗੰਗਾਨਗਰ ਰੋਡ ਤੋਂ ਬਦਾਮ ਦਾ ਇੱਕ ਥੈਲਾ ਵੀ ਚੋਰੀ ਕੀਤਾ ਸੀ |
ਪਿਛਲੀ ਖ਼ਬਰ ਸਰਕਾਰੀ ਸਕੂਲ ਚੱਕ ਸੈਦੋ ਕੇ ਵਿਖੇ ਸਮਰ ਕੈਂਪ ਲਗਾਇਆ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਨੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।